13.8 C
Toronto
Saturday, September 12, 2026
spot_img
Homeਪੰਜਾਬਖ਼ਾਲਸਾ ਏਡ ਨੇ ਕਿਸਾਨਾਂ ਦੀ ਰਿਹਾਇਸ਼ ਲਈ ਬਣਾਇਆ ਰੈਣ ਬਸੇਰਾઠ

ਖ਼ਾਲਸਾ ਏਡ ਨੇ ਕਿਸਾਨਾਂ ਦੀ ਰਿਹਾਇਸ਼ ਲਈ ਬਣਾਇਆ ਰੈਣ ਬਸੇਰਾઠ

ਖ਼ਾਲਸਾ ਏਡ ਨੇ ਕਿਸਾਨਾਂ ਦੀ ਰਿਹਾਇਸ਼ ਲਈ ਬਣਾਇਆ ਰੈਣ ਬਸੇਰਾઠਸਿੰਘੂ ਸਰਹੱਦ : ਕਿਸਾਨ ਅੰਦੋਲਨ ਦੌਰਾਨ ਵੱਖ-ਵੱਖ ਸੇਵਾਵਾਂ ਨਿਭਾਅ ਰਹੀ ਖ਼ਾਲਸਾ ਏਡ ਸੰਸਥਾ ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ‘ਚ ਰੱਖਦੇ ਹੋਏ ਨਿਵੇਕਲਾ ਉਪਰਾਲਾ ਕਰਦਿਆਂ ਸਿੰਘੂ ਸਰਹੱਦ ਵਿਖੇ ਰੈਣ ਬਸੇਰਾ ਤਿਆਰ ਕੀਤਾ ਗਿਆ ਹੈ, ਜਿਸ ਵਿਚ 800 ਵਿਅਕਤੀਆਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ। ਮੌਸਮ ਨੂੰ ਧਿਆਨ ਵਿਚ ਰੱਖਦਿਆਂ ਜਿੱਥੇ ਗ਼ਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਸੁਰੱਖਿਆ ਪੱਖੋਂ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ। ਇਸ ਸਬੰਧੀ ਖ਼ਾਲਸਾ ਏਡ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਕਿਸਾਨ ਅੰਦੋਲਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਖ਼ਾਸ ਕਰਕੇ ਬਜ਼ੁਰਗਾਂ ਤੇ ਬੀਬੀਆਂ ਲਈ ਰੈਣ ਬਸੇਰਾ ਬਣਵਾਇਆ ਗਿਆ ਹੈ।

RELATED ARTICLES
POPULAR POSTS