Breaking News
Home / ਭਾਰਤ / ਸੋਨੀਆ ਨੇ ਕੀਤਾ ਮੋਦੀ ‘ਤੇ ਤਿੱਖਾ ਸਿਆਸੀ ਹਮਲਾ

ਸੋਨੀਆ ਨੇ ਕੀਤਾ ਮੋਦੀ ‘ਤੇ ਤਿੱਖਾ ਸਿਆਸੀ ਹਮਲਾ

6ਕਿਹਾ, ਨਰਿੰਦਰ ਮੋਦੀ ਪੀ. ਐੱਮ. ਹਨ, ਕੋਈ ਸ਼ਹਿਨਸ਼ਾਹ ਨਹੀਂ
ਰਾਏਬਰੇਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਏਬਰੇਲੀ ਦੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਮੋਦੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਹਨ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ, ਸ਼ਹਿਨਸ਼ਾਹ ਨਹੀਂ। ਉਨ੍ਹਾਂ ਦੇ ਮੰਤਰੀ ਇਸ ਤਰ੍ਹਾਂ ਜਸ਼ਨ ਮਨਾ ਰਹੇ ਹਨ ਜਿਵੇਂ ਕਿਸੇ ਸ਼ਹਿਨਸ਼ਾਹ ਲਈ ਮਨਾਇਆ ਜਾਂਦਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਗਰੀਬੀ, ਸੋਕਾ ਅਤੇ ਭ੍ਰਿਸ਼ਟਾਚਾਰ ਹੈ। ਕਿਸਾਨ ਪਰੇਸ਼ਾਨ ਹਨ। ਅਜਿਹੇ ਵਿਚ ਮੈਨੂੰ ਨਹੀਂ ਲੱਗਦਾ ਕਿ ਜਸ਼ਨ ਮਨਾਉਣਾ ਸਹੀ ਹੈ। ਸੋਨੀਆ ਗਾਂਧੀ ਨੇ ਆਪਣੇ ਪਰਿਵਾਰ ‘ਤੇ ਲਗਾਤਾਰ ਲਗਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਾਜਿਸ਼ ਦੱਸਿਆ। ਰਾਬਰਟ ਵਾਡਰਾ ਦੇ ਲੰਡਨ ਸਥਿਤ ‘ਬੇਨਾਮੀ’ ਰਿਹਾਇਸ਼ ਦੇ ਮੁੱਦੇ ਬਾਰੇ ਪੁੱਛੇ ਜਾਣ ‘ਤੇ ਸੋਨੀਆ ਨੇ ਕਿਹਾ ਕਿ ਇਹ ਵੀ ਸਾਡੇ ਪਰਿਵਾਰ ਦੇ ਖਿਲਾਫ ਸਾਜਿਸ਼ ਹੈ। ਇਹ ਲੋਕ ਰੋਜ਼ ਕੁਝ ਨਾ ਕੁਝ ਇਹ ਬਹਾਨਾ ਬਣਾਉਂਦੇ ਹਨ। ਜੇਕਰ ਇਹ ਦੋਸ਼ ਸੱਚ ਹੈ ਤਾਂ ਬਿਨਾ ਕਿਸੇ ਭੇਦਭਾਵ ਦੇ ਜਾਂਚ ਕਰਵਾ ਲਈ ਜਾਵੇ। ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।ઠਜ਼ਿਕਰਯੋਗ ਹੈ ਕਿ ਸਰਕਾਰ ਨੇ ਵਾਡਰਾ ਦੇ ਲੰਡਨ ਵਿਚ ‘ਬੇਨਾਮੀ’ ਰਿਹਾਇਸ਼ ਦੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕੀਤੀ ਹੈ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …