Breaking News
Home / ਪੰਜਾਬ / ਪੰਜਾਬ ‘ਚ ਕਰੋਨਾ ਪੀੜਤਾਂ ਦੀ ਗਿਣਤੀ ਹੋਈ 89

ਪੰਜਾਬ ‘ਚ ਕਰੋਨਾ ਪੀੜਤਾਂ ਦੀ ਗਿਣਤੀ ਹੋਈ 89

ਮੋਹਾਲੀ ਜ਼ਿਲ੍ਹੇ ‘ਚ ਸਭ ਤੋਂ ਵੱਧ 26 ਵਿਅਕਤੀ ਕਰੋਨਾ ਤੋਂ ਪੀੜਤ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ‘ਚ ਅੱਜ 10 ਨਵੇਂ ਕਰੋਨਾ-ਪਾਜ਼ਿਟਿਵ ਕੇਸ ਸਾਹਮਣੇ ਆ ਗਏ ਹਨ। ਹੁਣ ਪੰਜਾਬ ‘ਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 89 ਹੋ ਗਈ ਹੈ। ਅੱਜ ਸਵੇਰੇ ਹੀ ਮੋਹਾਲੀ ਜ਼ਿਲ੍ਹੇ ‘ਚ ਡੇਰਾ ਬੱਸੀ ਲਗਲੇ ਪਿੰਡ ਜਵਾਰਪੁਰ ‘ਚ ਸੱਤ ਨਵੇਂ ਕੇਸ ਸਾਹਮਣੇ ਆਏ ਹਨ। ਉੱਧਰ ਮਾਨਸਾ ‘ਚ ਵੀ ਅੱਜ ਦੋ ਜਣੇ ਪਾਜ਼ਿਟਿਵ ਕੇਸ ਪਾਏ ਗਏ ਅਤੇ ਇੱਕ ਕੇਸ ਮੋਗਾ ‘ਚ ਕਰੋਨਾ ਪੀੜਤ ਸਾਹਮਣੇ ਆਇਆ ਹੈ। ਹੁਣ ਇਕੱਲੇ ਮੋਹਾਲੀ ਜ਼ਿਲ੍ਹੇ ‘ਚ ਕੋਰੋਨਾ-ਮਰੀਜ਼ਾਂ ਦੀ ਗਿਣਤੀ ਵਧ ਕੇ 26 ਹੋ ਗਈ ਹੈ। ਇੰਨੇ ਮਰੀਜ਼ ਪੰਜਾਬ ਦੇ ਕਿਸੇ ਵੀ ਹੋਰ ਜ਼ਿਲ੍ਹੇ ‘ਚ ਨਹੀਂ ਹਨ। ਮੋਹਾਲੀ ਜ਼ਿਲ੍ਹੇ ਨਾਲ ਸਬੰਧਤ ਪਿੰਡ ਜਵਾਹਰ ਵਿਚ ਸਾਹਮਣੇ ਆਏ ਕਰੋਨਾ ਪੀੜਤਾਂ ਵਿਚ ਪਿੰਡ ਦੀ ਸਰਪੰਚ ਅਤੇ ਉਸ ਦਾ ਪਤੀ ਬਲਾਕ ਸੰਮਤੀ ਮੈਂਬਰ ਵੀ ਸ਼ਾਮਿਲ ਹੈ। ਜਵਾਹਰਪੁਰ ਪਿੰਡ ਵਿਚ ਕੁਲ 11 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਉਣ ‘ਤੇ ਸਿਹਤ ਵਿਭਾਗ ਦੀ ਟੀਮ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਿੰਡ ਵਿਚ ਡੇਰੇ ਲਾ ਲਏ ਹਨ। ਇਸ ਸਮੇਂ ਜਵਾਹਰਪੁਰ ਪਿੰਡ ਤੇ ਆਸ ਪਾਸ ਦੇ 5 ਕਿੱਲੋਮੀਟਰ ਏਰੀਏ ਨੂੰ ਸੀਲ ਕਰ ਦਿਤਾ ਗਿਆ ਹੈ।

Check Also

ਚੋਣ ਕਮਿਸ਼ਨ ਨੇ ਗਿੱਦੜਬਾਹਾ ’ਚ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੀਤੀਆਂ ਰੱਦ

ਸ਼ੋ੍ਰਮਣੀ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …