Breaking News
Home / ਨਜ਼ਰੀਆ / ਆ ਨਾਨਕ

ਆ ਨਾਨਕ

ਇਕ ਵਾਰੀਂ ਮੁੜ ਕੇ ਆ ਨਾਨਕ।
ਇਸ ਦੁਨੀਆਂ ਨੂੰ ਸਮਝਾ ਨਾਨਕ।
ਪੈ ਗਈ ਧੁੰਦ ਬੇ-ਗੈਰਤ ਦੀ ਹੁਣ,
ਹੁਣ ਆ ਕੇ ਧੁੰਦ, ਮਿਟਾ ਨਾਨਕ।

ਗੁਰੁ ਨਾਨਕ ਸੂਰਜ ਦਾ ਲਿਸ਼ਕਾਰਾ
ਫਿਰ ਆ ਕੇ ਚੰਨ ਚੜਾ ਨਾਨਕ।
ਵਿਗੜ ਗਈ ਕਿਉਂ, ਸੋਚ ਮਨੁੱਖੀ
ਕੋਈ ਨੂਰੀ ਜੋਤ ਜਗਾ ਨਾਨਕ।

ਲਾਲ ਖੂਨ ਕਿਉਂ ਫਿੱਟ ਰਿਹਾ ਹੈ
ਗੁਰਬਾਣੀ ਦਾ ਜਾਗ ਲਗਾ ਨਾਨਕ।
ਜੋ, ਤੇਰਾਂ-ਤੇਰਾਂ ਸੀ, ਤੋਲਣ ਵਾਲਾ,
ਉਹ ਤੱਕੜ ਨਵਾਂ ਬਣਾ ਨਾਨਕ।

ਦਿਲ ਛਾੱਲੇ- ਛਾੱਲੇ ਹੋਇਆ ਹੈ
ਨਾਮ ਦੀ ਮਲਮ ਲਗਾ ਨਾਨਕ।
ਦੋਲਤ ਦਾ ਅੱਜ ਨਸ਼ਾ ਹੈ ਚੜਿਆ
ਕੋਈ ਅਮ੍ਰਿਤ ਬੂੰਦ ਪਿਲਾ ਨਾਨਕ।

ਸਰਬਤ ਦਾ ਭਲਾ ਕਿਵੇਂ ਹੈ ਕਰਨਾ,
ਕਿਉਂ ਹੋਇਉਂ ਬੇ-ਪ੍ਰਵਾਹ ਨਾਨਕ।
ਦਿਨ- ਦਿਹਾੜੇ, ਪੱਤ ਪਏ ਲੁੱਟਣ
ਆ ਸਿੱਧੇ ਰਾਹ ‘ਤੇ, ਪਾ ਨਾਨਕ।

‘ਸੁਹਲ’ ਜਗਤ- ਜਲੰਦਾ ਤਪਦਾ
ਦੁਨੀਆਂ ‘ਤੇ ਠੰਡ ਵਰਤਾ ਨਾਨਕ।

ਮਲਕੀਅਤ ‘ਸੁਹਲ’ ਮੋਬਾ-9872848610

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …