ਜੈਸਿੰਡਾ ਆਰਡਰਨ ਨੇ ਪਿਛਲੇ ਹਫਤੇ ਦਿੱਤਾ ਸੀ ਅਸਤੀਫਾ
ਵੈਲਿੰਗਟਨ : ਜੈਸਿੰਡਾ ਆਰਡਰਨ ਦੇ ਪਿਛਲੇ ਹਫਤੇ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਕ੍ਰਿਸ ਹਿਪਕਿੰਸ ਨੇ ਨਿਊਜ਼ੀਲੈਂਡ ਦੇ 41ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। 44 ਸਾਲ ਦੇ ਹਿਪਕਿੰਸ ਨੇ ਆਰਥਿਕਤਾ ‘ਤੇ ਧਿਆਨ ਦੇਣ ਦਾ ਵਾਅਦਾ ਕੀਤਾ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਹਿਪਕਿੰਸ ਨੌਂ ਮਹੀਨਿਆਂ ਤੋਂ ਵੀ ਘੱਟ ਸਮੇਂ ਲਈ ਅਹੁਦਾ ਸੰਭਾਲਿਆ ਹੈ, ਕਿਉਂਕਿ ਅਕਤੂਬਰ ਮਹੀਨੇ ਵਿੱਚ ਦੇਸ਼ ‘ਚ ਆਮ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਅਨੁਸਾਰ ਲੇਬਰ ਪਾਰਟੀ ਦੀ ਸਥਿਤੀ ਮੁੱਖ ਵਿਰੋਧੀ ‘ਨੈਸ਼ਨਲ ਪਾਰਟੀ’ ਨਾਲੋਂ ਬਿਹਤਰ ਹੈ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …