26.3 C
Toronto
Sunday, September 13, 2026
spot_img
HomeਕੈਨੇਡਾFrontਭਾਰਤ ’ਚ ਪਹਿਲੀ ਡੇਂਗੂ ਵੈਕਸੀਨ ‘ਕਿਊਡੇਂਗਾ’ ਨੂੰ ਮਨਜੂਰੀ 

ਭਾਰਤ ’ਚ ਪਹਿਲੀ ਡੇਂਗੂ ਵੈਕਸੀਨ ‘ਕਿਊਡੇਂਗਾ’ ਨੂੰ ਮਨਜੂਰੀ 

ਭਾਰਤ ’ਚ ਪਹਿਲੀ ਡੇਂਗੂ ਵੈਕਸੀਨ ‘ਕਿਊਡੇਂਗਾ’ ਨੂੰ ਮਨਜੂਰੀ 

ਬਿਨਾ ਕਿਸੇ ਜਾਂਚ ਦੇ 4 ਤੋਂ 60 ਸਾਲ ਤੱਕ ਦੇ ਵਿਅਕਤੀ ਲੈ ਸਕਣਗੇ ਇਸਦੀ ਡੋਜ਼

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਪਹਿਲੀ ਵਾਰ ਡੇਂਗੂ ਦੀ ਵੈਕਸੀਨ ‘ਕਿਊਡੇਂਗਾ’ ਨੂੰ ਮਨਜੂਰੀ ਮਿਲ ਗਈ ਹੈ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਤਾਕੇਦਾ ਬਾਇਓ ਫਾਰਮਾਸਿਊਟੀਕਲ ਇੰਡੀਆ ਦੀ ਵੈਕਸੀਨ ਨੂੰ ਬਜ਼ਾਰ ਵਿਚ ਇਸਤੇਮਾਲ ਦੀ ਇਜ਼ਾਜ਼ਤ ਦੇ ਦਿੱਤੀ ਹੈ। ਕੰਪਨੀ ਦੇ ਮੁਤਾਬਕ ਇਹ ‘ਕਿਊਡੇਂਗਾ’ ਵੈਕਸੀਨ 4 ਤੋਂ 60 ਸਾਲ ਤੱਕ ਦੇ ਵਿਅਕਤੀਆਂ ਨੂੰ ਲਗਾਈ ਜਾ ਸਕੇਗੀ। ਇਸ ਨੂੰ ਲਗਵਾਉਣ ਤੋਂ ਪਹਿਲਾਂ ਇਹ ਜਾਂਚ ਕਰਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਕਿ ਵਿਅਕਤੀ ਪਹਿਲਾਂ ਕਦੀ ਡੇਂਗੂ ਤੋਂ ਪ੍ਰਭਾਵਿਤ ਹੋਇਆ ਸੀ ਜਾਂ ਨਹੀਂ। ਭਾਰਤ ਵਿਚ ਇਸ ਨੂੰ ਮਨਜੂਰੀ ਤਾਕੇਦਾ ਦੇ ਵਿਸ਼ਵ ਵਿਆਪੀ ਕਲੀਨੀਕਲ ਵਿਕਾਸ ਪ੍ਰੋਗਰਾਮ ਦੇ ਅਧਾਰ ’ਤੇ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ‘ਕਿਊਡੇਂਗਾ’ ਦੀਆਂ ਦੋ ਡੋਜ਼ ਦਿੱਤੀਆਂ ਜਾਂਦੀਆਂ ਹਨ ਅਤੇ ਇਕ ਡੋਜ਼ 0.5 ਮਿਲੀਲੀਟਰ ਦੀ ਹੁੰਦੀ ਹੈ। ਇਨ੍ਹਾਂ ਦੋਵੇਂ ਡੋਜ਼ਾਂ ਦੇ ਵਿਚਾਲੇ ਤਿੰਨ ਮਹੀਨੇ ਦਾ ਅੰਤਰ ਰੱਖਿਆ ਜਾਂਦਾ ਹੈ।

RELATED ARTICLES
POPULAR POSTS