14.3 C
Toronto
Wednesday, October 15, 2025
spot_img
Homeਪੰਜਾਬਪੰਜਾਬ 'ਚ ਕਰੋਨਾ ਸਟ੍ਰੇਨ ਨੇ ਪਸਾਰੇ ਪੈਰ

ਪੰਜਾਬ ‘ਚ ਕਰੋਨਾ ਸਟ੍ਰੇਨ ਨੇ ਪਸਾਰੇ ਪੈਰ

ਕੈਪਟਨ ਅਮਰਿੰਦਰ ਨੇ ਸੂਬੇ ਦੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਕੀਤੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਯੂਕੇ ਦੇ ਕਰੋਨਾ ਸਟ੍ਰੇਨ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜੀਨੋਮ ਦੀ ਤਰਤੀਬ ਲਈ ਸੂਬੇ ਵੱਲੋਂ ਭੇਜੇ ਗਏ 401 ਨਮੂਨਿਆਂ ਵਿਚੋਂ 81 ਫੀਸਦ ਨਮੂਨਿਆਂ ਵਿਚ ਕੋਵਿਡ ਵਾਇਰਸ ਦਾ ਦੂਜਾ ਸਟ੍ਰੇਨ ਪਾਇਆ ਗਿਆ ਹੈ, ਜੋ ਯੂਕੇ ਤੋਂ ਆਇਆ ਮੰਨਿਆ ਜਾ ਰਿਹਾ ਹੈ। ਸੂਬੇ ਵਿਚ ਇਸ ਦੀ ਗੰਭੀਰ ਹੁੰਦੀ ਜਾ ਰਹੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਪ੍ਰਗਟਾਉਂਦਿਆਂ ਸੂਬੇ ਦੇ ਲੋਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਹ ਵਾਇਰਸ ਨੌਜਵਾਨਾਂ ਵਿਚ ਵਧੇਰੇ ਪਾਇਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੇ 60 ਸਾਲ ਤੋਂ ਉਪਰ ਅਤੇ ਬੱਚਿਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਟੀਕਾ ਲਗਵਾਉਣ ਦੀ ਅਪੀਲ ਕੀਤੀ। ਇਸ ਸਬੰਧ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਤੇ ਕਿਹਾ ਕਿ ਕਰੋਨਾ ਵੈਕਸੀਨ ਦਾ ਦਾਇਰਾ ਵਧਾਇਆ ਜਾਵੇ। ਇਸੇ ਦੌਰਾਨ ਕੇਂਦਰ ਸਰਕਾਰ ਨੇ ਅੱਜ ਅਹਿਮ ਫ਼ੈਸਲਾ ਕਰਦਿਆਂ 45 ਸਾਲ ਤੋਂ ਉਪਰ ਦੀ ਉਮਰ ਵਾਲੇ ਸਾਰੇ ਵਿਅਕਤੀਆਂ ਨੂੰ ਪਹਿਲੀ ਅਪਰੈਲ ਤੋਂ ਕੋਵਿਡ-19 ਟੀਕੇ ਲਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ।

RELATED ARTICLES
POPULAR POSTS