ਕੈਪਟਨ ਅਮਰਿੰਦਰ ਨੇ ਚੰਡੀਗੜ੍ਹ ‘ਚ ਖੁਦ ਕੀਤਾ ਖੁਲਾਸਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਮੰਤਰੀ ਮੰਡਲ ਵਿਚ ਵਾਧਾ 26 ਜਾਂ 27 ਫਰਵਰੀ ਨੂੰ ઠਕੀਤਾ ਜਾਵੇਗਾ। ਚੰਡੀਗੜ੍ਹ ਵਿਚ ਪੰਜਾਬ ਕਲਾ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਤੁਰੰਤ ਬਾਅਦ ਮੰਤਰੀ ਮੰਡਲ ਵਿਚ ਵਾਧਾ ਕਰ ਦਿੱਤਾ ਜਾਵੇਗਾ। ਵਿੱਕੀ ਗੌਂਡਰ ਦੇ ਪੁਲਿਸ ਮੁਕਾਬਲੇ ਨੂੰ ਕੈਪਟਨ ਨੇ ਸਹੀ ਦੱਸਿਆ। ਉਨ੍ਹਾਂ ਮਾੜੇ ਰਾਹ ‘ਤੇ ਚੱਲਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਜਿਹੇ ਨੌਜਵਾਨ ਹਥਿਆਰ ਸੁੱਟ ਕੇ ਸਹੀ ਰਾਸਤੇ ‘ਤੇ ਆ ਜਾਣ। ਨਹੀਂ ਤਾਂ ਉਨ੍ਹਾਂ ਦਾ ਭਵਿੱਖ ਹਨ੍ਹੇਰਾ ਹੀ ਰਹੇਗਾ। ਉਨ੍ਹਾਂ ਇਸ ਮੌਕੋ ਫੋਟੋ ਗਰਾਫਰਾਂ ਦੀ ਫੋਟੋ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੰਗਾ ਇਹ ਹੁੰਦਾ ਕਿ ਉਸਦੀਆਂ ਖਿੱਚੀਆਂ ઠਫੋਟਆਂ ਵੀ ਇਸ ਪ੍ਰਦਰਸ਼ਨੀ ਵਿਚ ਸ਼ਾਮਲ ਕੀਤੀਆਂ ਜਾਂਦੀਆਂ। ਉਨ੍ਹਾਂ ਇਸ ਮੌਕੇ ਪ੍ਰੈਸ ਕਲੱਬ ਚੰਡੀਗੜ੍ਹ ਨੂੰ ਵੈਲਫੇਅਰ ਫੰਡ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
Check Also
ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਕੋਹਲੀ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਕੀਤਾ ਗਿਆ ਨਿਯੁਕਤ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ …