Breaking News
Home / ਭਾਰਤ / ਭਾਜਪਾ ਨੇ 39 ਭਾਰਤੀਆਂ ਦੀ ਮੌਤ ਦੇ ਮਾਮਲੇ ਨੂੰ ਪਿੱਛੇ ਕੀਤਾ ਅਤੇ ਡੇਟਾ ਚੋਰੀ ਦਾ ਮਾਮਲਾ ਮੂਹਰੇ ਲਿਆਂਦਾ : ਰਾਹੁਲ ਗਾਂਧੀ

ਭਾਜਪਾ ਨੇ 39 ਭਾਰਤੀਆਂ ਦੀ ਮੌਤ ਦੇ ਮਾਮਲੇ ਨੂੰ ਪਿੱਛੇ ਕੀਤਾ ਅਤੇ ਡੇਟਾ ਚੋਰੀ ਦਾ ਮਾਮਲਾ ਮੂਹਰੇ ਲਿਆਂਦਾ : ਰਾਹੁਲ ਗਾਂਧੀ

ਨਵੀਂ ਦਿੱਲੀ/ਬਿਊਰੋ ਨਿਊਜ਼
ਫੇਸਬੁੱਕ ਡੇਟਾ ਚੋਰੀ ਮਾਮਲੇ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਰਾਹੁਲ ਨੇ ਕਿਹਾ ਹੈ ਕਿ ਇਰਾਕ ਵਿੱਚ 39 ਭਾਰਤੀਆਂ ਦੀ ਮੌਤ ਦੇ ਮਾਮਲੇ ਤੋਂ ਧਿਆਨ ਹਟਾਉਣ ਲਈ ਭਾਜਪਾ ਅਜਿਹਾ ਰੌਲਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ 39 ਭਾਰਤੀਆਂ ਦੀ ਮੌਤ ਦੇ ਮਾਮਲੇ ਨੂੰ ਪਿੱਛੇ ਕਰਕੇ ਫੇਸਬੁੱਕ ਡਾਟਾ ਚੋਰੀ ਦੇ ਮਾਮਲੇ ਨੂੰ ਮੂਹਰੇ ਲੈ ਆਂਦਾ ਹੈ। ਚੇਤੇ ਰਹੇ ਕਿ 39 ਭਾਰਤੀਆਂ ਦੀ ਮੌਤ ਦੇ ਮਾਮਲੇ ‘ਤੇ ਕੇਂਦਰ ਸਰਕਾਰ ਕਸੂਤੀ ਘਿਰੀ ਹੈ ਕਿਉਂਕਿ ਤਿੰਨ ਸਾਲ ਤੱਕ ਪੀੜਤ ਪਰਿਵਾਰਾਂ ਨੂੰ ਝੂਠਾ ਦਿਲਾਸਾ ਦਿੱਤਾ ਗਿਆ ਸੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਰਾਹੁਲ ਅਕਲ ਤੋਂ ਪੈਦਲ ਹੈ? ਕੇਂਦਰੀ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਕਿਹਾ ਕਿ ਭਾਰਤੀਆਂ ਦਾ ਡੈਟਾ ਚੋਰੀ ਹੋਣਾ ਕੋਈ ਛੋਟੀ ਗੱਲ ਨਹੀਂ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਸਰਕਾਰ ਦਾ ਫਰਜ਼ ਹੈ।

Check Also

ਕਰੋਨਾ ਦੇ ਗੰਭੀਰ ਮਾਮਲਿਆਂ ‘ਚ ਭਾਰਤ ਦਾ ਨੰਬਰ ਦੂਜਾ

ਸੰਸਾਰ ਭਰ ‘ਚ ਕਰੋਨਾ ਸਾਢੇ 9 ਲੱਖ ਵਿਅਕਤੀਆਂ ਦੀ ਲੈ ਚੁੱਕਾ ਹੈ ਜਾਨ ਪੰਜਾਬ ‘ਚ …