2.9 C
Toronto
Thursday, November 6, 2025
spot_img
Homeਪੰਜਾਬਭਗਵੰਤ ਮਾਨ ਸਰਕਾਰ ਦੀ ਰਾਡਾਰ ’ਤੇ ਸਾਬਕਾ ਮੁੱਖ ਮੰਤਰੀ ਚੰਨੀ

ਭਗਵੰਤ ਮਾਨ ਸਰਕਾਰ ਦੀ ਰਾਡਾਰ ’ਤੇ ਸਾਬਕਾ ਮੁੱਖ ਮੰਤਰੀ ਚੰਨੀ

142 ਕਰੋੜ ਰੁਪਏ ਦੀ ਗਰਾਂਟ ਵੰਡਣ ਦੀ ਹੋਏਗੀ ਜਾਂਚ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ ਰਾਡਾਰ ’ਤੇ ਹੁਣ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਚੰਨੀ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ 142 ਕਰੋੜ ਰੁਪਏ ਦੀ ਗਰਾਂਟ ਆਈ ਸੀ, ਜਿਸ ਨੂੰ ਸਿਰਫ ਰੋਪੜ ਜ਼ਿਲ੍ਹੇ ਵਿਚ ਹੀ ਵੰਡ ਦਿੱਤਾ ਗਿਆ। ਇਸ ਵਿਚੋਂ ਵੀ 60 ਫੀਸਦੀ ਗਰਾਂਟ ਇਕੱਲੇ ਚੰਨੀ ਦੇ ਵਿਧਾਨ ਸਭਾ ਹਲਕੇ ਸ੍ਰੀ ਚਮਕੌਰ ਸਾਹਿਬ ਨੂੰ ਦਿੱਤੀ ਗਈ। ਇਸ ਗਰਾਂਟ ਦਾ ਇਸਤੇਮਾਲ ਕਿੱਥੇ ਹੋਇਆ, ਇਸਦੀ ਜਾਂਚ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਪੈਸ਼ਲ ਜਾਂਚ ਕਮੇਟੀ ਬਣਾ ਦਿੱਤੀ ਹੈ। ਇਸ ਜਾਂਚ ਟੀਮ ਨੇ ਇਸ ਸਬੰਧੀ ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਅਫਸਰ ਦਫਤਰ ਦਾ ਰਿਕਾਰਡ ਵੀ ਕਬਜ਼ੇ ਵਿਚ ਲੈ ਲਿਆ ਹੈ। ਭਗਵੰਤ ਮਾਨ ਸਰਕਾਰ ਇਹ ਪਤਾ ਲਗਾਉਣ ਵਿਚ ਲੱਗੀ ਹੋਈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਗਰਾਂਟ ਕਿਸ ਕੰਮ ਲਈ ਜਾਰੀ ਕੀਤੀ ਸੀ ਅਤੇ ਉਹ ਕੰਮ ਹੋਇਆ ਵੀ ਹੈ ਜਾਂ ਨਹੀਂ। ਉਧਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਇਸ ਸਮੇਂ ਦੇਸ਼ ਤੋਂ ਬਾਹਰ ਹਨ ਅਤੇ ਇਸ ਲਈ ਉਨ੍ਹਾਂ ਦੀ ਪ੍ਰਤੀਕਿਰਿਆ ਅਜੇ ਤੱਕ ਸਾਹਮਣੇ ਨਹੀਂ ਆਈ।

RELATED ARTICLES
POPULAR POSTS