4.3 C
Toronto
Wednesday, January 14, 2026
spot_img
Homeਭਾਰਤਰਾਮਦੇਵ ਵੀ ਹੁਣ ਲਗਵਾਉਣਗੇ ਵੈਕਸੀਨ

ਰਾਮਦੇਵ ਵੀ ਹੁਣ ਲਗਵਾਉਣਗੇ ਵੈਕਸੀਨ

ਯੋਗ ਗੁਰੂ ਨੇ ਪਹਿਲਾਂ ਐਲੋਪੈਥੀ ਨੂੰ ਦੱਸਿਆ ਸੀ ਬਕਵਾਸ
ਨਵੀਂ ਦਿੱਲੀ/ਬਿਊਰੋ ਨਿਊਜ਼
ਯੋਗ ਗੁਰੂੁ ਰਾਮਦੇਵ ਨੇ ਕੁਝ ਦਿਨ ਪਹਿਲਾਂ ਐਲੋਪੈਥੀ ਦੇ ਇਲਾਜ ’ਤੇ ਸਵਾਲ ਚੁੱਕੇ ਸਨ ਅਤੇ ਇਥੋਂ ਤੱਕ ਕਿ ਐਲੋਪੈਥੀ ਦੇ ਇਲਾਜ ਨੂੰ ਬਕਵਾਸ ਤੱਕ ਕਹਿ ਦਿੱਤਾ ਸੀ। ਜਿਸਦਾ ਡਾਕਟਰਾਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ ਅਤੇ ਮੰਗ ਕੀਤੀ ਜਾ ਰਹੀ ਸੀ ਕਿ ਰਾਮਦੇਵ ਆਪਣੀ ਗਲਤੀ ਲਈ ਮੁਆਫੀ ਮੰਗੇ। ਹੁਣ ਰਾਮਦੇਵ ਇਸ ਚੱਲ ਰਹੇ ਵਿਵਾਦ ਨੂੰ ਖਤਮ ਕਰਦੇ ਨਜ਼ਰ ਆਏ। ਰਾਮਦੇਵ ਦਾ ਕਹਿਣਾ ਹੈ ਕਿ ਉਹ ਵੀ ਜਲਦੀ ਹੀ ਕਰੋਨਾ ਰੋਕੂ ਟੀਕਾ ਲਗਵਾਉਣਗੇ ਅਤੇ ਉਨ੍ਹਾਂ ਸਾਰਿਆਂ ਨੂੰ ਕਰੋਨਾ ਰੋਕੂ ਟੀਕਾ ਲਗਵਾਉਣ ਦੀ ਅਪੀਲ ਵੀ ਕੀਤੀ। ਇਸ ਦੇ ਨਾਲ ਹੀ ਰਾਮਦੇਵ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਯੋਗਾ ਅਤੇ ਆਯੁਰਵੇਦ ਦਾ ਅਭਿਆਸ ਜ਼ਰੂਰ ਕਰਨ। ਰਾਮਦੇਵ ਨੇ ਕਿਹਾ ਕਿ ਸਾਡਾ ਡਾਕਟਰਾਂ ਨਾਲ ਕੋਈ ਵਿਰੋਧ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੇਲੋੜੀਆਂ ਦਵਾਈਆਂ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਰਾਮਦੇਵ ਨੇ ਕਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਨੂੰ ਐਲੋਪੈਥੀ ਨਾਲ ਜੋੜਨ ਦਾ ਵਿਵਾਦਪੂਰਨ ਬਿਆਨ ਦੇ ਦਿੱਤਾ ਸੀ। ਜਿਸ ਤੋਂ ਬਾਅਦ ਡਾਕਟਰਾਂ ਦੀ ਸਭ ਤੋਂ ਵੱਡੀ ਸੰਸਥਾ ਆਈ.ਐਮ.ਏ. ਨੇ ਯੋਗ ਗੁਰੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਜ਼ਿਕਰਯੋਗ ਹੈ ਕਿ ਰਾਮਦੇਵ ਦੀ ਸੰਸਥਾ ਨੇ ਵੀ ਕਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਬਣਾਈ ਹੋਈ ਹੈ।

RELATED ARTICLES
POPULAR POSTS