20.6 C
Toronto
Saturday, August 15, 2026
spot_img
HomeਕੈਨੇਡਾFrontਏਅਰ ਇੰਡੀਆ ਦਾ ਜਹਾਜ਼ ਪਾਕਿਸਤਾਨ ਦੀ ਏਅਰ ਸਪੇਸ ’ਚ ਜਾਣ ’ਤੇ ਡੀ.ਜੀ.ਸੀ.ਏ....

ਏਅਰ ਇੰਡੀਆ ਦਾ ਜਹਾਜ਼ ਪਾਕਿਸਤਾਨ ਦੀ ਏਅਰ ਸਪੇਸ ’ਚ ਜਾਣ ’ਤੇ ਡੀ.ਜੀ.ਸੀ.ਏ. ਸਖਤ

ਏਅਰ ਇੰਡੀਆ ਦਾ ਜਹਾਜ਼ ਪਾਕਿਸਤਾਨ ਦੀ ਏਅਰ ਸਪੇਸ ’ਚ ਜਾਣ ’ਤੇ ਡੀ.ਜੀ.ਸੀ.ਏ. ਸਖਤ
ਅੰਮਿ੍ਰਤਸਰ ਏ.ਟੀ.ਸੀ. ਅਤੇ ਕਰੂ ਦੇ ਖਿਲਾਫ ਕਾਰਵਾਈ
ਅੰਮਿ੍ਰਤਸਰ/ਬਿਊਰੋ ਨਿਊਜ਼
ਡੀ.ਜੀ.ਸੀ.ਏ. ਨੇ ਏਅਰ ਇੰਡੀਆ ਦੀ ਫਲਾਈਟ ਏ.ਆਈ.-479 ਨਾਲ ਜੁੜੀ ਉਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਜਹਾਜ਼ ਕੁਝ ਸਮੇਂ ਦੇ ਲਈ ਪਾਕਿਸਤਾਨ ਦੀ ਏਅਰ ਸਪੇਸ ’ਚ ਦਾਖਲ ਹੋ ਗਿਆ ਸੀ। ਇਸ ਮਾਮਲੇ ਵਿਚ ਸਮੇਂ ’ਤੇ ਜਾਣਕਾਰੀ ਨਾ ਦੇਣ ਨੂੰ ਲੈ ਕੇ ਹਵਾਈ ਅੱਡੇ ਦੇ ਸਬੰਧਤ ਏਅਰ ਟਰੈਫਿਕ ਕੰਟਰੋਲਰ ਅਤੇ ਜਹਾਜ਼ ਦੇ ਅਪਰੇਟਿੰਗ ਕਰੂ ਦੇ ਖਿਲਾਫ ਅੰਤਰਿਮ ਕਾਰਵਾਈ ਵੀ ਕੀਤੀ ਗਈ ਹੈ। ਇਸ ਮਾਮਲੇ ਵਿਚ ਜਦੋਂ ਤੱਕ ਜਾਂਚ ਜਾਰੀ ਹੈ, ਉਦੋਂ ਤੱਕ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਲੰਘੀ 22 ਜੂੁਨ ਦੀ ਹੈ, ਜਦੋਂ ਏਅਰ ਇੰਡੀਆ ਦਾ ਜਹਾਜ਼ ਦਿੱਲੀ ਤੋਂ ਅੰਮਿ੍ਰਤਸਰ ਦੇ ਲਈ ਉਡਾਨ ਭਰ ਰਿਹਾ ਸੀ। ਉਸ ਸਮੇਂ ਅੰਮਿ੍ਰਤਸਰ ਏਅਰਪੋਰਟ ’ਤੇ ਪੰਛੀ ਟਕਰਾਉਣ ਦੀ ਘਟਨਾ ਤੋਂ ਬਾਅਦ ਰਨਵੇਅ ਦੀ ਜਾਂਚ ਚੱਲ ਰਹੀ ਸੀ। ਜਿਸਦੇ ਕਾਰਨ ਫਲਾਈਟ ਨੂੰ ਲੈਂਡਿੰਗ ਤੋਂ ਪਹਿਲਾਂ ਕੁਝ ਸਮੇਂ ਦੇ ਲਈ ਹਵਾ ਵਿਚ ਹੋਲਡ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਦੱਸਿਆ ਗਿਆ ਕਿ ਜਦੋਂ ਏਅਰ ਟਰੈਫਿਕ ਕੰਟਰੋਲਰ ਨੇ ਰਡਾਰ ਦੇ ਜ਼ਰੀਏ ਜਹਾਜ਼ ਨੂੰ ਲੈਂਡਿੰਗ ਦੇ ਲਈ ਗਾਈਡ ਕੀਤਾ ਤਾਂ ਉਹ ਅਣਜਾਣੇ ਵਿਚ ਥੋੜ੍ਹੀ ਦੇਰ ਲਈ ਪਾਕਿਸਤਾਨ ਦੇ ਏਅਰ ਸਪੇਸ ਵਿਚ ਪਹੁੰਚ ਗਿਆ ਸੀ। ਸਥਿਤੀ ਨੂੰ ਸੰਭਾਲਣ ਲਈ ਪਾਕਿਸਤਾਨੀ ਏ.ਟੀ.ਸੀ. ਨਾਲ ਸੰਪਰਕ ਅਤੇ ਤਾਲਮੇਲ ਕੀਤਾ ਗਿਆ। ਬਾਅਦ ਵਿਚ ਅੰਮਿ੍ਰਤਸਰ ਵਿਚ ਉਤਰਨ ਦੀ ਬਜਾਏ, ਜਹਾਜ਼ ਨੂੰ ਵਾਪਸ ਦਿੱਲੀ ਮੋੜ ਦਿੱਤਾ ਗਿਆ ਸੀ, ਜਿੱਥੇ ਇਹ ਸੁਰੱਖਿਅਤ ਢੰਗ ਨਾਲ ਉਤਰਿਆ।

RELATED ARTICLES
POPULAR POSTS