Breaking News
Home / ਫ਼ਿਲਮੀ ਦੁਨੀਆ / ਕ੍ਰਿਕਟਰ ਹਰਭਜਨ ਸਿੰਘ ਦੀ ਵੀ ਆਵੇਗੀ ਫ਼ਿਲਮ

ਕ੍ਰਿਕਟਰ ਹਰਭਜਨ ਸਿੰਘ ਦੀ ਵੀ ਆਵੇਗੀ ਫ਼ਿਲਮ

ਫਿਲਮ ‘ਫਰੈਂਡਸ਼ਿਪ’ ਦੀ ਸ਼ੂਟਿੰਗ ਹੋਈ ਮੁਕੰਮਲ
ਚੰਡੀਗੜ੍ਹ : ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੀ ਪਹਿਲੀ ਬਹੁ-ਭਾਸ਼ਾਈ ਫੀਚਰ ਫਿਲਮ ‘ਫਰੈਂਡਸ਼ਿਪ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਜਲਦ ਹੀ ਇਸਦੀ ਕਈ ਭਾਸ਼ਾਵਾਂ ਵਿਚ ਡਬਿੰਗ ਕੀਤੀ ਜਾਵੇਗੀ। ਫਿਲਮ ਦੇ ਡਾਇਰੈਕਟਰ ਜੋਹਨ ਪਾਲ ਰਾਜ ਅਤੇ ਸ਼ਾਮ ਸੂਰਿਆ ਹਨ, ਜਦੋਂ ਕਿ ਦੱਖਣੀ ਸਟਾਰ ਅਰਜੁਨ ਅਤੇ ਲੋਸਲੀਆ ਨੇ ਵੀ ਇਸ ਵਿਚ ਕੰਮ ਕੀਤਾ। ਪ੍ਰੋਡਿਊਸਰ ਕਿਰਨ ਰੈਡੀ ਮੰਦਾਦੀ ਨੇ ਕਿਹਾ ਕਿ ਫਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਤੋਂ ਟੀਮ ਕਾਫੀ ਖੁਸ਼ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਖੁਸ਼ ਰਹਿਣ ਵਾਲੇ ਅਤੇ ਊਰਜਾ ਨਾਲ ਭਰਪੂਰ ਹਰਭਜਨ ਨਾਲ ਕੰਮ ਕਰਨ ਕਰਨ ਦਾ ਤਜਰਬਾ ਸ਼ਾਨਦਾਰ ਰਿਹਾ। ਉਹ ਜਲਦ ਹੀ ਡਬਿੰਗ ਦਾ ਕੰਮ ਸ਼ੁਰੂ ਕਰ ਰਹੇ ਹਨ ਕਿਉਂਕਿ ਫਿਲਮ ਕਈ ਭਾਸ਼ਾਵਾਂ ਹਿੰਦੀ, ਤਾਮਿਲ, ਪੰਜਾਬੀ ਅਤੇ ਤੇਲਗੂ ਵਿਚ ਰਿਲੀਜ਼ ਕੀਤੀ ਜਾਵੇਗੀ। ਪ੍ਰੋਡਿਊਸਰ ਕਿਰਨ ਰੈਡੀ ਮੰਦਾਦੀ ਨੇ ਦੱਸਿਆ ਕਿ ਹਰਭਜਨ ਸਿੰਘ ਦਾ ਸਕਰੀਨ ‘ਤੇ ਵੱਖ-ਵੱਖ ਰੂਪਾਂ ਵਿਚ ਨਜ਼ਰ ਆਉਣਾ ਅਤੇ ਵੱਖ ਵੱਖ ਭਾਸ਼ਾਵਾਂ ਬੋਲਣਾ ਰੋਮਾਂਚਕ ਹੋਵੇਗਾ, ਜੋ ਦਰਸ਼ਕਾਂ ਤੱਕ ਛੇਤੀ ਹੀ ਪਹੁੰਚਣਗੇ। ਮੰਦਾਦੀ ਨੇ ਦੱਸਿਆ ਕਿ ਟੀਮ ਇਸ ਮਹੀਨੇ ਦੇ ਅਖੀਰ ਤੱਕ ਫਿਲਮ ਦਾ ਟਰੇਲਰ ਜਾਰੀ ਕਰਨ ‘ਤੇ ਕੰਮ ਕਰ ਰਹੀ ਹੈ। ਹਰਭਜਨ ਸਿੰਘ ਨੇ ਪੂਰੀ ਫਿਲਮ ਵਿਚ ਕੰਮ ਕੀਤਾ ਹੈ, ਜਦੋਂਕਿ ਇਸ ਤੋਂ ਪਹਿਲਾਂ ‘ਮੁਝਸੇ ਸ਼ਾਦੀ ਕਰੋਗੀ’ ਅਤੇ ‘ਭਾਅਜੀ ਇਨ ਪ੍ਰੋਬਲਮ’ ਵਿਚ ਉਹ ਮਹਿਮਾਨ ਵਜੋਂ ਨਜ਼ਰ ਆਏ।

Check Also

ਡਿੰਗਕੋ ਸਿੰਘ ਨੂੰ ਯਾਦ ਕਰਦਿਆਂ

ਹੁਣ ਨਹੀਂ ਬੱਜੇਗਾ ਕਦੇ ਡਿੰਗਕੋ ਦਾ ਡੰਕਾ…! ਡਾ. ਬਲਜਿੰਦਰ ਸਿੰਘ ਭਾਰਤ ਵੱਲੋਂ ਸੰਨ 1998 ਵਿੱਚ …