Breaking News
Home / ਭਾਰਤ / ਬਾਲਾਕੋਟ ‘ਚ ਮੁੜ ਸਰਗਰਮ ਹੋਏ ਅੱਤਵਾਦੀ

ਬਾਲਾਕੋਟ ‘ਚ ਮੁੜ ਸਰਗਰਮ ਹੋਏ ਅੱਤਵਾਦੀ

ਭਾਰਤੀ ਫੌਜ ਮੁਖੀ ਨੇ ਕਿਹਾ – 500 ਅੱਤਵਾਦੀ ਘੁਸਪੈਠ ਦੀ ਫਿਰਾਕ ਵਿਚ
ਚੇਨਈ/ਬਿਊਰੋ ਨਿਊਜ਼
ਏਅਰ ਸਟਰਾਈਕ ਦੇ ਕਰੀਬ 6 ਮਹੀਨੇ ਬਾਅਦ ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਫਿਰ ਤੋਂ ਸਰਗਰਮ ਹੋ ਗਏ ਹਨ। ਜੈਸ਼ਏਮੁਹੰਮਦ ਸਮੇਤ ਹੋਰ ਅੱਤਵਾਦੀ ਸੰਗਠਨਾਂ ਨੇ ਦਹਿਸ਼ਤਗਰਦਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਭਾਰਤੀ ਫੌਜ ਦੇ ਮੁਖੀ ਵਿਪਿਨ ਰਾਵਤ ਨੇ ਦਾਅਵਾ ਕੀਤਾ ਕਿ 500 ਦੇ ਕਰੀਬ ਅੱਤਵਾਦੀ ਕਸ਼ਮੀਰ ਵਿਚ ਘੁਸਪੈਠ ਲਈ ਤਿਆਰ ਹਨ। ਚੇਨਈ ‘ਚ ਇੱਕ ਸਮਾਗਮ ਦੌਰਾਨ ਬੋਲਦਿਆਂ ਫੌਜ ਮੁਖੀ ਨੇ ਕਿਹਾ ਕਿ ਭਾਰਤ ਨੇ ਏਅਰ ਸਟ੍ਰਾਈਕ ਕਰਕੇ ਬਾਲਾਕੋਟ ਨੂੰ ਤਬਾਹ ਕਰ ਦਿੱਤਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਇਸ ਥਾਂ ‘ਤੇ ਮੁੜ ਅੱਤਵਾਦੀ ਗਤੀਵਿਧੀਆਂ ਕਰਨ ਲੱਗਾ ਹੈ। ਫੌਜ ਮੁਖੀ ਰਾਵਤ ਨੇ ਕਿਹਾ ਕਿ ਅਸੀਂ ਚੌਕਸ ਹਾਂ ਅਤੇ ਇਹ ਯਕੀਨੀ ਬਣਾਵਾਂਗੇ ਕਿ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਜਾਵੇ।

Check Also

ਗੁਜਰਾਤ ਦੀ ਵਿਸਾਵਦਰ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ

ਕੇਰਲ ’ਚ ਕਾਂਗਰਸ ਪਾਰਟੀ ਨੇ ਜਿੱਤ ਕੀਤੀ ਦਰਜ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਸਮੇਤ ਚਾਰ …