ਕਿਹਾ : ਪੰਜਾਬ ਖੇਡ ਮੇਲਾ ਹੋਵੇਗਾ 29 ਅਗਸਤ ਨੂੰ, ਪੰਜਾਬ ਦਾ ਟੇਲੈਂਟ ਆਵੇਗਾ ਸਾਹਮਣੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਅੱਜ ਕਾਮਨਵੈਲਥ ਖੇਡਾਂ ਵਿਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਕਾਮਨਵੈਲਥ ਖੇਡਾਂ ਨੂੰ ਲੈ ਕੇ ਉਨ੍ਹਾਂ ਦਾ ਦਰਦ ਵੀ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਕਾਮਨਵੈਲਥ ਖੇਡਾਂ ਦੌਰਾਨ ਪੰਜਾਬੀ ਮੂਲ ਦੇ ਖਿਡਾਰੀਆਂ ਨੇ ਕੈਨੇਡਾ, ਇੰਗਲੈਂਡ ਅਤੇ ਕਈ ਹੋਰ ਦੇਸ਼ਾਂ ਦੇ ਲਈ ਮੈਡਲ ਜਿੱਤੇ ਹਨ। ਜਿਵੇਂ ਕਿ ਮੈਡਲਿਸਟ ਅਮਰਵੀਰ ਢੇਸੀ ਅਤੇ ਮਨਧੀਰ ਕੂਨਰ ਮੂਲ ਰੂਪ ਨਾਲ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹਨ ਪ੍ਰੰਤੂ ਉਨ੍ਹਾਂ ਨੇ ਮੈਡਲ ਕੈਨੇਡਾ ਅਤੇ ਇੰਗਲੈਂਡ ਲਈ ਜਿੱਤਿਆ। ਇਸੇ ਤਰ੍ਹਾਂ ਕੈਨੇਡਾ ਦੀ ਹਾਕੀ ਟੀਮ ਵਿਚ 6 ਖਿਡਾਰੀ ਪੰਜਾਬੀ ਹਨ। ਇਹ ਸਾਰੇ ਖਿਡਾਰੀ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਪੰਜਾਬ ਛੱਡ ਕੇ ਵਿਦੇਸ਼ਾਂ ਵਿਚ ਵਸੇ ਅਤੇ ਉਨ੍ਹਾਂ ਲਈ ਖੇਡਾਂ। ਪ੍ਰੰਤੂ ਹੁਣ ਅਸੀਂ ਪੰਜਾਬ ਦੇ ਟੇਲੈਂਟ ਨੂੰ ਸਾਹਮਣੇ ਲਿਆਉਣ ਲਈ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ 29 ਅਗਸਤ ਨੂੰ ‘ਪੰਜਾਬ ਖੇਡ ਮੇਲਾ’ ਕਰਵਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਖੇਡ ਮੇਲੇ ਰਾਹੀਂ ਪੰਜਾਬ ਦੇ ਟੇਲੈਂਟ ਨੂੰ ਸਾਹਮਣੇ ਆਉਣ ਦਾ ਮੌਕਾ ਮਿਲੇਗਾ, ਜਿਨ੍ਹਾਂ ਨੂੰ ਪਿਛਲੀਆਂ ਸਰਕਾਰ ਨੇ ਉਠਣ ਨਹੀਂ ਦਿੱਤਾ। ਇਸ ਖੇਡ ਮੇਲੇ ਲਈ ਆਨਲਾਈਨ ਰਜਿਸਟ੍ਰੇਸ਼ਨ 11 ਅਗਸਤ ਤੋਂ ਸ਼ੁਰ ਹੋਵੇਗੀ, ਜਿਸ ਤੋਂ ਬਾਅਦ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡ ਮੇਲਾ 29 ਅਗਸਤ ਨੂੰ ਕਰਵਾਇਆ ਜਾਵੇਗਾ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …