ਰਾਏਪੁਰ ‘ਚ ਖੁੱਲ੍ਹਿਆ ਮੱਧ ਭਾਰਤ ਦਾ ਪਹਿਲਾ ਸਿੱਖ ਮਿਊਜ਼ੀਅਮ
ਰਾਏਪੁਰ : ਸਿੱਖ ਧਰਮ ਦੀ ਸਥਾਪਨਾ ਕਿਸ ਨੇ ਕੀਤੀ? ਸਿੱਖ ਧਰਮ ਦੇ ਕਿੰਨੇ ਗੁਰੂ ਹਨ?ਉਨ੍ਹਾਂ ਗੁਰੂਆਂ ਨੇ ਕਿਸ ਤਰ੍ਹਾਂ ਮਨੁੱਖਤਾ ਅਤੇ ਦੇਸ਼ ਦੀ ਰੱਖਿਆ ਲਈ ਮੁਗਲਾਂ ਨਾਲ ਲੜਦੇ ਹੋਏ ਆਪਣੇ ਪ੍ਰਰਾਣ ਨਿਛਾਵਰ ਕੀਤੇ?ਦੇਸ਼ ਭਰ ਵਿਚ ਕਿੰਨੇ ਪਵਿੱਤਰ ਸਿੱਖ ਤੀਰਥ ਅਸਥਾਨ ਹਨ? ਸਾਰੇ ਗੁਰੂਆਂ ਦੇ ਜੀਵਨ ਦਾ ਪੂਰਾ ਬਿਰਤਾਂਤ ਕੀ ਹੈ?ઠ
ਇਸੇ ਤਰ੍ਹਾਂ ਦੀ ਜੇਕਰ ਕੁਝ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਹੁਣ ਤੁਸੀਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਆਉ। ਰਾਏਪੁਰ ਦੇ ਗੁਰੂ ਨਾਨਕ ਨਗਰ (ਸ਼ਿਆਮ ਨਗਰ) ਸਥਿਤ ਗੁਰਦੁਆਰਾ ਗੁਰੂ ਸਿੰਘ ਸਭਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਿੱਖ ਮਿਊਜ਼ੀਅਮ ਖੋਲ੍ਹਿਆ ਗਿਆ ਹੈ। ਇਥੇ ਤੁਹਾਨੂੰ ਉਕਤ ਸਾਰੀਆਂ ਜਾਣਕਾਰੀਆਂ ਮਿਲ ਜਾਣਗੀਆਂ। ਇਹ ਮੱਧ ਭਾਰਤ ਦਾ ਪਹਿਲਾ ਏਅਰ ਕੰਡੀਸ਼ਨਡ ਸਿੱਖ ਮਿਊਜ਼ੀਅਮ ਹੈ। ਸੱਤ ਜੂਨ ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਇਸ ਦਾ ਉਦਘਾਟਨ ਕੀਤਾ।
ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ
ਮਿਊਜ਼ੀਅਮ ‘ਚ ਗੁਰੂਆਂ ਦੇ ਵਿਸ਼ਾਲ ਚਿੱਤਰਾਂ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਛੋਟੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਸ਼ੀਸ਼ੇ ਦੇ ਅੰਦਰ ਸਥਾਪਿਤ ਕੀਤਾ ਗਿਆ ਚਾਂਦੀ, ਸੋਨੇ ਅਤੇ ਵੱਖ-ਵੱਖ ਧਾਤਾਂ ਨਾਲ ਤਿਆਰ ਕੀਤਾ ਗਿਆ ਹਰਿਮੰਦਰ ਸਾਹਿਬ ਦਾ ਛੋਟਾ ਜਿਹਾ ਮਾਡਲ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਆਡੀਓ ‘ਚ ਦਿੱਲੀ ਦੇ ਸ਼ੰਮੀ ਨਾਰੰਗ ਦੀ ਆਵਾਜ਼ :ਵੀਰਾਂ ਗਾਥਾਵਾਂ ਤੇ ਇਤਿਹਾਸ ਨੂੰ ਆਧੁਨਿਕ ਸਾਜ਼ਾਂ ਦੀ ਧੁਨ ਦੇ ਨਾਲ ਦਿੱਲੀ ਦੇ ਸ਼ੰਮੀ ਨਾਰੰਗ ਦੀ ਆਵਾਜ਼ ਰਾਹੀਂ ਬਿਆਨ ਕੀਤਾ ਗਿਆ ਹੈ।
ਲਿਫਟ ਦੀ ਸਹੂਲਤ :ਗੁਰਦੁਆਰੇ ਦੇ ਪਹਿਲੀ ਮੰਜ਼ਿਲ ‘ਤੇ ਬਣਾਏ ਗਏ ਮਿਊਜ਼ੀਅਮ ਤਕ ਜਾਣ ਲਈ ਲਿਫਟ ਦੀ ਵੀ ਸਹੂਲਤ ਹੈ ਤਾਂਕਿ ਸੀਨੀਅਰ ਨਾਗਰਿਕਾਂ, ਅੰਗਹੀਣਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਭਗਤਾਂ, ਪੀਰਾਂ ਤੇ ਫਕੀਰਾਂ ਦੀ ਜੀਵਨੀ : ਸਿੱਖ ਧਰਮ ਦੇ 10ਵੇਂ ਗੁਰੂ, ਗੁਰੂ ਗ੍ਰੰਥ ਸਾਹਿਬ ‘ਚ ਜਿਨ੍ਹਾਂ ਭਗਤਾਂ, ਪੀਰਾਂ, ਫਕੀਰਾਂ ਨੂੰ ਸਥਾਨ ਦਿੱਤਾ ਗਿਆ ਹੈ ਉਨ੍ਹਾਂ ਸਾਰੇ ਮਹਾਪੁਰਸ਼ਾਂ ਦੇ ਚਿੱਤਰ ਤੇ ਉਨ੍ਹਾਂ ਦੀ ਜੀਵਨੀ ‘ਤੇ ਮਿਊਜ਼ੀਅਮ ਵਿਚ ਚਾਨਣਾ ਪਾਇਆ ਗਿਆ ਹੈ।
ਸਿੱਖ ਯੋਧਿਆਂ ਦਾ ਇਤਿਹਾਸ : ਸਿੱਖ ਧਰਮ ਦੇ ਗੁਰੂਆਂ ਦੇ ਇਲਾਵਾ ਸਿੱਖ ਸਮਾਜ ਦੇ ਉਨ੍ਹਾਂ ਵੀਰਾਂ ਦਾ ਵੀ ਮਿਊਜ਼ੀਅਮ ਵਿਚ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੇ ਦੇਸ਼ ਦੀ ਰੱਖਿਆ, ਆਨ ਤੇ ਸ਼ਾਨ ਲਈ ਆਪਣੇ ਪ੍ਰਰਾਣ ਨਿਛਾਵਰ ਕੀਤੇ।
ਜਬਲਪੁਰ ਦੇ ਚਿੱਤਰਕਾਰ ਨੇ ਬਣਾਏ 73 ਪੋਰਟ੍ਰੇਟ : ਜਬਲਪੁਰ ਦੇ ਚਿੱਤਰਕਾਰ ਰਘਬੀਰ ਸਿੰਘ (ਕਾਕੇ ਰੀਲ) ਨੇ ਸਾਲਾਂ ਦੀ ਅਣਥੱਕ ਮਿਹਨਤ ਨਾਲ ਆਪਣੇ ਹੱਥਾਂ ਨਾਲ ਗੁਰੂਆਂ ਦੀ ਜੀਵਨੀ ‘ਤੇ ਆਧਾਰਤ 73 ਪੋਰਟ੍ਰੇਟ (ਚਿੱਤਰ) ਬਣਾਏ ਹਨ। ਇਨ੍ਹਾਂ ਚਿੱਤਰਾਂ ਦੇ ਹੇਠਾਂ ਗੁਰੂਆਂ ਦੀ ਸੰਪੂਰਣ ਜਾਣਕਾਰੀ ਵੀ ਦਿੱਤੀ ਗਈ ਹੈ।
5000 ਵਰਗ ਫੁੱਟ ਦੇ ਮਿਊਜ਼ੀਅਮ ਵਿਚ ਥੀਏਟਰ ਤੇ ਲਾਇਬ੍ਰੇਰੀ
ਲਗਪਗ 5000 ਵਰਗ ਫੁੱਟ ਵਿਚ ਬਣਾਏ ਗਏ ਇਸ ਮਿਊਜ਼ੀਅਮ ਦੇ ਅੰਦਰ ਇਕ ਥੀਏਟਰ ਅਤੇ ਇਕ ਲਾਇਬ੍ਰੇਰੀ ਵੀ ਹੈ। ਲਾਇਬ੍ਰੇਰੀ ਵਿਚ ਸਿੱਖ ਧਰਮ ਅਤੇ ਉਨ੍ਹਾਂ ਦੇ ਗੁਰੂਆਂ ‘ਤੇ ਲਿਖੀਆਂ ਗਈਆਂ ਕਿਤਾਬਾਂ ਨੂੰ ਪੜ੍ਹ ਕੇ ਅਤੇ ਥੀਏਟਰ ਵਿਚ ਚਲਚਿੱਤਰਾਂ ਦੇ ਮਾਧਿਅਮ ਨਾਲ ਵੀ ਇਤਿਹਾਸ ਨੂੰ ਸਮਿਝਆ ਜਾ ਸਕਦਾ ਹੈ।
ਮਾਂ ਦੀ ਯਾਦ ਵਿਚ ਬਣਾਇਆ ਮਿਊਜ਼ੀਅਮ
ਸਵ.ਸਰਦਾਰ ਅਜਿੰਦਰ ਸਿੰਘ ਚਾਵਲਾ ਨੇ ਚਾਰ ਸਾਲ ਪਹਿਲੇ ਆਪਣੀ ਮਾਤਾ ਸਵ. ਮਹਿੰਦਰ ਕੌਰ ਦੀ ਯਾਦ ਵਿਚ 2015 ਵਿਚ ਮਿਊਜ਼ੀਅਮ ਨਿਰਮਾਣ ਦੀ ਇੱਛਾ ਗੁਰਦੁਆਰੇ ਦੇ ਅਹੁਦੇਦਾਰਾਂ ਦੇ ਸਾਹਮਣੇ ਰੱਖੀ। ਅਹੁਦੇਦਾਰਾਂ ਨੇ ਗੁਰਦੁਆਰੇ ਦੀ ਪਹਿਲੀ ਮੰਜ਼ਿਲ ‘ਤੇ ਉਨ੍ਹਾਂ ਨੂੰ ਹਾਲ ਸਪੁਰਦ ਕੀਤਾ। ਅਜੇ ਨਿਰਮਾਣ ਚੱਲ ਹੀ ਰਿਹਾ ਸੀ ਕਿ ਸੱਤ ਜਨਵਰੀ 2018 ਨੂੰ ਅਜਿੰਦਰ ਸਿੰਘ ਦੀ ਮੌਤ ਹੋ ਗਈ। ਇਸ ਪਿੱਛੋਂ ਉਨ੍ਹਾਂ ਦੇ ਪੁੱਤਰ ਜਸਮੀਤ ਸਿੰਘ ਚਾਵਲਾ ਨੇ ਪਿਤਾ ਵੱਲੋਂ ਅਧੂਰੇ ਛੱਡੇ ਗਏ ਮਿਊਜ਼ੀਅਮ ਦੇ ਕੰਮ ਨੂੰ ਪੂਰਾ ਕਰਨ ਦਾ ਜ਼ਿੰਮੇਵਾਰੀ ਚੁੱਕੀ।
ਇਕ ਦੇ ਚੱਕਰ ‘ਚ ਕਈਆਂ ਦੇ ਬਦਲੇ ਵਿਭਾਗ
ਪੰਜਾਬ ਸਰਕਾਰ ਦੇ ਕਈ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ ਕੀਤਾ ਗਿਆ ਹੈ। ਕਿਹਾ ਤਾਂ ਇਹ ਜਾ ਰਿਹਾ ਹੈ ਕਿ ਕਈ ਮੰਤਰੀ ਪਹਿਲਾਂ ਹੀ ਆਪਣੇ ਵਿਭਾਗਾਂ ਨੂੰ ਬਦਲਵਾਉਣ ਦੀ ਮੰਗ ਕਰ ਰਹੇ ਸਨ ਪ੍ਰੰਤੂ ਅੰਦਰਖਾਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਕ ਮੰਤਰੀ ਦਾ ਵਿਭਾਗ ਬਦਲਣ ਦੇ ਚੱਕਰ ‘ਚ ਬਾਕੀ ਦੇ ਮੰਤਰੀ ਵੀ ਲਪੇਟੇ ‘ਚ ਆ ਗਏ। ਇਨ੍ਹਾਂ ਮੰਤਰੀਆਂ ਦੇ ਵਿਭਾਗ ਇਸ ਲਈ ਵੀ ਬਦਲੇ ਗਏ ਕਿ ਕਿਤੇ ਉਹ ਅਜਿਹਾ ਨਾ ਕਹਿਣ ਲੱਗ ਜਾਣ ਕਿ ਇਕ ਹੀ ਮੰਤਰੀ ਨੂੰ ਨਿਸ਼ਾਨਾ ਬਣਾਉਣ ਦੇ ਲਈ ਅਜਿਹਾ ਕੀਤਾ ਗਿਆ ਹੈ ਪ੍ਰੰਤੂ ਬਾਕੀ ਦੇ ਮੰਤਰੀਆਂ ਦੇ ਵਿਭਾਗਾਂ ‘ਚ ਬਦਲਾਅ ਕੀਤੇ ਜਾਣ ਨਾਲ ਇਕ-ਤੀਰ ਨਾਲ ਦੋ ਨਿਸ਼ਾਨੇ ਲਗਾਏ ਗਏ ਹਨ।
ਮੰਤਰੀਆਂ ਤੇ ਅਫ਼ਸਰਾਂ ਦੀ ਲੱਗੇਗੀ ਕਲਾਸ
ਸਰਕਾਰ ਦੇ ਕੰਮਕਾਜ ‘ਚ ਤੇਜੀ ਲਿਆਉਣ ਅਤੇ ਅਫ਼ਸਰਾਂ ਦੀ ਮਨਮਾਨੀ ਰੋਕਣ ਦੇ ਲਈ ਹੁਣ ਮੁੱਖ ਮੰਤਰੀ ਨੇ ਖੁਦ ਬੀੜਾ ਚੁੱਕ ਲਿਆ ਹੈ। ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਵੀ ਖੁਦ ਆਪਣੇ ਅਫ਼ਸਰਾਂ ਅਤੇ ਮੰਤਰੀਆਂ ਦੀ ਕਲਾਸ ਲਿਆ ਕਰਨਗੇ। ਜਿਸ ‘ਚ ਮੰਤਰੀ ਦੱਸਣਗੇ ਕਿ ਉਨ੍ਹਾਂ ਨੇ ਆਪਣੇ ਵਿਭਾਗ ‘ਚ ਕੀ-ਕੀ ਕੰਮ ਕੀਤੇ ਅਤੇ ਅਧਿਕਾਰੀ ਦੱਸਣਗੇ ਕਿ ਉਨ੍ਹਾਂ ਕਿਹੜੇ ਕੰਮਾਂ ਨੂੰ ਪੂਰਾ ਕਰਵਾਇਆ ਅਤੇ ਜੋ ਪੈਂਡਿੰਗ ਪਏ ਹਨ, ਉਹ ਕਿਉਂ। ਯਾਨੀ ਹੁਣ ਅਧਿਕਾਰੀ ਮੁੱਖ ਮੰਤਰੀ ਦੀ ਕਲਾਸ ‘ਚ ਵੀ ਆਪਣੇ ਕੰਮਾਂ ਦੀ ਪ੍ਰੀਖਿਆ ਦੇਣਗੇ।
ਸੋਸ਼ਲ ਮੀਡੀਆ ‘ਤੇ ਬਣਿਆ ਮਜ਼ਾਕ
ਪੰਜਾਬ ਦੀ ਇਕ ਮਹਿਲਾ ਆਗੂ ਨੇ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਦਾ ਬਚਾਅ ਕਰਕੇ ਜਿੱਥੇ ਆਪਣੀ ਇਨਸਾਨੀਅਤ ਦਿਖਾਈ, ਉਥੇ ਹੀ ਇਸ ਹਾਦਸੇ ਦੇ ਦੌਰਾਨ ਆਪਣੇ ਅੰਗਰੇਜ਼ੀ ਬੋਲੇ ਜਾਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖੂਬ ਛਾਈ ਹੋਈ ਹੈ। ਲੋਕ ਅਤੇ ਵਿਰੋਧੀ ਧਿਰ ਦੇ ਆਗੂ ਇਸ ਵੀਡੀਓ ਨੂੰ ਖੂਬ ਚਟਕਾਰੇ ਲੈ ਕੇ ਦੇਖ ਰਹੇ ਹਨ। ਬਕਾਇਦਾ ਵਿਰਧੀ ਧਿਰਾਂ ਦੇ ਆਗੂ ਇਸ ਵੀਡੀਓ ਦੇ ਰਾਹੀਂ ਇਨ੍ਹਾਂ ‘ਤੇ ਨਿਸ਼ਾਨੇ ਵੀ ਸਾਧ ਰਹੇ ਹਨ। ਹੁਣ ਭਲਾ ਲੋਕਾਂ ਨੂੰ ਕੌਣ ਸਮਝਾਏ ਕਿ ਕਿਸੇ ਦਾ ਚੰਗਾ ਕੰਮ ਦੇਖਣਾ ਚਾਹੀਦਾ ਹੈ ਜਾਂ ਉਸ ਦੀਆਂ ਕਮੀਆਂ ਨੂੰ ਦੇਖਣਾ ਚਾਹੀਦਾ ਹੈ।
ਆਈ ਜੀ ਮਾਮਲੇ ‘ਚ ਸਰਕਾਰ ਨਿਸ਼ਾਨੇ ‘ਤੇ
ਬੇਅਦਬੀ ਮਾਮਲੇ ‘ਚ ਜਾਂਚ ਕਰ ਰਹੀ ਐਸਆਈਟੀ ਦੇ ਇਕ ਮੈਂਬਰ ਨੂੰ ਲੈ ਕੇ ਸਰਕਾਰ ਚੋਣਾਂ ਦੇ ਸਮੇਂ ਤੋਂ ਹੀ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਰਹੀ। ਚੋਣਾਂ ਦੇ ਸਮੇਂ ਵੀ ਇਸ ਮੈਂਬਰ ਨੂੰ ਲੈ ਕੇ ਖੂਬ ਘਮਾਸਾਣ ਚੱਲਿਆ ਅਤੇ ਹੁਣ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਸਰਕਾਰ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਭੇਜਿਆ ਗਿਆ ਹੈ। ਯਾਨੀ ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਇਸ ਮੈਂਬਰ ਨੂੰ ਲੈ ਕੇ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਰਹੀ ਹੈ ਪ੍ਰੰਤੂ ਇਸ ਦੇ ਬਾਵਜੂਦ ਸਰਕਾਰ ਨੇ ਇਨ੍ਹਾਂ ਨੂੰ ਐਸਆਈਟੀ ਦਾ ਮੈਂਬਰ ਬਣਾ ਰੱਖਿਆ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …