ਗੋਆ ‘ਚ ਕਾਂਗਰਸ ਅਤੇ ਬਿਹਾਰ ‘ਚ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਰਾਜਪਾਲ ਨੂੰ ਮਿਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰਨਾਟਕ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੋਭਰੀ ਪਰ ਬਹੁਮਤ ਤੋਂ ਦੂਰ ਰਹੀ ਭਾਰਤੀ ਜਨਤਾ ਪਾਰਟੀ ਨੂੰ ਰਾਜਪਾਲ ਨੇ ਸਰਕਾਰ ਬਣਾਉਣ ਦਾ ਮੌਕਾ ਦਿੱਤਾ। ਇਸ ਤੋਂ ਬਾਅਦ ਪੂਰੇ ਦੇਸ਼ ਵਿਚ ਸਿਆਸਤ ਤੇਜ਼ ਹੋ ਗਈ। ਹੁਣ ਕਾਂਗਰਸ ਨੇ ਗੋਆ, ਮਣੀਪੁਰ, ਮੇਘਾਲਿਆ ਅਤੇ ਰਾਸ਼ਟਰੀ ਜਨਤਾ ਦਲ ਨੇ ਬਿਹਾਰ ਤੇ ਐਨ ਡੀ ਐਫ ਨੇ ਨਾਗਾਲੈਂਡ ਵਿਚ ਸਰਕਾਰ ਬਣਾਉਣ ਦਾ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਪੰਜ ਰਾਜਾਂ ਵਿਚ ਵਿਰੋਧੀ ਧਿਰ ਦੀਆਂ ਸੀਟਾਂ ਸਭ ਤੋਂ ਜ਼ਿਆਦਾ ਹਨ, ਪਰ ਸਰਕਾਰਾਂ ਭਾਜਪਾ- ਐਨਡੀਏ ਦੀਆਂ ਹਨ। ਅੱਜ ਗੋਆ ਵਿਚ ਕਾਂਗਰਸ ਦੇ 13 ਵਿਧਾਇਕਾਂ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਦੂਜੇ ਪਾਸੇ ਤੇਜਸਵੀ ਯਾਦਵ ਦੇ ਨਾਲ ਰਾਸ਼ਟਰੀ ਜਨਤਾ ਦਲ ਦੇ 80 ਵਿਧਾਇਕ ਵੀ ਬਿਹਾਰ ਦੇ ਰਾਜਪਾਲ ਨੂੰ ਮਿਲਣ ਪਹੁੰਚ ਗਏ।

