ਜੇਤਲੀ ਨੇ ਗਿਣਾਏ ਲਾਭ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜ ਸਭਾ ਵਿਚ ਅੱਜ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਜੀਐਸਟੀ ਬਿਲ ਆਖਰਕਾਰ 6 ਸੋਧਾਂ ਕੀਤੇ ਜਾਣ ਤੋਂ ਬਾਅਦ ਪੇਸ਼ ਕਰ ਦਿੱਤਾ ਗਿਆ। ਕੇਂਦਰ ਸਰਕਾਰ ਨੂੰ ਵਿਰੋਧੀ ਪਾਰਟੀਆਂ ਖਾਸ ਕਰਕੇ ਬਹੁ ਗਿਣਤੀ ਕਾਂਗਰਸ ਦੇ ਸਮਰਥਨ ਦੀ ਭਾਰੀ ਉਮੀਦ ਹੈ। ਰਾਜ ਸਭਾ ਵਿਚ ਜੀਐਸਟੀ ਬਿਲ ਦੀ ਪਿਛਲੇ 16 ਸਾਲਾਂ ਤੋਂ ਲਟਕ ਰਹੀ ਮੰਗ ਅਤੇ ਪਾਸ ਕਰਾਉਣ ਮਗਰੋਂ ਹੋਣ ਵਾਲੇ ਲਾਭਾਂ ਬਾਰੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਈ ਲਾਭ ਗਿਣਾਏ। ਉਨ੍ਹਾਂ ਕਿਹਾ ਕਿ ਜੀਐਸਟੀ ਬਿਲ ਰਾਹੀਂ ਦੇਸ਼ ਦਾ ਬਾਜ਼ਾਰ ਇਕਸਾਰ ਹੋ ਜਾਵੇਗਾ ਜਿਸ ਨਾਲ ਦੇਸ਼ ਦੇ ਸੂਬਿਆਂ ਨੂੰ ਤਾਂ ਲਾਭ ਪਹੁੰਚੇਗਾ ਹੀ ਬਲਕਿ ਕੇਂਦਰ ਸਰਕਾਰ ਨੂੰ ਵੀ ਇਸਦਾ ਲਾਭ ਮਿਲੇਗਾ। ਇਸ ਬਿਲ ਦੇ ਪਾਸ ਹੋਣ ਮਗਰੋਂ ਪੂਰੇ ਦੇਸ਼ ਵਿਚ ਇੱਕ ਬਰਾਬਰ ਟੈਕਸ ਹੋ ਜਾਣ ਕਾਰਨ ਟੈਕਸ ਚੋਰੀ ‘ਤੇ ਵੀ ਨਜ਼ਰ ਰੱਖਣਾ ਆਸਾਨ ਹੋ ਜਾਵੇਗਾ।
Check Also
ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ
28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …