ਲੰਡਨ : ਬ੍ਰਮਿੰਘਮ ਕਰਾਊਨ ਕੋਰਟ ‘ਚ 30 ਸਾਲਾ ਸਈਅਦ ਸ਼ਾਹ ਨਾਮੀ ਇਕ ਚਮਤਕਾਰੀ ਬਾਬੇ ਨੂੰ ਇਕ ਔਰਤ ਦੇ ਵਿਅਹੁਤਾ ਜੀਵਨ ਵਿਚ ਚੱਲ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨ ਅਤੇ ਧੋਖਾਧੜੀ ਕਰਨ ਦੇ ਦੋਸ਼ ‘ਚ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਪੀੜਤਾ ਨੂੰ 10 ਹਜ਼ਾਰ ਪੌਂਡ ਮੁਆਵਜ਼ਾ ਅਦਾ ਕਰਨ ਦੇ ਹੁਕਮ ਸੁਣਾਏ ਹਨ। ਅਦਾਲਤ ‘ਚ ਦੱਸਿਆ ਗਿਆ ਕਿ ਲੇਟਲੋਅ ਰੋਡ, ਸਟੈਚਫੋਰਡ ਵਾਸੀ ਸਈਅਦ ਸ਼ਾਹ ਬਾਰੇ ਇਕ 28 ਸਾਲਾ ਔਰਤ ਨੇ ਦੱਸਿਆ ਕਿ ਉਹ ਤਿੰਨ ਸਾਲ ਤੋਂ ਵਿਆਹੀ ਹੋਈ ਹੈ, ਉਹ ਇੱਕ ਪੁੱਤਰ ਦੀ ਮਾਂ ਹੈ, ਪਰ ਆਪਣੇ ਨਾਲ ਰਿਸ਼ਤੇ ਤੋਂ ਦੁਖੀ ਹੋਣ ਕਰਕੇ ਉਸ ਦੀ ਸਹੇਲੀ ਨੇ ਇਸ ਦਾ ਇਲਾਜ ਬਾਬਾ ਸ਼ਾਹ ਕੋਲੋਂ ਕਰਵਾਉਣ ਦੀ ਸਲਾਹ ਦਿੱਤੀ। ਸ਼ਾਹ ਨੇ ਬੱਕਰੇ ਦੀ ਬਲੀ ਅਤੇ ਹੋਰ ਮੰਤਰ ਪੜ੍ਹਨ ਲਈ ਕਿਹਾ। ਅਖੀਰ ਇਸ ਨਾਲ ਕੋਈ ਫਰਕ ਨਾ ਪਿਆ ਤਾਂ ਉਸ ਔਰਤ ਨਾਲ ਬਾਬੇ ਨੇ ਜਿਣਸੀ ਸਬੰਧ ਬਣਾਏ ਅਤੇ ਇਲਾਜ ਦੀ ਫੀਸ ਵਜੋਂ 6000 ਪੌਂਡ ਵੀ ਲਏ। ਸ਼ਾਹ ‘ਤੇ ਇਕ ਹੋਰ ‘ਤੇ ਜਿਣਸੀ ਹਮਲਾ ਕਰਨ ਦੇ ਵੀ ਦੋਸ਼ ਹਨ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …