ਨਵੀਂ ਦਿੱਲੀ : ਨਵੰਬਰ 1984 ਸਿੱਖ ਕਤਲੇਆਮ ਨਾਲ ਸਬੰਧਤ ਕੇਸ ਦੀ ਮੁੱਖ ਗਵਾਹ ਨੂੰ ਕਥਿਤ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗਵਾਹ ਪੋਪਲੀ ਕੌਰ ਹੈ, ਜੋ ਤਿਲਕ ਨਗਰ ਵਿੱਚ ਰੇਹੜੀ ਲਾਉਂਦੀ ਹੈ। ਉਸ ਦੀ ਰੇਹੜੀ ਵਾਲੀ ਥਾਂ ‘ਤੇ ਇਕ ਦੁਕਾਨ ਦੀ ਕੰਧ ਉੱਤੇ ਚਿੱਟੇ ਰੰਗ ਦੇ ਕਾਗਜ਼ ਉਪਰ ਹੱਥ ਨਾਲ ਲਿਖਿਆ ਹੋਇਆ ਸੀ ਕਿ ਉਹ ਗਵਾਹੀ ਬਦਲ ਲਵੇ। ਕਾਗਜ਼ ‘ਤੇ ਹਿੰਦੀ ਵਿੱਚ ਲਿਖਿਆ, ‘ਏਕ ਕੋ ਤੋ ਭਗਵਾਨ ਨੇ ਲੇ ਲੀਆ ਦੂਸਰੇ ਕੋ ਕਿਆ ਜਾਨ ਸੇ ਮਰਵਾਨਾ ਚਾਹਤੀ ਹੋ, ਗਵਾਹੀ ਬਦਲ ਡਾਲ’ (ਇੱਕ ਨੂੰ ਤਾਂ ਭਗਵਾਨ ਨੇ ਖੋਹ ਲਿਆ ਤੇ ਦੂਜੇ ਨੂੰ ਕੀ ਜਾਨ ਤੋਂ ਮਰਵਾਉਣਾ ਚਾਹੁੰਦੀ ਹੈਂ, ਗਵਾਹੀ ਬਦਲ ਦੇ।) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਮੁਤਾਬਕ ਪਹਿਲਾਂ ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਮੁਕੱਦਮਿਆਂ ਦੇ ਗਵਾਹਾਂ ਨੂੰ ਸਰਕਾਰੀ ਸੁਰੱਖਿਆ ਮਿਲੀ ਹੋਈ ਸੀ, ਪਰ ਫਿਰ ਕੇਂਦਰ ਸਰਕਾਰ ਨੇ ਵਾਪਸ ਲੈ ਲਈ। ਲੰਘੇ ਸਮੇਂ ਤੋਂ ਦਿੱਲੀ ਕਮੇਟੀ ਵੱਲੋਂ ਉਨ੍ਹਾਂ ਨੂੰ ਟਾਸਕ ਫੋਰਸ ਦਿੱਤੀ ਹੋਈ ਹੈ।
ਹਾਈ ਕੋਰਟ ਨੇ ਫ਼ੈਸਲਾ ਰਾਖਵਾਂ ਰੱਖਿਆ : ਦਿੱਲੀ ਹਾਈਕੋਰਟ ਨੇ 1984 ਸਿੱਖ ਕਤਲੇਆਮ ਦੌਰਾਨ ਹਿੰਸਾ, ਘਰਾਂ ਦੀ ਸਾੜ ਫੂਕ ਤੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ 80 ਤੋਂ ਵੱਧ ਲੋਕਾਂ, ਜਿਨ੍ਹਾਂ ਨੂੰ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ, ਦੀਆਂ 22 ਸਾਲ ਪੁਰਾਣੀਆਂ ਅਪੀਲਾਂ ‘ਤੇ ਜ਼ਿਰ੍ਹਾ ਮੁਕੰਮਲ ਹੋਣ ਮਗਰੋਂ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਆਰ.ਕੇ.ਗਾਬਾ ਵੱਲੋਂ ਫ਼ੈਸਲਾ ਬਾਅਦ ਵਿੱਚ ਸੁਣਾਇਆ ਜਾਵੇਗਾ।
Check Also
ਮਹਾਰਾਸ਼ਟਰ ’ਚ ਭਾਜਪਾ-ਸ਼ਿਵਸੈਨਾ ਵਿਚਾਲੇ ਗ੍ਰਹਿ ਮੰਤਰਾਲੇ ਨੂੰ ਲੈ ਕੇ ਫਸਿਆ ਪੇਚ
ਭਾਜਪਾ ਨੇ ਮੁੱਖ ਮੰਤਰੀ ਵਜੋਂ ਦੇਵੇਂਦਰ ਫੜਨਵੀਸ ਦਾ ਨਾਮ ਕੀਤਾ ਤੈਅ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ …