23.2 C
Toronto
Tuesday, May 19, 2026
spot_img
HomeਕੈਨੇਡਾFrontਪੀਐਮ ਮੋਦੀ ਦੇ ਸੱਦੇ ’ਤੇ ਫਿਰ ਭਾਰਤ ਆਉਣਗੇ ਚੀਨ ਦੇ ਰਾਸ਼ਟਰਪਤੀ ਵਲਾਦੀਮੀਰ...

ਪੀਐਮ ਮੋਦੀ ਦੇ ਸੱਦੇ ’ਤੇ ਫਿਰ ਭਾਰਤ ਆਉਣਗੇ ਚੀਨ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ


ਦਿੱਲੀ ’ਚ ਹੋਣ ਵਾਲੇ ਬਰਿਕਸ ਸੰਮੇਲਨ ’ਚ ਹਿੱਸਾ ਲੈਣਗੇ ਪੂਤਿਨ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸਤੰਬਰ ਮਹੀਨੇ ਦੌਰਾਨ ਫਿਰ ਭਾਰਤ ਦੌਰੇ ’ਤੇ ਆਉਣਗੇ। ਰੂਸ ਦੀ ਸਰਕਾਰ ਦਾ ਕਹਿਣਾ ਹੈ ਕਿ ਪੂਤਿਨ 12 ਅਤੇ 13 ਸਤੰਬਰ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੇ ਬਰਿਕਸ ਸੰਮੇਲਨ ਵਿਚ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਤਿਨ ਨੂੰ ਦਸੰਬਰ 2025 ਵਿਚ ਉਨ੍ਹਾਂ ਦੇ ਭਾਰਤ ਦੌਰੇ  ਦੌਰਾਨ ਅਧਿਕਾਰਤ ਦੌਰ ’ਤੇ  ਸਮਿਟ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਇਕ ਸਾਲ ਦੇ ਅੰਦਰ ਪੂਤਿਨ ਦਾ ਇਹ ਦੂਜਾ  ਭਾਰਤ ਦੌਰਾ ਹੋਵੇਗਾ। ਇਸ ਸਾਲ ਭਾਰਤ ਬਰਿਕਸ ਸੰਮੇਲਨ ਦੀ ਅਗਵਾਈ ਕਰ ਰਿਹਾ ਹੈ। ਬਰਿਕਸ ਦੁਨੀਆ ਦੀ ਵੱਡੀ ਉਭਰਦੀ ਅਰਥ ਵਿਵਸਥਾਵਾਂ ਦਾ ਸਮੂਹ ਹੈ, ਜਿਸ ਵਿਚ ਭਾਰਤ, ਰੂਸ, ਚੀਨ, ਬ੍ਰਾਜ਼ੀਲ, ਦੱਖਣੀ ਅਫਰੀਕਾ ਤੋਂ ਇਲਾਵਾ ਹੁਣ ਮਿਸਰ, ਇਰਾਨ, ਇਥੋਪੀਆ, ਯੂਏਈ ਅਤੇ ਇੰਡੋਨੇਸ਼ੀਆ ਵਰਗੇ ਨਵੇਂ ਦੇਸ਼ ਵੀ ਸ਼ਾਮਲ ਹੋ ਚੁੱਕੇ ਹਨ।

RELATED ARTICLES
POPULAR POSTS