ਪੋਰਨ ਸਟਾਰ ਨੂੰ ਪੈਸੇ ਦੇ ਕੇ ਚੁੱਪ ਕਰਵਾਉਣ ਦੇ ਮਾਮਲੇ ’ਚ 10 ਜਨਵਰੀ ਨੂੰ ਸੁਣਾਈ ਜਾਵੇਗੀ ਸਜ਼ਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਟਰੰਪ ਨੂੰ ਪੋਰਨ ਸਟਾਰ ਨੂੰ ਪੈਸੇ ਦੇ ਕੇ ਚੁੱਪ ਕਰਵਾਏ ਜਾਣ ਦੇ ਮਾਮਲੇ ’ਚ 10 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਕਿਹਾ ਕਿ ਟਰੰਪ ਸ਼ਜਾ ਸੁਣਾਏ ਜਾਣ ਮੌਕੇ ਵਿਅਕਤੀਗਤ ਰੂਪ ’ਚ ਜਾਂ ਵਰਚੂਅਲੀ ਅਦਾਲਤ ਵਿਚ ਪੇਸ਼ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਈ ’ਚ ਮੈਨਹੈਟਨ ਦੀ ਅਦਾਲਤ ਨੇ ਟਰੰਪ ’ਤੇ 34 ਆਰੋਪ ਤੈਅ ਕੀਤੇ ਸਨ, ਜਿਨ੍ਹਾਂ ’ਚ ਪੋਰਨ ਸਟਾਰ ਸਟਾਰਮੀ ਡੇਨੀਅਲਜ਼ ਨੂੰ ਪੈਸੇ ਦੇ ਚੁੱਪ ਕਰਵਾਉਣ ਦਾ ਆਰੋਪ ਵੀ ਸ਼ਾਮਲ ਹੈ। ਸਾਲ 2016 ’ਚ ਇਹ ਪੈਸੇ ਇਸ ਲਈ ਦਿੱਤੇ ਗਏ ਸਨ ਤਾਂ ਕਿ ਸਟਾਰਮੀ ਟਰੰਪ ਦੇ ਨਾਲ ਆਪਣੇ ਸੈਕਸੂਅਲ ਸਬੰਧਾਂ ਨੂੰ ਜਨਤਕ ਨਾ ਕਰ ਸਕੇ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …