ਜਲੰਧਰ/ਬਿਊਰੋ ਨਿਊਜ਼
ਪੰਜਾਬ ਪੁਲਿਸ ਜਲੰਧਰ ਦੀ ਟੀਮ ਨੇ ਜੱਗੂ ਭਗਵਾਨਪੁਰ ਗਿਰੋਹ ਦੇ ਖਤਰਨਾਕ ਭਗੌੜਾ ਗੈਂਗਸਟਰ ਹਰਮਿੰਦਰ ਸਿੰਘ ਉਰਫ ਮਨੂ ਅਤੇ ਉਸਦੇ ਇਕ ਸਾਥੀ ਨੂੰ ਮੁਕਾਬਲੇ ਤੋਂ ਬਾਅਦ ਭੋਗਪੁਰ ਨੇੜਿਓਂ ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕੀਤਾ ਹੈ। ਹਰਮਿੰਦਰ ਸਿੰਘ ਮਨੂ ਬਟਾਲਾ ਕਸਬੇ ਦੇ ਪਿੰਡ ਮਹਿਮਾਚੱਕ ਅਤੇ ਉਸ ਦਾ ਸਾਥੀ ਹਨੀ ਕੁਮਾਰ ਬਟਾਲਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਇਹਨਾਂ ਗੈਂਗਸਟਰਾਂ ਦੇ ਕਬਜੇ ਵਿਚੋ ਤਿੰਨ ਪਿਸਤੌਲ, ਇਕ ਰਾਈਫਲ, 161 ਜਿੰਦਾ ਕਾਰਤੂਸ ਅਤੇ ਇਕ ਜੰਗਲੀ ਜਾਨਵਰਾਂ ਨੂੰ ਭਜਾਉਣ ਲਈ ਵਰਤੀ ਜਾਣ ਵਾਲੀ ਸਪਰੇਅ ਵੀ ਬਰਾਮਦ ਕੀਤੀ ਹੈ। ਇਸ ਸਪਰੇਅ ਦੀ ਵਰਤੋਂ ਇਹਨਾਂ ਗੈਂਗਸਟਰਾਂ ਵਲੋਂ ਪੁਲਿਸ ਹਿਰਾਸਤ ਵਿਚੋ ਭੱਜਣ ਲਈ ਜਾਂ ਆਪਣੀ ਗ੍ਰਿਫਤਾਰ ਤੋਂ ਬਚਣ ਲਈ ਕੀਤੀ ਜਾਂਦੀ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …