ਭਾਰਤ ਦਾ ਪਲੜਾ ਭਾਰੀ, ਮੀਂਹ ਕਾਰਨ ਮੈਚ ਰੁਕਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਇੰਗਲੈਂਡ ਵਿਚ ਚੱਲ ਰਹੇ ਕ੍ਰਿਕਟ ਦੇ ਵਿਸ਼ਵ ਕੱਪ ਦਾ ਸੈਮੀਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਚੱਲ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਉਸਦੀ ਖੇਡ ਕੋਈ ਬਹੁਤੀ ਵਧੀਆ ਨਹੀਂ ਰਹੀ। ਨਿਊਜ਼ੀਲੈਂਡ ਨੇ 46 ਓਵਰਾਂ ਵਿਚ 5 ਵਿਕਟਾਂ ਗੁਆ ਕੇ 211 ਦੌੜਾਂ ਬਣਾ ਲਈਆਂ ਸਨ ਅਤੇ ਫਿਰ ਮੀਂਹ ਕਾਰਨ ਮੈਚ ਵਿਚਾਲੇ ਹੀ ਰੋਕਣਾ ਪਿਆ। ਜਦਕਿ ਚਾਰ ਓਵਰਾਂ ਦਾ ਖੇਡ ਅਜੇ ਬਾਕੀ ਸੀ। ਭਾਰਤ ਨੇ ਆਪਣੀ ਪਾਰੀ ਅਜੇ ਖੇਡਣੀ ਹੈ, ਫਿਰ ਵੀ ਭਾਰਤ ਦਾ ਪਲੜਾ ਭਾਰੀ ਹੈ।
Check Also
ਟਰੇਡ ਯੂਨੀਅਨਾਂ ਦਾ ਦਾਅਵਾ-25 ਕਰੋੜ ਕਰਮਚਾਰੀ ਰਹੇ ਹੜਤਾਲ ’ਤੇ
ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ …