ਕਾਮਨਵੈਲਥ ਖੇਡਾਂ ’ਚ ਸਿੰਧੂ ਨੇ ਕੈਨੇਡਾ ਦੀ ਖਿਡਾਰਨ ਮਿਸ਼ੇਲ ਲੀ ਨੂੰ ਹਰਾਇਆ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਕਾਮਨਵੈਲਥ ਖੇਡਾਂ ’ਚ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਭਾਰਤ ਲਈ ਸੋਨੇ ਦਾ ਤਮਗਾ ਜਿੱਤਿਆ ਹੈ। ਪੀ.ਵੀ. ਸਿੰਧੂ ਨੇ ਫਾਈਨਲ ਮੁਕਾਬਲੇ ’ਚ ਕੈਨੇਡਾ ਦੀ ਖਿਡਾਰਨ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਪੀ.ਵੀ.ਸਿੰਧੂ ਦਾ ਆਪਣੇ ਕਰੀਅਰ ’ਚ ਕਾਮਨਵੈਲਥ ਖੇਡਾਂ ਦਾ ਇਹ ਪਹਿਲਾ ਸੋਨ ਤਮਗਾ ਹੈ। ਜ਼ਿਕਰਯੋਗ ਹੈ ਕਿ ਮਿਸ਼ੇਲ ਲੀ ਖਿਲਾਫ 11 ਮੈਚਾਂ ਵਿਚ ਸਿੰਧੂ ਦੀ ਇਹ ਨੌਵੀਂ ਜਿੱਤ ਹੈ। ਸਿੰਧੂ ਦਾ ਕਾਮਨਵੈਲਥ ਖੇਡਾਂ ਵਿਚ ਇਹ ਤੀਜਾ ਨਿੱਜੀ ਤਮਗਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਮਨਵੈਲਥ ਖੇਡਾਂ ਵਿਚ ਸੋਨ ਤਮਗਾ ਜਿੱਤਣ ’ਤੇ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਮੁਬਾਰਕਵਾਦ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਬਰਮਿੰਘਮ ਦੀਆਂ ਕਾਮਨਵੈਲਥ ਖੇਡਾਂ ਵਿਚ ਮੈਡਲ ਸੂੁਚੀ ’ਚ ਆਸਟਰੇਲੀਆ ਪਹਿਲੇ, ਇੰਗਲੈਂਡ ਦੂਜੇ, ਕੈਨੇਡਾ ਤੀਜੇ ਅਤੇ ਭਾਰਤ ਚੌਥੇ ਸਥਾਨ ’ਤੇ ਹੈ। ਜ਼ਿਕਰਯੋਗ ਹੈ ਕਿ ਬੈਡਮਿੰਡਨ ਵਿਚ ਹੀ ਲਕਸ਼ੇ ਸੇਨ ਨੇ ਵੀ ਪੁਰਸ਼ਾਂ ਦੇ ਸਿੰਗਲਜ਼ ਮੁਕਾਬਲੇ ਵਿਚ ਭਾਰਤ ਲਈ ਸੋਨੇ ਦਾ ਤਮਗਾ ਜਿੱਤਿਆ ਹੈ।