Breaking News
Home / ਪੰਜਾਬ / ਗੁਰਦਾਸਪੁਰ ਜੇਲ੍ਹ ਕਾਂਡ ਤੋਂ ਬਾਅਦ ਗੈਂਗਸਟਰਜ਼ ਦੀ ਫੇਸਬੁੱਕ ਪ੍ਰੋਫਾਈਲ ਜਾਂਚੀ ਗਈ ਤਾਂ ਕਈ ਐਕਟਿਵ ਮਿਲੇ

ਗੁਰਦਾਸਪੁਰ ਜੇਲ੍ਹ ਕਾਂਡ ਤੋਂ ਬਾਅਦ ਗੈਂਗਸਟਰਜ਼ ਦੀ ਫੇਸਬੁੱਕ ਪ੍ਰੋਫਾਈਲ ਜਾਂਚੀ ਗਈ ਤਾਂ ਕਈ ਐਕਟਿਵ ਮਿਲੇ

ਜੇਲ੍ਹਾਂ ‘ਚ ਬੰਦ ਗੈਂਗਸਟਰ ਅਜੇ ਵੀ ਮੋਬਾਇਲ ਤੋਂ ਚਲਾ ਰਹੇ ਨੇ ਗੈਂਗ, ਫੇਸਬੁੱਕ ‘ਤੇ ਫੋਟੋ ਦੇ ਨਾਲ ਲੋਕੇਸ਼ਨ ਵੀ ਟੈਗ, ਜੇਲ੍ਹ ਪ੍ਰਸ਼ਾਸਨ ਅਨਜਾਣ
ਬਠਿੰਡਾ/ਬਿਊਰੋ ਨਿਊਜ਼ : ਮਈ 2016 ‘ਚ ਐਸਟੀਐਫ ਦੇ ਗਠਨ ਤੋਂ ਬਾਅਦ ਭਲੇ ਹੀ ਸਰਗਰਮ ਗੈਂਗਸਟਰਾਂ ਨੂੰ ਫੜ ਕੇ ਜੇਲ੍ਹਾਂ ‘ਚ ਬੰਦ ਕਰ ਦਿੱਤਾ ਗਿਆ ਹੈ। ਪ੍ਰੰਤੂ ਹੁਣ ਇਹ ਗੈਂਗਸਟਰ ਜੇਲ੍ਹਾਂ ਤੋਂ ਮੋਬਾਇਲ ਦੇ ਜਰੀਏ ਗੈਂਗ ਚਲਾ ਰਹੇ ਹਨ। ਬੇਫਿਕਰੀ ਇੰਨੀ ਕਿ ਆਪਣੀ ਫੋਟੋ ਫੇਸਬੁੱਕ ‘ਤੇ ਅਪਡੇਟ ਕਰਦੇ ਸਮੇਂ ਜੇਲ੍ਹ ਦੀ ਲੋਕੇਸ਼ਨ ਬਾਕਾਇਦਾ ਟੈਗ ਕਰ ਰਹੇ ਹਨ। ਜੇਲ੍ਹ ਪ੍ਰਸ਼ਾਸਨ ਇਸ ਤੋਂ ਬਾਅਦ ਵੀ ਅਣਜਾਣ ਬਣਿਆ ਹੋਇਆ ਹੈ। 24 ਮਾਰਚ 2017 ਨੂੰ ਗੁਰਦਾਸਪੁਰ ਜੇਲ੍ਹ ‘ਚ ਤਣਾਅ ਤੋਂ ਬਾਅਦ ਖੁਦ ਹੀ ਕੈਦੀਆਂ ਨੇ ਮੋਬਾਇਲ ਦੇ ਜ਼ਰੀਏ ਜੇਲ੍ਹ ਤੋਂ ਬਾਹਰ ਸੂਚਨਾ ਦਿੱਤੀ ਸੀ। ਜਿਸ ਨਾਲ ਇਹ ਸਾਫ਼ ਹੋ ਗਿਆ ਕਿ ਇਥੇ ਵੀ ਮੋਬਾਇਲ ਦੀ ਖੁੱਲ੍ਹੇਆਮ ਵਰਤੋਂ ਹੋ ਰਹੀ ਹੈ। ਪ੍ਰੰਤੂ ਜੇਲ੍ਹ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹਨ। ਗੁਰਦਾਸਪੁਰ ਜੇਲ੍ਹ ਕਾਂਡ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਖਤਰਨਾਕ ਗੈਂਗਸਟਰਾਂ ਦੀ ਫੇਸਬੁੱਕ ਪ੍ਰੋਫਾਈਲ ਚੈਕ ਕੀਤੀ ਗਈ ਤਾਂ ਜ਼ਿਆਦਾਤਰ ਐਕਟਿਵ ਪਾਏ ਗਏ।
ਸੰਗਰੂਰ ਜੇਲ੍ਹ  ਸੰਦੀਪ ਹਵੇਲੀਆ : ਗੈਂਗਸਟਰ ਸੰਦੀਪ ਹਵੇਲੀਆ ਸੰਗਰੂਰ ਜੇਲ੍ਹ ‘ਚ ਹੈ, 5 ਜਨਵਰੀ 2016 ਨੂੰ ਪਾਕਿ ਸਿਮ, ਹੈਰੋਈਨ ਅਤੇ ਹਥਿਆਰਾਂ ਸਮੇਤ ਫੜਿਆ ਗਿਆ। ਐਤਵਾਰ ਸਵੇਰੇ 11:40 ਵਜੇ ਜੇਲ੍ਹ ਤੋਂ ਫੋਟੋ ਟੈਗ ਕੀਤੀ।
ਅੰਮ੍ਰਿਤਸਰ ਜੇਲ੍ਹ ਭਗਵਾਨਪੁਰੀਆ :ਭਗਵਾਨਪੁਰੀਆ ਅੰਮ੍ਰਿਤਸਰ ਜੇਲ੍ਹ ‘ਚ ਹੈ। ਜੱਗੂ ਅਤੇ ਉਸਦਾ ਸੱਜਾ ਹੱਥ ਅਕੁਲ ਖਤਰੀ ਦੋਵੇਂ ਫੇਸਬੁੱਕ ‘ਤੇ ਲਾਈਵ ਰਹਿੰਦੇ ਹਨ। ਜੱਗੂ ਨੇ 23 ਮਾਰਚ ਨੂੰ ਆਪਣੀ ਫੇਸਬੁੱਕ ਤੋਂ ਪਾਲਾ ਬਰਾੜ ਨੂੰ ਪੋਸਟ ਟੈਗ ਕੀਤੀ
ਫਰੀਦਕੋਟ ਜੇਲ੍ਹ ਬਿਸ਼ਨੋਈ :ਗੈਂਗਸਟਰ ਲਾਰੈਂਸ ਬਿਸ਼ਨੋਈ (ਦੂਜਾ), ਫਰੀਦਕੋਟ ਜੇਲ੍ਹ ‘ਚ ਬੰਦ ਹੈ। ਉਹ ਜੇਲ੍ਹ ਤੋਂ ਫੇਸਬੁੱਕ ‘ਤੇ ਲਾਈਵ ਰਹਿੰਦਾ ਹੈ। 17 ਮਾਰਚ ਨੂੰ ਇਸ ਨੇ ਭੋਲੂ ਗੈਂਗ ਦੇ ਰਛਪਾਲ ਨੇ ਜੇਲ੍ਹ ਦੀ ਫੋਟੋ ਅਪਡੇਟ ਕੀਤੀ
ਸੰਗਰੂਰ ਜੇਲ੍ਹ ਮਾਨ ਮਹਿਲ ਕਲਾਂ :ਮਾਨ ਮਹਿਲਕਲਾਂ ਕਤਲ ਕੇਸ ‘ਚ ਸੰਗਰੂਰ ਜੇਲ੍ਹ ‘ਚ  ਹੈ। ਬਠਿੰਡਾ ਜੇਲ੍ਹ ‘ਚ ਕੁਲਬੀਰ ਨਰੁਆਣਾ ਗੁਟ ਨਾਲ ਝਗੜੇ ‘ਚ ਇਸ ਨੂੰ ਗੋਲੀ ਲੱਗੀ ਸੀ, ਉਦੋਂ ਤੋਂ ਇਹ ਜੇਲ੍ਹ ‘ਚ ਹੈ ਤੇ ਫੇਸਬੁੱਕ ‘ਤੇ ਲਾਈਵ ਰਹਿੰਦਾ ਹੈ।
ਇਨ੍ਹਾਂ ਜੇਲ੍ਹਾਂ ਤੋਂ ਬਰਾਮਦ ਹੋਏ ਫੋਨ
ੲ 5 ਫਰਵਰੀ ਨੂੰ ਪਟਿਆਲਾ ਜੇਲ੍ਹ ਤੋਂ ਮੋਬਾਇਲ ਫੋਨ ਬਰਾਮਦ ਹੋਏ।
ੲ 12 ਫਰਵਰੀ ਨੂੰ ਅੰਮ੍ਰਿਤਸਰ ਜੇਲ੍ਹ ਤੋਂ 18 ਫੋਨ ਬਰਾਮਦ ਹੋਏ।
ੲ 25 ਫਰਵਰੀ ਨੂੰ ਦੋਬਾਰਾ ਸਰਚ ਹੋਈ ਤਾਂ 11 ਮੋਬਾਇਲ ਹੋਰ ਮਿਲੇ।
ੲ 26 ਫਰਵਰੀ ਨੂੰ ਨਾਭਾ ਜੇਲ੍ਹ ਤੋਂ 4 ਮੋਬਾਇਲ ਫੋਨ ਮਿਲੇ।
