2.6 C
Toronto
Friday, November 7, 2025
spot_img
Homeਪੰਜਾਬਕਿਸਾਨਾਂ ਦੀ ਕੁਦਰਤ ਨਾਲ ਜ਼ੋਰ ਅਜ਼ਮਾਇਸ਼

ਕਿਸਾਨਾਂ ਦੀ ਕੁਦਰਤ ਨਾਲ ਜ਼ੋਰ ਅਜ਼ਮਾਇਸ਼

ਲਗਾਤਾਰ ਪਏ ਮੀਂਹ ‘ਚ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਦੀ ਥਕਾਉਣ ਦੀ ਨੀਤੀ ਨੂੰ ਭਾਂਪ ਚੁੱਕੇ ਕਿਸਾਨ ਹੁਣ ਕੁਦਰਤ ਨਾਲ ਵੀ ਜ਼ੋਰ-ਅਜ਼ਮਾਇਸ਼ ਕਰ ਰਹੇ ਹਨ। ਕਿਸਾਨ ਮੀਂਹ ਦੇ ਮੌਸਮ ਵਿਚ ਵੀ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਪਲਵਲ ‘ਤੇ ਧਰਨਿਆਂ ਉਪਰ ਡਟੇ ਰਹੇ। ਇਸ ਲਈ ਸੰਯੁਕਤ ਮੋਰਚੇ ਦੇ ਵਾਲੰਟੀਅਰਾਂ ਨੇ ਵਰ੍ਹਦੇ ਮੀਂਹ ਦੌਰਾਨ ਕਿਸਾਨਾਂ ਨੂੰ ਟਰਾਲੀਆਂ ਤੱਕ ਲੰਗਰ ਪੁੱਜਦਾ ਕੀਤਾ। ਛੇ ਹਫਤਿਆਂ ਤੋਂ ਦਿੱਲੀ ਦੀਆਂ ਹੱਦਾਂ ਉਪਰ ਡੇਰੇ ਲਾ ਕੇ ਬੈਠੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਇਸ ਤੋਂ ਭਾਰੀ ਮੀਂਹ ਪਿੰਡਿਆਂ ਉਪਰ ਹੰਢਾਏ ਹੋਏ ਹਨ। ਕਿਸਾਨ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ਮੋਰਚੇ ਵੱਲੋਂ ਤਰਪਾਲਾਂ ਦੇ ਪ੍ਰਬੰਧ ਕੀਤੇ ਗਏ ਹਨ।
ਹਰਜੀਤ ਸਿੰਘ ਰਾਹੀ ਮੁਤਾਬਕ ਸਮਾਜਸੇਵੀ ਸੰਸਥਾਵਾਂ ਹਰ ਸੰਭਵ ਮਦਦ ਕਰ ਰਹੀਆਂ ਹਨ ਤਾਂ ਜੋ ਕਿਸਾਨ ਡਟੇ ਰਹਿਣ ਅਤੇ ਕੇਂਦਰ ਸਰਕਾਰ ਨੂੰ ਅਹਿਸਾਸ ਕਰਵਾਇਆ ਜਾਵੇ ਕਿ ਕਿਸਾਨ ਲੰਬੀ ਲੜਾਈ ਦੀ ਤਿਆਰੀ ਕਰਕੇ ਆਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹੇਮਕੁੰਡ ਫਾਊਂਡੇਸ਼ਨ, ਖਾਲਸਾ ਏਡ ਸਮੇਤ ਤਾਰਾ ਫੀਡ ਦੇ ਜਸਵੰਤ ਸਿੰਘ ਗੱਜਣਮਾਜਰਾ ਤੇ ਹੋਰ ਸਮਾਜ ਸੇਵੀਆਂ ਵੱਲੋਂ ਮੀਂਹ ਦੇ ਬਚਾਅ ਲਈ ‘ਵਾਟਰ ਪਰੂਫ’ ਟੈਂਟ ਮੁਹੱਈਆ ਕਰਵਾਏ ਗਏ ਹਨ।
ਪਹਿਲੀ ਜਨਵਰੀ ਤੋਂ ਮੌਸਮ ਦਾ ਮਿਜਾਜ਼ ਵਿਗੜਿਆ ਹੋਇਆ ਹੈ, ਪਰ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਲਈ ਬਜਿੱਦ ਹਨ।

RELATED ARTICLES
POPULAR POSTS