Breaking News
Home / ਹਫ਼ਤਾਵਾਰੀ ਫੇਰੀ / ਸਵੱਛ ਭਾਰਤ ਮਿਸ਼ਨ ਦੇ ਦਸ ਅਹਿਮ ਸਥਾਨਾਂ ‘ਚ ਸ੍ਰੀ ਹਰਿਮੰਦਰ ਸਾਹਿਬ ਸ਼ਾਮਲ

ਸਵੱਛ ਭਾਰਤ ਮਿਸ਼ਨ ਦੇ ਦਸ ਅਹਿਮ ਸਥਾਨਾਂ ‘ਚ ਸ੍ਰੀ ਹਰਿਮੰਦਰ ਸਾਹਿਬ ਸ਼ਾਮਲ

Harimandir Shaib copy copyਅੰਮ੍ਰਿਤਸਰ/ਬਿਊਰੋ ਨਿਊਜ਼
ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਭਰ ਵਿੱਚੋਂ ਚੁਣੇ ਗਏ ਦਸ ਅਹਿਮ ਸਥਾਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਵੀ ਚੋਣ ਕੀਤੀ ਗਈ ਹੈ, ਜਿਸ ਤਹਿਤ ਇਸ ਦੇ ਆਲੇ-ਦੁਆਲੇ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਦੇਸ਼ ਭਰ ਵਿੱਚ ਨਮੂਨੇ ਵਜੋਂ ਪੇਸ਼ ਕੀਤਾ ਜਾਵੇਗਾ।
ਇਹ ਯੋਜਨਾ ਕੇਂਦਰ ਸਰਕਾਰ ਦੇ ਸਾਫ਼-ਸਫ਼ਾਈ ਅਤੇ ਵਾਟਰ ਸਪਲਾਈ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਦੇਸ਼ ਭਰ ਵਿੱਚੋਂ ਸੌ ਅਹਿਮ ਸਥਾਨਾਂ ਨੂੰ ਸਫਾਈ ਦੇ ਮਾਡਲ ਵਜੋਂ ਚੁਣਿਆ ਗਿਆ ਹੈ। ਪਹਿਲੇ ਪੜਾਅ ਵਿੱਚ ਦਸ ਅਹਿਮ ਸਥਾਨ ਚੁਣੇ ਗਏ ਹਨ, ਜਿਨ੍ਹਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਯੂ.ਪੀ. ਸਥਿਤ ਤਾਜ ਮਹੱਲ, ਜੰਮੂ ਕਸ਼ਮੀਰ ਸਥਿਤ ਵੈਸ਼ਨੋ ਦੇਵੀ, ਮਹਾਰਾਸ਼ਟਰ ਵਿੱਚ ਛੱਤਰਪਤੀ ਸ਼ਿਵਾਜੀ ਟਰਮੀਨਲ, ਯੂ.ਪੀ ਵਿੱਚ ਮਨੀਕਾਰਨਿਕ ਘਾਟ, ਰਾਜਸਥਾਨ ਵਿੱਚ ਅਜਮੇਰ ਸ਼ਰੀਫ, ਤਾਮਿਲਨਾਡੂ ਵਿੱਚ ਮੀਨਾਕਸ਼ੀ ਮੰਦਿਰ, ਆਸਾਮ ਵਿੱਚ ਕਾਮਾਖਿਆ ਮੰਦਿਰ, ਆਂਧਰਾ ਪ੍ਰਦੇਸ਼ ਵਿਚ ਤਿਰੁਪਤੀ ਮੰਦਿਰ ਅਤੇ ਉੜੀਸਾ ਵਿੱਚ ਮੰਦਿਰ ਜਗਨਨਾਥ ਪੁਰੀ ਸ਼ਾਮਲ ਹਨ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …