ਗੁਰਜੀਤ ਔਜਲਾ ਨੇ ਗ੍ਰਹਿ ਮੰਤਰੀ ਨੂੰ ਲਗਾਈ ਇਹ ਗੁਹਾਰ
ਅੰਮ੍ਰਿਤਸਰ : ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅਟਾਰੀ-ਬਾਰਡਰ ‘ਤੇ ਰੋਜ਼ਾਨਾ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਬਣਾਉਣ ਦੀ ਗੁਹਾਰ ਲਾਈ ਹੈ। ਔਜਲਾ ਨੇ ਕੇਂਦਰੀ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖਦਿਆਂ ਕਿਹਾ ਕਿ ਇਕ ਦਸੰਬਰ 2020 ਨੂੰ ਬਾਰਡਰ ਸਿਕਓਰਟੀ ਫੋਰਸ ਦੇ ਸਥਾਪਨਾ ਦਿਵਸ ‘ਤੇ ਇੱਥੇ ਆਉਣ ਦਾ ਅਮਿਤ ਸ਼ਾਹ ਦਾ ਸਵਾਗਤ ਹੈ। ਔਜਲਾ ਨੇ ਕਿਹਾ ਕਿ ਅਟਾਰੀ ਸਰਹੱਦ ‘ਤੇ ਬੀਐੱਸਐੱਫ ਤੇ ਪਾਕਿ ਰੇਂਜ਼ਰਸ ਦੀ ਸੰਯਕਤ ਰਿਟ੍ਰੀਟ ਸੇਰੇਮਨੀ ਦੇਖਣ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਪਹੁੰਚਣ ‘ਤੇ ਸਥਾਨਕ ਦੁਕਾਨਦਾਰਾਂ ਦਾ ਕੰਮ ਚੱਲਦਾ ਹੈ ਪਰ ਕੋਵਿਡ ਸੰਕਟਕਾਲ ਦੇ ਚੱਲਦਿਆਂ ਇਸ ਸੈਰੇਮਨੀ ਨੂੰ ਬੰਦ ਕਰਨ ਨਾਲ ਕੱਪੜਾ ਦੁਕਾਨਦਾਰ, ਹੋਟਲ ਮਾਲਕ, ਢਾਬਾ ਮਾਲਕ, ਗਾਈਡ ਤੇ ਟ੍ਰਾਂਸਪੋਰਟਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਕੋਵਿਡ ਸੰਕਟਕਾਲ ਵਿਚ ਜੇਸੀਪੀ ਅਟਾਰੀ ‘ਤੇ ਹੋਣ ਵਾਲੀ ਰਿਟ੍ਰੀਟ ਸੇਰੇਮਨੀ ਲਈ ਐੱਸਓਪੀ ਬਣਾ ਕੇ ਸਾਲਾਂ ਪੁਰਾਣੀ ਸੇਰੇਮਨੀ ਨੂੰ ਸ਼ੁਰੂ ਕੀਤਾ ਜਾਵੇ ਤਾਂ ਜੋ ਅਟਾਰੀ ‘ਤੇ ਢਾਬਿਆਂ ਵਾਲਿਆਂ ਤੇ ਹੋਰਾਂ ਦੇ ਕੰਮ ਸ਼ੁਰੂ ਹੋ ਸਕਣ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …