ਅੰਮ੍ਰਿਤਸਰ : ਆਬੂਧਾਬੀ ਵਿਚੋਂ ਮੌਤ ਦੇ ਮੂੰਹ ਵਿਚੋਂ 11 ਪੰਜਾਬੀ ਨੌਜਵਾਨ ਵਾਪਸ ਪਰਤ ਕੇ ਆਏ ਹਨ। ਇਹ ਸਾਰੇ ਇੱਕ ਕਤਲ ਮਾਮਲੇ ਵਿਚ ਆਬੂਧਾਬੀ ਦੀ ਜੇਲ੍ਹ ‘ਚ ਬੰਦ ਸਨ। ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਸੀ। ਸਰਬੱਤ ਦਾ ਭਲਾ ਟਰੱਸਟ ਦੀਆਂ ਕੋਸ਼ਿਸ਼ਾਂ ਸਦਕਾ ਇਹ ਨੌਜਵਾਨ ਜਿਊਂਦੇ ਜਾਗਦੇ ਮੁੜ ਆਪਣੇ ਘਰਾਂ ਵਿਚ ਪਹੁੰਚ ਗਏ ਹਨ। ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐਸ. ਪੀ. ਓਬਰਾਏ ਮੁਤਾਬਕ ਇਹ ਨੌਜਵਾਨ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕਤਲ ਦੇ ਇੱਕ ਸ਼ੱਕੀ ਮੁਕੱਦਮੇ ਵਿਚ ਆਬੂਧਾਬੀ ਦੀ ਜੇਲ੍ਹ ‘ਚ ਬੰਦ ਸਨ। ਇਨ੍ਹਾਂ ਲਈ ਫਾਂਸੀ ਦੀ ਸਜ਼ਾ ਐਲਾਨੀ ਜਾ ਚੁੱਕੀ ਸੀ।

