21.1 C
Toronto
Thursday, July 9, 2026
spot_img
Homeਭਾਰਤਪਾਕਿਸਤਾਨੀ ਫੌਜ ਨੇ ਫਿਰ ਕੀਤੀ ਜੰਗਬੰਦੀ ਕੀਤੀ ਉਲੰਘਣਾ

ਪਾਕਿਸਤਾਨੀ ਫੌਜ ਨੇ ਫਿਰ ਕੀਤੀ ਜੰਗਬੰਦੀ ਕੀਤੀ ਉਲੰਘਣਾ

ਗੋਲੀਬਾਰੀ ਦੌਰਾਨ ਭਾਰਤੀ ਫੌਜ ਦੇ 6 ਜਵਾਨ ਹੋਏ ਜ਼ਖਮੀ

ਜੰਮੂ/ਬਿਊਰੋ ਨਿਊਜ਼
ਜਿੱਥੇ ਦੁਨੀਆ ਭਰ ‘ਚ ਕੋਰੋਨਾ ਦਾ ਕਹਿਰ ਜਾਰੀ ਹੈ, ਉੱਥੇ ਹੀ ਸਰਹੱਦ ‘ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਾਰੀ ਹੈ। ਭਾਰਤੀ ਫੌਜ ਦਾ ਦਾਅਵਾ ਹੈ ਕਿ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਭਾਰਤੀ ਫੌਜ ਤੇ ਕੰਟਰੋਲ ਰੇਖਾ ਨਾਲ ਲਗਦੇ ਰਿਹਾਇਸ਼ੀ ਇਲਾਕਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਭਾਰਤੀ ਫੌਜ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੇ ਤਿੰਨ ਫੌਜੀਆਂ ਦੀ ਮੌਤ ਅਤੇ ਦੋ ਫੌਜੀਆਂ ਦੇ ਜ਼ਖਮੀ ਹੋਣ ਤੋਂ ਤੰਗ ਆ ਕੇ ਪਾਕਿਸਤਾਨੀ ਫੌਜੀਆਂ ਨੇ ਰਾਜੌਰੀ ਜ਼ਿਲੇ ਦੇ ਸੁੰਦਰਬਨੀ ਸੈਕਟਰ ਵਿੱਚ ਫਿਰ ਗੋਲੀਬਾਰੀ ਕੀਤੀ। ਇਸ ਗੋਲਾਬਾਰੀ ਦੌਰਾਨ ਭਾਰਤੀ ਫੌਜ ਦੇ ਛੇ ਜਵਾਨ ਵੀ ਜ਼ਖਮੀ ਹੋ ਗਏ। ਇਸ ਦੇ ਬਾਵਜੂਦ ਭਾਰਤੀ ਫੌਜ ਦੇ ਬਹਾਦਰ ਜਵਾਨ ਪਾਕਿਸਤਾਨ ਦੀ ਕਾਰਵਾਈ ਦਾ ਢੁਕਵਾਂ ਜਵਾਬ ਦੇ ਰਹੇ ਹਨ।

RELATED ARTICLES
POPULAR POSTS