19.2 C
Toronto
Tuesday, May 19, 2026
spot_img
HomeਕੈਨੇਡਾFrontਧਾਨੂਕਾ ਐਗਰੀਟੈਕ ਦੇ ਚੌਥੀ ਤਿਮਾਹੀ ’ਚ ਨਤੀਜੇ ਮਜ਼ਬੂਤ

ਧਾਨੂਕਾ ਐਗਰੀਟੈਕ ਦੇ ਚੌਥੀ ਤਿਮਾਹੀ ’ਚ ਨਤੀਜੇ ਮਜ਼ਬੂਤ


ਨਵੀਂ ਦਿੱਲੀ/ਬਿਊਰੋ ਨਿਊਜ਼
ਧਾਨੂਕਾ ਐਗਰੀਟੈਕ ਨੇ ਚੌਥੀ ਤਿਮਾਹੀ ਵਿੱਚ ਸਾਲਾਨਾ ਅਧਾਰ ’ਤੇ ਮਜ਼ਬੂਤ ਨਤੀਜੇ ਦਰਜ ਕੀਤੇ ਹਨ। ਕੰਪਨੀ ਦਾ ਨੈੱਟ ਮੁਨਾਫਾ 30% ਵਧ ਕੇ 98 ਕਰੋੜ ਰੁਪਏ ਹੋ ਗਿਆ, ਜਦਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ ਇਹ 76 ਕਰੋੜ ਰੁਪਏ ਸੀ। ਕੰਪਨੀ ਦੀ ਆਮਦਨ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ। ਚੌਥੀ ਤਿਮਾਹੀ ਵਿੱਚ ਆਮਦਨ 9% ਵੱਧ ਕੇ 483 ਕਰੋੜ ਰਹੀ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ 442 ਕਰੋੜ ਸੀ। ਓਪਰੇਟਿੰਗ ਪ੍ਰਦਰਸ਼ਨ ਦੇ ਮੋਰਚੇ ’ਤੇ ਕੰਪਨੀ ਦਾ EBITDA (Earnings Before Interest, Taxes, Depreciation, and Amortization)  14% ਵਧ ਕੇ 124 ਕਰੋੜ ਰੁਪਏ ਹੋ ਗਿਆ, ਜਦਕਿ ਪਿਛਲੇ ਸਾਲ ਇਹ 109 ਕਰੋੜ ਸੀ। ਮਾਰਜਿਨ ਦੇ ਪੱਧਰ ’ਤੇ ਵੀ ਸੁਧਾਰ ਦਰਜ ਕੀਤਾ ਗਿਆ ਹੈ। EBITDA ਮਾਰਜਿਨ 24.7% ਤੋਂ ਵਧ ਕੇ 25.7% ਹੋ ਗਿਆ। ਇਸ ਤੋਂ ਇਲਾਵਾ, ਕੰਪਨੀ ਨੇ 1400 ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਬਾਇਬੈਕ ਦਾ ਐਲਾਨ ਕੀਤਾ ਹੈ ਅਤੇ ਨਿਵੇਸ਼ਕਾਂ ਨੂੰ 100% ਡਿਵਿਡੈਂਡ ਵੀ ਦਿੱਤਾ ਜਾਵੇਗਾ।

RELATED ARTICLES
POPULAR POSTS