ਝੁੱਲੇ ‘ਖਾਲਸਾ’ ਝੰਡਾ
ਖਾਲਸਾ ਪੰਥ ਨੂੰ ਸਤਿਗੁਰਾਂ,
ਬਖਸ਼ਿਆ ਹੈ ਇਹ ਮਾਣ।
ਮਾਨਵਤਾ ਇਕ ਰੂਪ ਹੈ,
ਸਭਦੀ ਇਕ ਪਛਾਣ।
ਮਾਨਸਦੀ ਇਕ ਜਾਤ ਵਿੱਚ
ਜਿਹੜੇ ਵੰਡੀਆਂ ਪਾਣ।
ਜ਼ੁਲਮ ਤਸ਼ੱਦਦ ਜਬਰ ਜੋ,
ਮਜ਼ਲੂਮਾਂ ‘ਤੇ ਢਾਣ।
ਪਹਿਲਾਂ ਚਾਨਣ ਵੰਡ ਕੇ
ਦੂਰਕਰੋ ਅਗਿਆਨ।
ਫਿਰਵੀਜੇਕਰਹਟਣਨਾ,
ਬਣਜੇ ਆਉਧਨਿਧਾਨ।
ਜ਼ੁਲਮ ਮੁਕਾਉਣ ਲਈ ਜੇ,
ਸਭਰਸਤੇ ਬੰਦ ਹੋ ਜਾਣ।
ਨਿਸ਼ਚਾਕਰਫਿਰਫ਼ਤਿਹਦਾ,
ਜੂਝੋ ਵਿੱਚ ਮੈਦਾਨ।
ਅਤਿਆਚਾਰੀਸੋਧਣੇ
ਫੜ ਖੰਡਾ- ਕ੍ਰਿਪਾਨ।
ਅੱਜ ਦੇ ‘ਔਰੰਗਜ਼ੇਬ’ਸਭ,
ਸੁਣ ਲਓ ਇਹ ਐਲਾਨ :
”ਚੂੰ ਕਾਰ ਅਜ਼ ਹਮਹਹੀਲਤੇ
ਦਰ ਗੁਜ਼ਸ਼ਤ॥
ਹਲਾਲਅਸਤ ਬੁਰਦਨ
ਬ-ਸ਼ਮਸ਼ੀਰਦਸਤ॥”
ਲੁਟਦੇ ਪਰਜਾਰਾਜੇ ਮੰਦੇ।
ਲੋਕਮਾਸੂਮ ਨੇ ਜਾਂਦੇ ਡੰਗੇ।
ਨੀਚਾਂ-ਊਚਾਂ ਅੰਦਰ ਵੰਡੇ।
ਮਾਨਸ ਕੀ ਇਕ ਜਾਤ ਦੇ ਬੰਦੇ।
ਅਣਖਵਿਹੂਣੇ ਮੁਰਦੇ ਵੇਖੇ।
ਵਿਚਗ਼ੁਲਾਮੀਝੁਰਦੇ ਵੇਖੇ।
ਗ਼ੈਰਤ ਛੱਡ ਕੇ ਰੋਂਦੇ ਵੇਖੇ।
ਵਿਪਰਾਂ ਦਾ ਗੰਦ ਢੋਂਦੇ ਵੇਖੇ।
ਉਹਨਾਂ ਨੂੰ ਸਿਰਦਾਰਬਣਾਇਆ।
ਇਕ ਬਾਟੇ ਵਿੱਚ ਪਾਹੁਲ ਛਕਾਇਆ।
ਊਚ-ਨੀਚਦਾਫਰਕਮਿਟਾਇਆ।
ਸਭਨਾਂ ਨੂੰ ਇਉਂ ਸਿੰਘ ਸਜਾਇਆ।
ਗਿਦੜਾਂ ਤਾਈਂ ਸ਼ੇਰਬਣਾਇਆ।
ਚਿੜੀਆਂ ਕੋਲੋਂ ਬਾਜ਼ ਤੁੜਾਇਆ।
ਸਵਾ ਲੱਖ ਨਾਲ ਇਕ ਲੜਾਇਆ।
ਐਸਾ ਖਾਲਸਾ ਪੰਥ ਸਜਾਇਆ॥
ਸਿੱਖ ਨਿਆਰਾ ਸੋਚ ਨਿਆਰੀ।
ਖਾਲਸੇ ਨੂੰ ਬਖਸ਼ੀਸਿਰਦਾਰੀ।
ਗੁਰਬਾਣੀ ਸੰਗ ਪੰਜ ਕਕਾਰੀ।
ਛੱਡ ਕੁਰਿਹਤਾਂ ਰਹਿਤਪਿਆਰੀ।
ਸਿੰਘ ਸਜਾ ਕੇ ਇਕ ਸਾਮਾਨ।
ਬਖਸ਼ੀ ਵੱਖਰੀ ਕੌਮੀ ਸ਼ਾਨ।
ਬਾਣੀ -ਬਾਣਾਦੋਏ ਮਹਾਨ।
ਖਾਲਸਾ ਪੰਥ ਦੀ ਇਕੋ ਜਾਨ।
ਪਰ ਐ ਲੇਖਕ! ਵਿਚ ਗੁਮਾਨ,
ਕੈਸੇ ਤੇਰਾ ਸੋਚ ਗਿਆਨ।
ਕਾਹਦਾ ਤੂੰ ਵੱਡਾ ਵਿਦਵਾਨ,
ਜਾਬਰਮੂਹਰੇ ਬੰਦ ਜ਼ੁਬਾਨ।
ਖਾਲਸਾ ਪੰਥ ਦੀਰੂਹਛੁਟਿਆ ਕੇ।
ਇਸ ਨੂੰ ‘ਮੁਲਕ’ ਦੀ ਫੌਜ ਬਣਾ ਕੇ।
ਫਾਸ਼ੀਵਾਦਦਾਨਾਅਰਾਲਾ ਕੇ।
ਸੌੜੇ ਹਿੱਤਾਂ ਨੂੰ ਪਰਨਾ ਕੇ।
ਵਿਪਰਾਂ ਵਾਲੀਰੀਤਚਲਾ ਕੇ।
ਇਤਿਹਾਸ ਨੂੰ ਭਗਵੀਂ ਰੰਗਤ ਲਾ ਕੇ।
‘ਸ਼ਾਮਦਾਮਭੇਦ ਦੰਡ’ ਦੀਆਂ ਚਾਲਾਂ।
ਤੇਰੀਆਂ ਦੰਭ- ਪਖੰਡ ਦੀਆਂ ਚਾਲਾਂ।
ਦੱਬੇ ਕੁਚਲੇ ਲੋਕਾਂ ਮਿਲਕੇ,
ਸੀ ਖੜਕਾਇਆ ਖੰਡਾ।
ਛੱਡ ਬੈਰਾਗ ਤੇ ਵਿੱਚ ਮੈਦਾਨੀਂ
ਆਣ ਗਰਜਿਆ ਬੰਦਾ।
ਰੱਤ ਪੀਣੀਆਂ ਜੋਕਾਂ ਤਾਈਂ,
ਲੋਕਾਂ ਸੋਧਾਲਾਇਆ,
ਲੋਕਰਾਜਤਦਕਾਇਮ ਹੋਇਆ,
ਝੁੱਲੇ ‘ਖਾਲਸਾ’ ਝੰਡਾ।
ਡਾ. ਗੁਰਵਿੰਦਰ ਸਿੰਘ
001-604-825-1550