Breaking News
Home / ਪੰਜਾਬ / ਲੰਗਾਹ ਨੇ ਅਦਾਲਤ ‘ਚ ਕੀਤਾ ਸ਼ਕਤੀ ਪ੍ਰਦਰਸ਼ਨ

ਲੰਗਾਹ ਨੇ ਅਦਾਲਤ ‘ਚ ਕੀਤਾ ਸ਼ਕਤੀ ਪ੍ਰਦਰਸ਼ਨ

ਕਿਹਾ, ਮੈਂ ਸੱਚਾ ਸਿੱਖ ਤੇ ਅਕਾਲ ਤਖਤ ਸਾਹਿਬ ‘ਤੇ ਵੀ ਨਤਮਸਤਕ ਹੋਵਾਂਗਾ
ਗੁਰਦਸਪੁਰ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਬਲਾਤਕਾਰ ਦੇ ਮਾਮਲੇ ਵਿਚ ਜ਼ਮਾਨਤ ਮਿਲਣ ਮਗਰੋਂ ਗੁਰਦਾਸਪੁਰ ਦੀ ਅਦਾਲਤ ‘ਚ ਸ਼ਕਤੀ ਪ੍ਰਦਰਸਨ ਕੀਤਾ। ਪੇਸ਼ੀ ਭੁਗਤਣ ਪਹੁੰਚੇ ਲੰਗਾਹ ਨੇ ਆਪਣੇ ਸਮਰਥਕਾਂ ਨਾਲ ਅਦਾਲਤ ਨੂੰ ਹੀ ਰੈਲੀ ਗਰਾਊਂਡ ਬਣਾ ਦਿੱਤਾ। ਹਾਲਾਂਕਿ ਪੇਸ਼ੀ ਦੌਰਾਨ ਲੰਗਾਹ ਖਿਲਾਫ ਗਵਾਹੀਆਂ ਚੱਲ ਰਹੀਆਂ ਹਨ, ਪਰ ਬਲਾਤਕਾਰ ਦੀ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ। ਲੰਗਾਹ ਦੀ ਪੇਸ਼ੀ ਮੌਕੇ ਵੱਡੇ ਗਿਣਤੀ ਵਿਚ ਸਮਰਥਕ ਇਕੱਠੇ ਹੋਏ। ਇਸ ਦੌਰਾਨ ਲੰਗਾਹ ਨੇ ਸੰਕੇਤ ਦਿੱਤਾ ਕਿ ਅਜੇ ਵੀ ਲੋਕ ਉਨ੍ਹਾਂ ਦੇ ਨਾਲ ਹਨ। ਲੰਗਾਹ ਨੇ ਕਿਹਾ ਕਿ ਉਹ ਸੱਚੇ ਸਿੱਖ ਹਨ। ਹੁਣ ਉਹ ਆਪਣੇ ਸਮਰਥਕਾਂ ਨਾਲ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਣਗੇ। ਚੇਤੇ ਰਹੇ ਕਿ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿਚੋਂ ਛੇਕਿਆ ਵੀ ਜਾ ਚੁੱਕਾ ਹੈ।

Check Also

ਸੁਨੀਲ ਜਾਖੜ ਨੇ ਆਸ਼ਾ ਕੁਮਾਰੀ ਨੂੰ ਸੌਂਪੀ ਰਿਪੋਰਟ

ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋਂ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਜਲੰਧਰ/ਬਿਊਰੋ ਨਿਊਜ਼ ਪੰਜਾਬ ਕਾਂਗਰਸ …