
Image Courtesy :punjab.news18.com
ਹਰਦੀਪ ਸਿੰਘ ਪੁਰੀ ਨੇ ਕੁਝ ਦੇਸ਼ਾਂ ਲਈ ਭਾਰਤ ਦੇ ਦਰ ਖੋਲ੍ਹਣ ਦਾ ਕੀਤਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੁੱਝ ਦੇਸ਼ਾਂ ਲਈ ਭਾਰਤ ਦੇ ਦਰ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਏਅਰ ਫਰਾਂਸ ਦੀਆਂ 28 ਯਾਤਰੀ ਉਡਾਣਾਂ 18 ਜੁਲਾਈ ਤੋਂ ਪਹਿਲੀ ਅਗਸਤ ਤੱਕ ਦਿੱਲੀ, ਮੁੰਬਈ, ਬੰਗਲੌਰ ਤੇ ਪੈਰਿਸ ਲਈ ਹੋਣਗੀਆਂ। ਇਸ ਦੇ ਨਾਲ ਹੀ ਅਮਰੀਕਾ ਦੀਆਂ 18 ਉਡਾਣਾਂ 17 ਤੋਂ 31 ਜੁਲਾਈ ਤੱਕ ਭਾਰਤ ਵਿੱਚ ਆ ਅਤੇ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਜਰਮਨ ਨੇ ਵੀ ਉਡਾਣਾਂ ਲਈ ਬੇਨਤੀ ਕੀਤੀ ਹੈ ਤੇ ਭਾਰਤ ਇਸ ਮਾਮਲੇ ‘ਤੇ ਵਿਚਾਰ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਜਦੋਂ ਤੱਕ ਅੰਤਰਰਾਸ਼ਟਰੀ ਸ਼ਹਿਰੀ ਉਡਾਣਾਂ ਕੋਵਿਡ-19 ਤੋਂ ਪਹਿਲਾਂ ਵਾਲੀ ਸਥਿਤੀ ਵਿਚ ਨਹੀਂ ਆ ਜਾਂਦੀਆਂ ਉਦੋਂ ਤੱਕ ਏਅਰ ਬਬਲਸ ਦੇ ਰਾਹੀਂ ਦੋ ਦੇਸ਼ਾਂ ਵਿਚਕਾਰ ਯਾਤਰਾ ਦਾ ਬਦਲ ਸਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵੰਦੇ ਭਾਰਤ ਮਿਸ਼ਨ ਤਹਿਤ 2 ਲੱਖ 80 ਹਜ਼ਾਰ ਤੋਂ ਜ਼ਿਆਦਾ ਭਾਰਤੀਆਂਨੂੰ ਲਿਆਂਦਾ ਜਾ ਚੁੱਕਾ ਹੈ।