Breaking News
Home / ਪੰਜਾਬ / ਰੰਧਾਵਾ ਨੇ ਅਰਦਾਸੀਏ ਬਲਬੀਰ ਸਿੰਘ ਨੂੰ ਤਨਖਾਹ ਦਾ ਚੈੱਕ ਭੇਜਿਆ

ਰੰਧਾਵਾ ਨੇ ਅਰਦਾਸੀਏ ਬਲਬੀਰ ਸਿੰਘ ਨੂੰ ਤਨਖਾਹ ਦਾ ਚੈੱਕ ਭੇਜਿਆ

logo-2-1-300x105-3-300x105ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਵਿਧਾਇਕ ਤੇ ਸੀਨੀਅਰ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ ਦੀ ਹੌਸਲਾ ਅਫਜਾਈ ਕਰਦਿਆਂ ਆਪਣੀ ਇਕ ਮਹੀਨੇ ਦੀ ਤਨਖਾਹ ਉਨ੍ਹਾਂ ਨੂੰ ਦੇਣ ਦਾ ਐਲਾਨ ਕੀਤਾ ਹੈ। ਆਪਣੀ ਤਨਖਾਹ ਦਾ ਚੈੱਕ ਵੀ ਭੇਜ ਦਿੱਤਾ ਹੈ।
ਸਿੰਘ ਸਾਹਿਬਾਨ ਨੂੰ ਲਿਖੇ ਪੱਤਰ ਵਿਚ ਕਾਂਗਰਸ ਆਗੂ ਨੇ ਕਿਹਾ ਕਿ ਹੈ ਕਿ ਭਾਈ ਬਲਬੀਰ ਸਿੰਘ ਨੇ ਜਿਹੜਾ ਕਾਰਜ ਕੀਤਾ ਹੈ, ਉਸ ਨੇ ਦਰਸਾ ਦਿੱਤਾ ਹੈ ਕਿ ਇਸ ਅਸਥਾਨ ਦੀ ਬੁਲੰਦੀ ਸਾਹਮਣੇ ਕੋਈ ਵੀ ਅਹੁਦਾ ਅਰਥਹੀਣ ਹੈ। ਉਨ੍ਹਾਂ ਕਿਹਾ ਕਿ ਅਰਦਾਸੀਏ ਨੇ ਰਾਜ ਦੇ ਸਭ ਤੋਂ ਤਾਕਤਵਾਰ ਸ਼ਖਸ਼ ਦੀ ਹੋਂਦ, ਹਸਤੀ, ਚਵਰ ਤਖਤ ਦੇ ਮਾਲਕ ਸਾਹਮਣੇ ਸਿਰਫ ਨਿਗੂਣੀ ਨਹੀਂ ਕੀਤੀ ਸਗੋਂ ਇਹ ਵਰਤਾਰਾ ਗੁਰੂ ਤੋਂ ਬੇਮੁੱਖ ਹੋਣ ਵਾਲੇ ਵੱਲ ਗੁਰੂ ਮਹਾਰਾਜ ਦੇ ਖੁਦ ਮੁੱਖ ਮੋੜ ਲੈਣ ਵਰਗਾ ਸੁਨੇਹਾ ਦਿੰਦਾ ਹੈ। ਉਨ੍ਹਾਂ ਨੇ ਗੁਰਬਾਣੀ ਦਾ ਹਵਾਲਾ ਦਿੰਦਿਆਂ ‘ਕੋਈ ਹਰਿਓ ਬੂਟ ਰਹਿਓ ਰੀ’ ਦੇ ਨਜ਼ਰੀਏ ਤੋਂ ਭਾਈ ਬਲਬੀਰ ਸਿੰਘ ਸਜ਼ਾ ਦੇ ਨਹੀਂ ਸਗੋਂ ਸਨਮਾਨ ਦੇ ਹੱਕਦਾਰ ਹਨ। ਧੁਰ ਦਰਗਾਹ ਵਿਚ ਮਰੀਆਂ ਜਮੀਰਾਂ ਦੇ ਹਿਸਾਬ ਦੇਣ ਔਖੇ ਹੋਣਗੇ। ਇਤਿਹਾਸ ਦੇ ਫੈਸਲੇ ਬੜੇ ਨਿਰਦਈ ਹੁੰਦੇ ਹਨ, ਜਿਥੇ ਸੱਚ ਨੇ ਆਖਰ ਨਿੱਤਰਨਾ ਹੁੰਦਾ ਹੈ। ਵਰਨਣਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਿੰਨ ਜੂਨ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਏ ਸਨ ਤੇ ਡਿਊਟੀ ‘ਤੇ ਤਾਇਨਾਤ ਅਰਦਾਸੀਏ ਨੇ ਉਨ੍ਹਾਂ ਨੂੰ ਸਿਰੋਪਾ ਭੇਟ ਨਹੀਂ ਸੀ ਕੀਤਾ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦੀ ਬਦਲੀ ਮਾਛੀਵਾੜਾ ਕਰ ਦਿੱਤੀ ਸੀ ਤੇ ਉਸ ਨੇ ਬਦਲੀ ਵਾਲੀ ਥਾਂ ਡਿਊਟੀ ਜੁਆਇਨ ਕਰਨ ਤੋਂ ਇਨਕਾਰ ਦਿੱਤਾ ਹੈ। ਇਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਬਦਲੀ ਵਾਲੀ ਥਾਂ ‘ਤੇ ਹਾਜ਼ਰ ਨਾ ਹੋਏ ਤਾਂ ਉਸ ਨੂੰ ਬਰਖਾਸਤ ਕੀਤਾ ਜਾ ਸਕਦਾ ਹੈ।

Check Also

‘ਆਪ’ ਦੇ ਇਸ਼ਾਂਕ ਕੁਮਾਰ ਨੇ ਚੱਬੇਵਾਲ ਵਿਧਾਨ ਸਭਾ ਸੀਟ ਤੋਂ ਜਿੱਤ ਕੀਤੀ ਹਾਸਲ

ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ ਨੂੰ 28 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਚੱਬੇਵਾਲ/ਬਿਊਰੋ ਨਿਊਜ਼ : …