13.7 C
Toronto
Wednesday, March 11, 2026
spot_img
Homeਪੰਜਾਬਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਨਾਲ ਪ੍ਰਗਟਾਈ ਨਰਾਜ਼ਗੀ

ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਨਾਲ ਪ੍ਰਗਟਾਈ ਨਰਾਜ਼ਗੀ

ਕਿਹਾ, ਜੇ ਰਾਹੁਲ ਗਾਂਧੀ ਕਹਿਣਗੇ ਤਾਂ ਅਸਤੀਫਾ ਦੇਣ ਲਈ ਤਿਆਰ ਹਾਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਖਿਲਾਫ ਭੜਾਸ ਕੱਢੀ ਹੈ। ਬਾਜਵਾ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਅਤੇ ਉਨ੍ਹਾਂ ਆਪਣੀ ਬੇਵਸੀ ਜ਼ਾਹਰ ਕੀਤੀ ਹੈ। ਬਾਜਵਾ ਨੇ ਕਿਹਾ, “ਮੈਂ ਰਾਹੁਲ ਗਾਂਧੀ ਨੂੰ ਤਿੰਨ ਮਹੀਨੇ ਪਹਿਲਾਂ ਅਸਤੀਫਾ ਭੇਜ ਕੇ ਖ਼ਤ ਲਿਖਿਆ ਸੀ ਕਿ ਜੇ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਤੋਤਾ ਸਿੰਘ ਤੇ ਅਦੇਸ਼ ਪ੍ਰਤਾਪ ਕੈਰੋਂ ਖ਼ਿਲਾਫ ਪੰਜਾਬ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਮੈਂ ਕੀ ਕਰ ਸਕਦਾ ਹਾਂ। ਮੈਂ ਇਨ੍ਹਾਂ ਚਾਰਾਂ ਨੂੰ ਸਰਕਾਰ ਬਣਨ ‘ਤੇ ਇਕ ਮਹੀਨੇ ਅੰਦਰ ਹੀ ਜੇਲ੍ਹ ਸੁੱਟਣ ਲਈ ਕਿਹਾ ਸੀ ਤੇ ਮੈਂ ਹੁਣ ਵੀ ਆਪਣੇ ਸਟੈਂਡ ‘ਤੇ ਕਾਇਮ ਹਾਂ।” ਉਨ੍ਹਾਂ ਕਿਹਾ ਕਿ ਜੇ ਰਾਹੁਲ ਗਾਂਧੀ ਕਹਿਣਗੇ ਤਾਂ ਉਹ ਅਸਤੀਫ਼ਾ ਦੇਣ ਲਈ ਤਿਆਰ ਹਨ। ਬਾਜਵਾ ਨੇ ਨਸ਼ਿਆਂ ਦੇ ਮਾਮਲੇ ‘ਚ ਕੋਈ ਕਾਰਵਾਈ ਨਾ ਹੋਣ ਬਾਰੇ ਵੀ ਸਰਕਾਰ ‘ਤੇ ਕਈ ਸਵਾਲ ਚੁੱਕੇ।

 

RELATED ARTICLES
POPULAR POSTS