19.8 C
Toronto
Monday, May 4, 2026
spot_img
Homeਪੰਜਾਬਹਰਿਆਣਾ ਦੇ ਫਤਿਹਾਬਾਦ 'ਚ ਇਕ ਪ੍ਰਾਈਵੇਟ ਬੱਸ 'ਚ ਧਮਾਕਾ

ਹਰਿਆਣਾ ਦੇ ਫਤਿਹਾਬਾਦ ‘ਚ ਇਕ ਪ੍ਰਾਈਵੇਟ ਬੱਸ ‘ਚ ਧਮਾਕਾ

1ਦੋ ਵਿਅਕਤੀ ਜ਼ਖ਼ਮੀ  
ਫਤਿਹਾਬਾਦ/ਬਿਊਰੋ ਨਿਊਜ਼
ਹਰਿਆਣਾ ਦੇ ਫਤਿਹਾਬਾਦ ਵਿਚ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਅੰਦਰ ਧਮਾਕਾ ਹੋਇਆ ਹੈ। ਭੂਨਾ ਰੋਡ ‘ਤੇ ਹੋਏ ਧਮਾਕੇ ਕਾਰਨ ਦੋ ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੀ ਪਹਿਚਾਣ 45 ਸਾਲ ਦੀ ਰਾਜਬਾਲਾ ਅਤੇ ਭਾਗੀਰੱਥ ਵਜੋਂ ਹੋਈ ਹੈ। ਜ਼ਖ਼ਮੀ ਹੋਣ ਵਾਲੇ ਦੋਵੇਂ ਪਤੀ-ਪਤਨੀ ਹਨ। ਬੱਸ ਜਾਖਲ ਤੋਂ ਫਤਿਹਾਬਾਦ ਜਾ ਰਹੀ ਸੀ। ਸਰਕਾਰ ਵੱਲੋਂ ਅਜੇ ਤੱਕ ਜ਼ਖਮੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
ਪੁਲਿਸ ਨੂੰ ਮੁੱਢਲੀ ਜਾਣਕਾਰੀ ਵਿੱਚ ਪਤਾ ਲੱਗਾ ਹੈ ਕਿ ਵਿਸਫੋਟਕ ਸਮੱਗਰੀ ਕਾਲੇ ਰੰਗ ਦੇ ਬੈੱਗ ਵਿੱਚ ਰੱਖੀ ਹੋਈ ਸੀ। ਜਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬੱਸ ‘ਚ ਕੁੱਲ 50 ਵਿਅਕਤੀ ਸਵਾਰ ਸਨ। ਧਮਾਕੇ ਦੀ ਖਬਰ ਮਿਲਦਿਆਂ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪਿਪਲੀ ਵਿੱਚ ਵੀ ਹਰਿਆਣਾ ਰੋਡਵੇਜ ਦੀ ਬੱਸ ਵਿੱਚ ਧਮਾਕਾ ਹੋਇਆ ਸੀ, ਜਿਸ ਵਿੱਚ 10 ਵਿਅਕਤੀ ਜ਼ਖ਼ਮੀ ਹੋ ਗਏ ਸਨ।

RELATED ARTICLES
POPULAR POSTS