13.7 C
Toronto
Thursday, April 16, 2026
spot_img
Homeਪੰਜਾਬਬਰਨਾਲਾ ਦੇ ਪਿੰਡ ਮੂਮ ਨਿਵਾਸੀਆਂ ਨੇ ਇਨਸਾਨੀਅਤ ਦੀ ਕੀਤੀ ਮਿਸਾਲ ਕਾਇਮ

ਬਰਨਾਲਾ ਦੇ ਪਿੰਡ ਮੂਮ ਨਿਵਾਸੀਆਂ ਨੇ ਇਨਸਾਨੀਅਤ ਦੀ ਕੀਤੀ ਮਿਸਾਲ ਕਾਇਮ

ਬਾਬਰੀ ਮਸਜਿਦ ਵਰਗੇ ਮਸਲੇ ਨੂੰ ਹੱਲ ਕਰਨ ਦਾ ਰਾਹ ਦਿਖਾਇਆ
ਬਰਨਾਲਾ/ਬਿਊਰੋ ਨਿਊਜ਼
ਬਰਨਾਲਾ ਜ਼ਿਲ੍ਹੇ ਦੇ ਪਿੰਡ ਮੂਮ ਦੇ ਨਿਵਾਸੀਆਂ ਨੇ ਧਰਮ ਤੋਂ ਉਪਰ ਉੱਠ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਮੂਮ ਵਾਸੀਆਂ ਵੱਲੋਂ ਸਥਾਪਤ ਮਸੀਤ ਨੇ ਬਾਬਰੀ ਮਸਜਿਦ ਵਰਗੇ ਰੌਲਿਆਂ ਨੂੰ ਇੱਕ ਹੱਲ ਦਾ ਰਾਹ ਦਿਖਾਇਆ ਹੈ। ਇਹ ਮਸਜਿਦ ਹਰ ਉਸ ਤਾਕਤ ਨੂੰ ਜਵਾਬ ਹੈ, ਜੋ ਭਾਰਤ ਨੂੰ ਹਿੰਦੂ, ਮੁਸਲਿਮ ਤੇ ਸਿੱਖ ਵਿਚ ਵੰਡ ਕੇ ਰਾਜ ਕਰਦੇ ਆਏ ਹਨ। ਇੱਥੇ ਹਿੰਦੂ ਦੀ ਜ਼ਮੀਨ ਤੇ ਸਿੱਖ ਵੱਲੋਂ ਲਗਾਈ ਗਈ ਇੱਟ ਨਾਲ ਮੁਸਲਮਾਨ ਦਾ ਪੂਜਾ ਸਥਾਨ ਬਣਾਇਆ ਗਿਆ ਹੈ।
ਬਰਨਾਲੇ ਦੇ ਪਿੰਡ ਮੂਮ ਵਿਚ ਮੁਸਲਮਾਨਾਂ ਦੇ ਪਾਠ ਪੂਜਾ ਕਰਨ ਲਈ ਕੋਈ ਮਸਜਿਦ ਨਹੀਂ ਸੀ। ਜਦੋਂ ਇਸ ਮੁੱਦੇ ਨੂੰ ਪਿੰਡ ਵਿੱਚ ਵਿਚਾਰਿਆ ਗਿਆ, ਤਾਂ ਪਿੰਡ ਦੇ ਮੁਸਲਮਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਮਸਜਿਦ ਲਈ ਜਗ੍ਹਾ ਨਹੀਂ ਹੈ। ਪਿੰਡ ਵਾਸੀ ਪ੍ਰਸ਼ੋਤਮ ਸ਼ਰਮਾ ਨੇ ਦੱਸਿਆ ਕਿ ਵਿਚਾਰ ਕਰਨ ਮਗਰੋਂ ਪਿੰਡ ਦੇ ਹਿੰਦੂਆਂ ਨੇ ਮਾਤਾ ਰਾਣੀ ਦੇ ਮੰਦਰ ਵਿੱਚੋਂ ਦੋ ਮਰਲੇ ਜ਼ਮੀਨ ਮੁਸਲਮਾਨਾਂ ਨੂੰ ਮਸਜਿਦ ਵਾਸਤੇ ਦੇ ਦਿੱਤੀ। ਕਹਾਣੀ ਇੱਥੇ ਹੀ ਨਹੀਂ ਖਤਮ ਹੋਈ, ਪਿੰਡ ਵਿਚ ਸਿੱਖਾਂ ਨੇ ਮੁਸਲਮਾਨਾਂ ਨੂੰ ਮਸਜਿਦ ਵਾਸਤੇ ਸਿੱਖ ਭਾਈਚਾਰੇ ਤੋਂ ਫੰਡ ਜੋੜ ਕੇ ਦਿੱਤਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੂਟਾ ਸਿੰਘ ਨੇ ਕਿਹਾ, “ਅਸੀਂ ਇਹ ਮਿਸਾਲ ਕਾਇਮ ਕਰਨਾ ਚਾਹੁੰਦੇ ਹਾਂ, ਤਾਂ ਕਿ ਇਹ ਸਮਾਜ ਵਿਚ ਇਨਸਾਨੀਅਤ ਦਾ ਮੁੱਲ ਸਭ ਨੂੰ ਪਤਾ ਲੱਗੇ।

RELATED ARTICLES
POPULAR POSTS