9.9 C
Toronto
Monday, November 3, 2025
spot_img
Homeਭਾਰਤਆਰ ਐਸ ਪੁਰਾ ਤੇ ਅਰਨੀਆ ਵਿਚ ਪਾਕਿ ਨੇ ਕੀਤੀ ਗੋਲੀਬਾਰੀ

ਆਰ ਐਸ ਪੁਰਾ ਤੇ ਅਰਨੀਆ ਵਿਚ ਪਾਕਿ ਨੇ ਕੀਤੀ ਗੋਲੀਬਾਰੀ

ਭਾਰਤੀ ਫੌਜ ਨੇ ਤਿੰਨ ਪਾਕਿ ਰੇਂਜਰ ਮਾਰ ਮੁਕਾਏ
ਸ੍ਰੀਨਗਰ/ਬਿਊਰੋ ਨਿਊਜ਼
ਪਾਕਿਸਤਾਨ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਸਰਹੱਦ ‘ਤੇ ਜੰਮੂ ਦੇ ਅਰਨੀਆ ਅਤੇ ਆਰ ਐਸ ਪੁਰਾ ਵਿਚ ਭਾਰਤੀ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਭਾਰੀ ਗੋਲੀਬਾਰੀ ਕੀਤੀ। ਇਸ ਦੌਰਾਨ ਪਾਕਿ ਵਲੋ ਕੀਤੀ ਗੋਲੀਬਾਰੀ ‘ਚ ਬੀਐਸਐਫ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਜ਼ਖ਼ਮੀ ਵੀ ਹੋਇਆ। ਭਾਰਤੀ ਫੌਜ ਵਲੋਂ ਕੀਤੀ ਜਵਾਈ ਕਾਰਵਾਈ ਵਿਚ ਪਾਕਿਸਤਾਨ ਦੇ ਤਿੰਨ ਰੇਂਜਰ ਮਾਰੇ ਗਏ ਹਨ। ਦੇਰ ਰਾਤ ਤੱਕ ਜਾਰੀ ਰਹੀ ਇਸ ਗੋਲੀਬਾਰੀ ਕਾਰਨ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਾਕਿ ਵਲੋਂ ਕੀਤੀ ਜਾ ਰਹੀ ਇਸ ਭਾਰੀ ਗੋਲੀਬਾਰੀ ਦੀ ਆੜ ਵਿਚ ਅੱਤਵਾਦੀਆਂ ਦੀ ਘੁਸਪੈਠ ਦੀ ਸ਼ੱਕ ਪ੍ਰਗਟ ਕੀਤੀ ਜਾ ਰਹੀ ਹੈ। ਪਾਕਿ ਪਹਿਲਾਂ ਵੀ ਅਜਿਹਾ ਕਈ ਵਾਰ ਕਰਦਾ ਰਿਹਾ ਹੈ।

RELATED ARTICLES
POPULAR POSTS