ਜੇਲ੍ਹਾਂ ‘ਚ ਹਾਈਟੈਕ ਪ੍ਰੋਗਰਾਮ ਕਰਕੇ ਨੈਟਵਰਕ  ਤੋੜਾਂਗੇ : ਆਈਜੀ
ਐਸਟੀਐਫ ਦੇ ਚੀਫ ਆਈਜੀ ਨਿਰਲਭ ਕਿਸ਼ੋਰ ਨੇ ਕਿਹਾ, ਜੇਲ੍ਹਾਂ ‘ਚ ਬੰਦ ਗੈਂਗਸਟਰ ਬਾਹਰ ਨੈਟਵਰਕ ਨਾ ਬਣਾ ਸਕਣ ਇਸ ਦੇ ਲਈ ਹਾਈਟੈਕ ਤਕਨੀਕ ਇਸਤੇਮਾਲ ਕੀਤੀ ਜਾਵੇਗੀ। ਇਸ ਦੇ ਲਈ ਪਲਾਨਿੰਗ ਹੋ ਰਹੀ ਹੈ ਪ੍ਰੰਤੂ ਅਜੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਗੈਂਗਸਟਰਾਂ ਨੇ ਨੈਟਵਰਕ ਨੂੰ ਹਰ ਹਾਲ ‘ਚ ਤੋੜਿਆ ਜਾਵੇਗਾ।
ਚੰਦੂ : ਚੰਦੂ ਫਿਰੋਜ਼ਪੁਰ-ਅੰਮ੍ਰਿਤਸਰ ਜੇਲ੍ਹ ‘ਚ ਬੰਦ ਹੈ। 30 ਅਪ੍ਰੈਲ 2016 ਨੂੰ ਰਾਕੀ ਦੇ ਕਤਲ ਤੋਂ ਬਾਅਦ ਆਪਣੀ ਆਈਡੀ ‘ਤੇ ਗੈਂਗਸਟਰ ਜੈਪਾਲ ਦੀ ਫੋਟੋ ਲਗਾ ਕੇ ਕਤਲ ਦੀ ਜ਼ਿੰਮੇਵਾਰੀ ਲਈ। ਹੁਣ ਆਪਣਾ ਅਕਾਊਂਟ ਗੈਰੀ ਭੁੱਲਰ ਦੇ ਨਾਮ ਨਾਲ ਅਪਡੇਟ ਕਰ ਰਿਹਾ ਹੈ। ਪ੍ਰੇਮਾ ਲਾਹੌਰੀਆ, ਰਸਮੀ ਗੈਂਗਸਟਰ ਨਾਲ ਅਟੈਚ ਹੈ।
ਸੁੱਖੀ ਵਿਧੀਪੁਰੀ : ਕਪੂਰਥਲਾ ਜੇਲ੍ਹ ‘ਚ ਹੈ। ਕੁਝ ਦਿਨ ਪਹਿਲਾਂ ਫੇਸਬੁੱਕ ‘ਤੇ ਆਪਣੀ ਜੇਲ੍ਹ ਦੀ ਬੈਰਕ ਦੀ ਫੋਟੋ ਸਵੇਰੇ 5:09 ਵਜੇ ਅਪਡੇਟ ਕਰਕੇ ਉਸ ‘ਚ ਬਾਕਾਇਦਾ ਲੋਕੇਸ਼ਨ ਟੈਗ ਕੀਤੀ। ਇਹ ਨਾਭਾ ਜੇਲ੍ਹ ‘ਚ ਭੱਜੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦੇ ਸੰਪਰਕ ‘ਚ ਹੈ।
ਗੁਰਪ੍ਰੀਤ ਸੇਖੋਂ : ਨਾਭਾ ਜੇਲ੍ਹ ਬਰੇਕ ਕਾਂਡ ਸਮੇਤ ਕਈ ਕਤਲ ਕੇਸਾਂ ‘ਚ ਸ਼ਾਮਿਲ ਸੇਖੋਂ ਅਤੇ ਨੀਟਾ ਦਿਓਲ ਕਪੂਰਥਲਾ ਜੇਲ੍ਹ ‘ਚ ਹੈ। ਇਹ ਇਥੇ ਮੋਬਾਇਲ ਵਰਤ ਰਿਹਾ ਹੈ। 8 ਮਾਰਚ ਨੂੰ ਇਹ ਫੇਸਬੁੱਕ ‘ਤੇ ਲਾਈਵ ਰਿਹਾ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …