Breaking News
Home / ਫ਼ਿਲਮੀ ਦੁਨੀਆ / ਪੰਜਾਬੀ ਸਿਨੇਮਾ 2017

ਪੰਜਾਬੀ ਸਿਨੇਮਾ 2017

ਨਵੀਨਤਾ ‘ਚ ਵੀ ਉਦਾਸੀਨਤਾ
ਪ੍ਰੋ. ਸੁਰਿੰਦਰ ਮੱਲ੍ਹੀ
ਮੁਲਖਰਾਜਭਾਖੜੀ ਨੂੰ ਪੰਜਾਬੀਸਿਨੇਮਾ ਦੇ ਮੋਢੀਆਂ ਵਿਚੋਂ ਇਕ ਗਿਣਿਆਜਾਂਦਾ ਹੈ। ਉਸ ਨੇ ਜਿਹੜੀਆਂ ਵੀਫ਼ਿਲਮਾਂ ਜਿਵੇਂ ‘ਭੰਗੜਾ’, ‘ਦੋ ਲੱਛੀਆਂ’, ‘ਲਾਜੋ’ਆਦਿਬਣਾਈਆਂ ਉਹ ਸੁਪਰਹਿੱਟ ਹੋਈਆਂ ਸਨ। ਪਰ ਉਸ ‘ਤੇ ਅਕਸਰਦੋਸ਼ਲਗਾਇਆਜਾਂਦਾ ਸੀ ਕਿ ਉਸ ਦੀਆਂ ਫ਼ਿਲਮਾਂ ਦੀਕਹਾਣੀ ਇਕੋ ਤਰ੍ਹਾਂ ਦੀ ਹੁੰਦੀ ਸੀ।
ਸਾਲ 1969 ਵਿਚਹਿੰਦੀਸਿਨੇਮਾ ਦੇ ਪ੍ਰਸਿੱਧਨਿਰਮਾਤਾ-ਨਿਰਦੇਸ਼ਕਦੇਵਿੰਦਰ ਗੋਇਲ ਨੇ ਉਸ ਨੂੰ ਆਪਣੀ’ਦਸਲਾਖ’ਨਾਮਕਫ਼ਿਲਮਲਿਖਣਲਈ ਕਿਹਾ। ‘ਦਸਲਾਖ’ਦੀਕਹਾਣੀਦੁਆਰਾਭਾਖੜੀ ਨੇ ਆਪਣੀਕਲਮ ਦੇ ਸਾਰੇ ਜੌਹਰ ਵਿਖਾਏ ਸਨ। ਇਹ ਫ਼ਿਲਮਸਿਰਫ਼ਕਹਾਣੀ ਦੇ ਆਧਾਰ’ਤੇ ਸੁਪਰਹਿੱਟ ਹੋਈ ਸੀ।
ਇਸ ਫ਼ਿਲਮਦੀਸਿਲਵਰਜੁਬਲੀਸਮੇਂ ਜਦੋਂ ਭਾਖੜੀਪੰਜਾਬ ਆਇਆ ਤਾਂ ਪ੍ਰੈੱਸਵਾਲਿਆਂ ਨੇ ਉਸ ਨੂੰ ਪੁੱਛਿਆ ਕਿ ਉਹ ਅਜਿਹੀ ਕਹਾਣੀਪੰਜਾਬੀਫ਼ਿਲਮਰਾਹੀਂ ਪੇਸ਼ ਕਿਉਂ ਨਹੀਂ ਕਰਦਾ?ਭਾਖੜੀਦਾਜਵਾਬਬੜਾਸੰਖੇਪ ਸੀ, ‘ਮੇਰਾਬਜਟਬਹੁਤਛੋਟਾ ਹੁੰਦਾ ਹੈ, ਇਸ ਲਈਆਪਣਾਅਜ਼ਮਾਇਆ ਹੋਇਆ ਫਾਰਮੂਲਾਛੱਡ ਕੇ ਮੈਂ ਨਵੀਨਤਾਦਾਤਜਰਬਾਨਹੀਂ ਕਰਸਕਦਾ ਹਾਂ।’
ਪਰਹੁਣਜੇਕਰ 2017 ਦੇ ਪੰਜਾਬੀਸਿਨੇਮਾ’ਤੇ ਝਾਤੀਮਾਰੀਏ ਤਾਂ ਪਤਾ ਲੱਗੇਗਾ ਕਿ ਬਜਟ ਦੇ ਲਿਹਾਜ਼ ਅਤੇ ਵਿਸ਼ੇ ਪੱਖ ਦੇ ਦ੍ਰਿਸ਼ਟੀਕੋਣ ਤੋਂ ਇਸ ਸਾਲਵੱਖ-ਵੱਖਤਰ੍ਹਾਂ ਦੀਆਂ ਮਹਿੰਗੇ ਸੈੱਟਅਪਵਾਲੀਆਂ ਫ਼ਿਲਮਾਂ ਦਾਨਿਰਮਾਣ ਹੋਇਆ ਹੈ।
ਵਿਰਾਸਤੀਫ਼ਿਲਮਾਂ : ਪਿਛਲੇ ਕੁਝ ਮਹੀਨਿਆਂ ਤੋਂ ਅਜਿਹੀਆਂ ਫ਼ਿਲਮਾਂ ਦਾਨਿਰਮਾਣਕੀਤਾ ਗਿਆ ਹੈ, ਜਿਸ ਵਿਚਪੁਰਾਣੇ ਪੰਜਾਬ ਦੇ ਸੱਭਿਆਚਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਸ਼ਾਮਿਲਕੀਤਾ ਗਿਆ ਹੈ। ‘ਅੰਗਰੇਜ਼’, ‘ਲਵਪੰਜਾਬ’, ‘ਬੰਬੂਕਾਟ’, ‘ਨਿੱਕਾ ਜ਼ੈਲਦਾਰ-1’, ‘ਨਿੱਕਾ ਜ਼ੈਲਦਾਰ-2’ ਆਦਿ ਤੋਂ ਫ਼ਿਲਮਾਂ ਨੇ ਪੰਜਾਬੀਸਿਨੇਮਾ ਦੇ ਸੰਦਰਭਵਿਚ ਇਕ ਨਵਾਂ ਲੇਬਲ’ਵਿਰਾਸਤੀ’ਫ਼ਿਲਮਾਂ ਘੜਿਆ ਹੈ ਪਰਜੇਕਰਬਰੀਕੀ ਦੇ ਨਾਲਦੇਖਿਆਜਾਵੇ ਤਾਂ ਇਸ ਵਿਚਪ੍ਰਾਚੀਨਵਿਰਾਸਤ ਨੂੰ ਦਿਖਾਉਣਸਬੰਧੀ ਕੋਈ ਕਲਾਤਮਿਕ-ਸੁਹਜਾਤਮਿਕਉਪਰਾਲੇ ਨਹੀਂ ਕੀਤੇ ਗਏ ਸਨ। ਇਥੋਂ ਤੱਕ ਕਿ 2017 ਦੀਚਰਚਿਤਫ਼ਿਲਮ ‘ਲਾਹੌਰੀਏ’ ਦਾਕੈਨਵਸ ਤਾਂ ਭਾਰਤ-ਪਾਕਿਪੰਜਾਬ ਦੇ ਭਾਗ ਸਨ। ਪਰਬਾਵਜੂਦ ਇਸ ਦੇ ਇਹ ਫ਼ਿਲਮਸਿਰਫ਼ ਇਕ ਬਾਰਡਰ’ਤੇ ਬਣਾਈ ਗਈ ਪ੍ਰੇਮਕਹਾਣੀਬਣ ਕੇ ਰਹਿ ਗਈ ਸੀ। ਇਹੋ ਹਾਲਤ’ਸਰਦਾਰਮੁਹੰਮਦ’ਦੀਵੀਰਹੀ ਹੈ।
ਲਗਪਗ ਅਜਿਹੀ ਹੀ ਸਥਿਤੀ’ਚੰਨਾਮੇਰਿਆ’ਅਤੇ ‘ਬਾਏਲਾਰਸ’ਦੀ ਹੈ। ‘ਬਾਏਲਾਰਸ’ਫ਼ਿਲਮਦਾਨਾਂਅ ਇਕ ਪੁਰਾਣੇ ਟਰੈਕਟਰ’ਬਾਈਲਾਰਸ’ ਨੂੰ ਪ੍ਰਮੁੱਖ ਰੱਖ ਕੇ ਰੱਖਿਆ ਗਿਆ ਸੀ। ਫ਼ਿਲਮ ਦੇ ਨਾਇਕ ਨੂੰ ਟਰੈਕਟਰਨਾਲਪ੍ਰੇਮ ਹੈ, ਪਰ ਕੁਝ ਮਜਬੂਰੀਆਂ ਕਰ ਕੇ ਉਸ ਨੂੰ ਉਸ ਤੋਂ ਦੂਰਜਾਣਾਪੈਂਦਾ ਹੈ। ਵਿਸ਼ੇ-ਪੱਖਦੀਨਵੀਨਤਾ ਦੇ ਬਾਵਜੂਦਵੀਦਰਸ਼ਕਾਂ ਦਾਉਤਸ਼ਾਹ ਇਸ ਪ੍ਰਤੀਜ਼ਿਆਦਾਨਹੀਂ ਦੇਖਿਆ ਗਿਆ।
ਬੇਸ਼ੱਕਇਨ੍ਹਾਂ ਪੰਜਾਬੀਫ਼ਿਲਮਾਂ ਵਿਚਪੰਜਾਬਦੀਵਿਰਾਸਤ ਨੂੰ ਸੰਵੇਦਨਸ਼ੀਲ ਢੰਗ ਦੇ ਨਾਲਨਹੀਂ ਪੇਸ਼ਕੀਤਾ ਗਿਆ, ਪਰਫਿਰਵੀਇਨ੍ਹਾਂ ਨੇ ਪੰਜਾਬੀਸਿਨੇਮਾ ਨੂੰ ਇਕ ਨਵੀਂ ਦਿਖਪ੍ਰਦਾਨਕੀਤੀ ਸੀ। ਇਸ ਦ੍ਰਿਸ਼ਟੀਕੋਣ ਤੋਂ ਸਿਮਰਜੀਤ ਸਿੰਘ, ‘ਨਿੱਕਾ ਜ਼ੈਲਦਾਰ-2’ ਅਤੇ ਅੰਬਰਦੀਪ ‘ਲਾਹੌਰੀਏ’ ਵਰਗੇ ਨਵੀਂ ਪੀੜ੍ਹੀਦਿਆਂ ਲੇਖਕਾਂ ਅਤੇ ਨਿਰਦੇਸ਼ਕਾਂ ਦਾਵੀਕਾਫ਼ੀ ਯੋਗਦਾਨਰਿਹਾ ਹੈ। ਅਜਿਹੇ ਲੋਕਾਂ ਨੇ ਅਨੋਖੇ ਵਿਸ਼ੇ ਅਤੇ ਕਥਾਨਕਘੜੇ ਹਨਜਿਹੜੇ ਕਿ 2017 ਦੇ ਪੰਜਾਬੀਸਿਨੇਮਾਲਈ ਇਕ ਮਾਣਮੱਤੀਪ੍ਰਾਪਤੀ ਹੈ।
ਕਾਮੇਡੀਵੀઠਛਾਈ ਰਹੀ : ਭਾਵੇਂ 2017 ਵਿਚਕਾਫੀਹੱਦਤੱਕਨਵੇਂ-ਨਵੇਂ ਵਿਸ਼ੇ ਦੇਖਣ ਨੂੰ ਮਿਲੇ ਸਨ, ਪਰਇਨ੍ਹਾਂ ਨੂੰ ਬਾਕਸਆਫਿਸ’ਤੇ ਜ਼ਿਆਦਾਸਫ਼ਲਤਾਨਹੀਂ ਮਿਲੀ ਸੀ। ਇਸ ਸਾਲਵੀਵੈਸੇ 38 ਦੇ ਕਰੀਬਫ਼ਿਲਮਾਂ ਰਿਲੀਜ਼ ਹੋਈਆਂ ਸਨ, ਪਰਜੇਕਰਮੰਡੀ ਹਾਊਸ ਜਲੰਧਰਵਾਲਿਆਂ ਵਿਤਰਕਾਂ ਦੀਰਿਪੋਰਟਦੇਖੀਏ ਤਾਂ ਜਿਹੜੀਕਾਮਯਾਬੀ’ਵੇਖਬਰਾਤਾਂ ਚੱਲੀਆਂ’ ਨੂੰ ਮਿਲੀ ਉਹ ਸ਼ਾਇਦਦੂਜੀ ਕਿਸੇ ਹੋਰਫ਼ਿਲਮ ਨੂੰ ਨਸੀਬਨਹੀਂ ਹੋਈ ਸੀ। ਇਹ ਫ਼ਿਲਮ ਇਕ ਸੰਪੂਰਨਰੂਪਵਿਚਕਾਮੇਡੀ ਸੀ, ਜਿਸ ‘ਚ ਬੀਨੂੰਢਿੱਲੋਂ ਅਤੇ ਰਣਜੀਤਬਾਵਾਦੀਆਂ ਪ੍ਰਮੁੱਖ ਭੂਮਿਕਾਵਾਂ ਸਨ। ਅੰਧ-ਵਿਸ਼ਵਾਸਦਾਪਰਦਾਫਾਸ਼ਕਰਨਵਾਲੀ ਇਹ ਫ਼ਿਲਮਟਿਕਟਖਿੜਕੀ’ਤੇ ਵੀ ਛਾਈ ਰਹੀ ਸੀ।
ਇਸ ਫ਼ਿਲਮਦੀਸਫ਼ਲਤਾ ਦੇ ਵਿਪਰੀਤ ਕੁਝ ਹੋਰਕਾਮੇਡੀਫ਼ਿਲਮਾਂ ‘ਡੰਗਰ ਡਾਕਟਰਜੈਲੀ’, ‘ਭਲਵਾਨ ਸਿੰਘ’ ਕੁਝ ਖਾਸ ਨਹੀਂ ਕਰ ਸਕੀਆਂ ਸਨ। ਹਾਂ, ‘ਮੰਜੇ ਬਿਸਤਰੇ’ਠੀਕ-ਠਾਕ ਹੀ ਰਹੀ ਸੀ।
ਘਟਰਿਹਾਕ੍ਰੇਜ਼ : ਭਾਵੇਂ ਨਵੀਂ ਪੀੜ੍ਹੀ ਦੇ ਕਈ ਗਾਇਕ-ਨਾਇਕ (ਨਿੰਜਾ, ਐਮੀਵਿਰਕ, ਰਣਜੀਤਬਾਵਾ, ਅਮਰਿੰਦਰ ਗਿੱਲ) ਪੰਜਾਬੀਫ਼ਿਲਮਾਂ ਵਿਚਪੂਰੀਤਰ੍ਹਾਂ ਨਾਲਸਰਗਰਮਹਨ। ਪਰਜਿਹੜਾਕ੍ਰੇਜ ਗੁਰਦਾਸਮਾਨਅਤੇ ਹਰਭਜਨਮਾਨ ਨੇ ਦਰਸ਼ਕਾਂ ਵਿਚਪੈਦਾਕੀਤਾ ਸੀ, ਉਹ ਹੌਲੀ-ਹੌਲੀ ਅਲੋਪ ਹੋ ਰਿਹਾ ਹੈ। ਸ਼ਾਇਦ ਇਸੇ ਕਰਕੇ ਦਿਲਜੀਤਦੁਸਾਂਝਦੀਵੀਹੁਣ ਕੋਈ ਵੀਫ਼ਿਲਮਬਾਕਸਆਫਿਸ’ਤੇ ਜ਼ਿਆਦਾਟਿਕਨਹੀਂ ਸਕੀ ਹੈ। ਉਹ ਅਤੇ ਗਿੱਪੀ ਗਰੇਵਾਲਹੁਣਹਿੰਦੀਫ਼ਿਲਮਾਂ ਵਿਚਵਧੇਰੇ ਨਜ਼ਰ ਆ ਰਹੇ ਹਨ। ਇਸ ਦਾਕਾਰਨਦਰਸ਼ਕਾਂ ਦੀਆਂ ਨਿੱਤਪ੍ਰਤੀਦਿਨਬਦਲਰਹੀਆਂ ਰੁਚੀਆਂ ਹੀ ਹਨ। ਨੌਜਵਾਨ ਪੀੜ੍ਹੀ ਹੀ ਬਾਕਸਆਫਿਸ ਨੂੰ ਪ੍ਰਭਾਵਿਤਕਰਰਹੀ ਹੈ।
ਐਕਸ਼ਨਫ਼ਿਲਮਾਂ : ਨਵੀਨਤਾਦੀਤਲਾਸ਼ਵਿਚ ਹੀ ਹੁਣ ਕੁਝ ਫ਼ਿਲਮਸਾਜ਼ਾਂ ਨੇ ਐਕਸ਼ਨਫ਼ਿਲਮਾਂ ‘ਮਾਫੀਆਡਾਨ’, ‘ਗੈਂਗਸਟਰ’ਵਲਵੀਧਿਆਨਕੀਤਾ ਹੈ। ਇਸ ਦ੍ਰਿਸ਼ਟੀਕੋਣ ਤੋਂ ‘ਜ਼ੋਰਾ 10 ਨੰਬਰੀਆ’, ‘ਰੁਪਿੰਦਰ ਗਾਂਧੀ-2’ ਅਤੇ ‘ਰਾਕੀਮੈਂਟਲ’ ਦੇ ਨਾਂ ਵਿਸ਼ੇਸ਼ ਤੌਰ ‘ਤੇ ਲਏ ਜਾ ਸਕਦੇ ਹਨ।
ਦੇਖਣਵਾਲੀ ਗੱਲ ਇਹ ਵੀ ਹੈ ਕਿ ਇਨ੍ਹਾਂ ਫ਼ਿਲਮਾਂ ਨੂੰ ਵਾਸਤਵਿਕਘਟਨਾਵਾਂ ਤੋਂ ਪ੍ਰੇਰਿਤ ਹੋ ਕੇ ਲਿਖਿਆ ਗਿਆ ਸੀ। ਮਿਸਾਲ ਦੇ ਤੌਰ ‘ਤੇ ਰੁਪਿੰਦਰ ਗਾਂਧੀ ਕੋਈ ਕਲਪਿਤਪਾਤਰਨਹੀਂ ਸੀ ਬਲਕਿ ਉਹ ਸਹੀ ਅਰਥਾਂ ਵਿਚ ਇਕ ਗੈਂਗਸਟਰ ਸੀ। ਇਸੇ ਤਰ੍ਹਾਂ ਦਾ ਹੀ ਦਾਅਵਾਅਮਰਦੀਪ ਗਿੱਲ ਨੇ ‘ਜ਼ੋਰਾ 10 ਨੰਬਰੀਆ’ਲਈਕੀਤਾ ਸੀ। ਅਮਰਦੀਪਦਾਕਹਿਣਾ ਸੀ ਕਿ ਉਸ ਨੇ ਇਸ ਫ਼ਿਲਮਦੀਪਟਕਥਾਬਠਿੰਡਾ ਦੇ ਆਲੇ-ਦੁਆਲੇ ਹੋਣਵਾਲੀਆਂ ਕੁਝ ਘਟਨਾਵਾਂ ਤੋਂ ਪ੍ਰੇਰਿਤ ਹੋ ਕੇ ਲਿਖੀ ਸੀ। ਇਸੇ ਤਰ੍ਹਾਂ ਹੀ ‘ਰਾਕੀਮੈਂਟਲ’ਵੀਵਿਸ਼ੇ-ਪੱਖ ਤੋਂ ਨਵੀਨਤਾਭਰਪੂਰ ਸੀ। ਬਾਕਸਿੰਗ ਵਰਗੇ ਗ਼ੈਰ-ਪ੍ਰੰਪਰਾਵਾਦੀਵਿਸ਼ੇ ‘ਤੇ ਬਣਾਈ ਗਈ ਇਹ ਫ਼ਿਲਮਪਰਮੀਸ਼ਵਰਮਾਦੀਅਦਾਇਗੀਦਾਵਧੀਆਨਮੂਨਾ ਸੀ।
ਇਹ ਤਰਕਵੀਠੀਕ ਹੀ ਹੈ ਕਿ ਹਿੰਦੀਸਿਨੇਮਾ ਦੇ ਖੇਤਰ ‘ਚ ਤਾਂ ਐਕਸ਼ਨਅਤੇ ਹਿੰਸਾ ਫ਼ਿਲਮਾਂ ਦਾ ਇਕ ਅਟੁੱਟ ਭਾਗ ਹੈ। ਪਰਪੰਜਾਬੀਸਿਨੇਮਾ ਅਜੇ ਏਨਾਵਿਕਸਤਿਨਹੀਂ ਹੋਇਆ ਕਿ ਉਹ ‘ਗੈਂਗਜ਼ ਆਫਵਾਸੇਪੁਰ’ਅਤੇ ‘ਸਰਕਾਰ’ਵਰਗੀਆਂ ਫ਼ਿਲਮਾਂ ਦਾਮੁਕਾਬਲਾਕਰ ਸਕੇ।
ਖ਼ੈਰ, ਦੌਰ ਭਾਵੇਂ ਕਿਸੇ ਪ੍ਰਕਾਰਦੀਆਂ ਫ਼ਿਲਮਾਂ ਦਾਹੋਵੇ ਪਰ 2017 ਵਿਚਵੀਪਾਲੀਵੁੱਡ ਦੀਸਫ਼ਲਤਾਦਾ ਗ੍ਰਾਫ਼ਬਦਲਿਆਨਹੀਂ ਹੈ। ਸਫ਼ਲਹੋਣਵਾਲੀਆਂ ਫ਼ਿਲਮਾਂ ਦੀਗਿਣਤੀ ਦੋ ਅੰਕਾਂ ਵਿਚਵੀਪ੍ਰਵੇਸ਼ਨਹੀਂ ਕਰ ਸਕੀ ਸੀ। ਹਾਲਾਂਕਿਇਨ੍ਹਾਂ ਫ਼ਿਲਮਾਂ ਦਾਬਜਟਕਾਫ਼ੀਜ਼ਿਆਦਾ ਸੀ ਅਤੇ ਤਕਨੀਕੀ ਤੌਰ ‘ਤੇ ਵੀ ਇਹ ਤਸੱਲੀਬਖ਼ਸ਼ਸਨ, ਪਰਬਾਵਜੂਦ ਇਸ ਸਭ ਦੇ ਅੰਕੜੇ ਇਨ੍ਹਾਂ ਕਿਰਤਾਂ ਨਾਲਇਨਸਾਫ਼ਨਹੀਂ ਕਰ ਸਕੇ ਸਨ।
ਅਜਿਹਾ ਕਿਉਂ ਹੋ ਰਿਹਾ ਹੈ? ਇਸ ਪ੍ਰਸ਼ਨਦਾ ਉੱਤਰ ਤਾਂ ਇਕ ਵੱਖਰੀਬਹਿਸਦਾਵਿਸ਼ਾ ਹੋ ਸਕਦਾ ਹੈ ਪਰ 2017 ਵਿਚ ਇਹ ਤਾਂ ਪੂਰੀਤਰ੍ਹਾਂ ਨਾਲਸਪੱਸ਼ਟ ਹੋ ਜਾਂਦਾ ਹੈ ਕਿ ਜਿਹੜੀਨਵੀਨਤਾਦੀ ਗੱਲ ਦਾਭਾਖੜੀ ਨੇ ਜ਼ਿਕਰਕੀਤਾ ਸੀ ਉਹ ਤਾਂ ਇਸ ਵਰ੍ਹੇ ਸਪੱਸ਼ਟਰੂਪਵਿਚਨਜ਼ਰ ਆਈ ਸੀ। ਪਰਉਦਾਸੀਨਤਾਵਾਲੀ ਗੱਲ ਇਹ ਹੋਈ ਕਿ ਸਫ਼ਲਤਾਦਾਪ੍ਰਤੀਸ਼ਤਬਹੁਤ ਹੀ ਘੱਟ ਸੀ।
ਲਿਹਾਜ਼ਾ 2017 ਵਿਚਪੰਜਾਬੀਸਿਨੇਮਾਦੀ ਇਹ ਵਿਡੰਬਨਾ ਹੀ ਸੀ ਕਿ ਨਵੇਂ ਕਲਾਕਾਰ, ਨਵੇਂ ਵਿਸ਼ੇ ਅਤੇ ਨਵੇਂ ਵਿਚਾਰਾਂ ਨੂੰ ਪੇਸ਼ਕਰਨਵਿਚ ਤਾਂ ਇਹ ਪੂਰੀਤਰ੍ਹਾਂ ਸਫ਼ਲਰਿਹਾ ਸੀ। ਪਰਫ਼ਿਲਮਾਂ ਦੇ ਵਣਜਅਤੇ ਸਮੁੱਚੇ ਸੰਕਲਪ ਦੇ ਲਿਹਾਜ਼ ਨਾਲ ਇਹ ਯਤਨਹਵਾਵਿਚਤੀਰਚਲਾਉਣਵਾਲੇ ਹੀ ਸਿੱਧ ਹੋਏ ਸਨ। ਪੰਜਾਬੀਫ਼ਿਲਮਨਿਰਮਾਤਾ ਅਜੇ ਵੀਪਟਕਥਾਦੀਸਮੁੱਚੀ ਰੂਹ ਨੂੰ ਪਕੜਨਵਿਚਅਸਮਰਥਨਜ਼ਰ ਆਏ ਹਨ। ਭਾਵੇਂ ਉਨ੍ਹਾਂ ਦੀਆਂ ਫ਼ਿਲਮਾਂ ਦਾਬਜਟ ਤਾਂ ਬਹੁਤਜ਼ਿਆਦਾ ਹੁੰਦਾ ਹੈ ਪਰਕਹਾਣੀਦੀਆਤਮਾਅੱਧਵਿਚੋਂ ਹੀ ਦਮਤੋੜਜਾਂਦੀ ਹੈ। ਅਜਿਹੇ ਹਾਲਾਤਵਿਚ ਤਾਂ ਇਹੀ ਕਿਹਾ ਜਾ ਸਕਦੈ:
ਨਾ ਰੌਸ਼ਨਦਾਨ ਨਾਬੂਹਾ,
ਤੇ ਨਾਖਿੜਕੀਬਣਾਉਂਦਾ ਹੈ।
ਮੇਰੇ ਹੁਣਸ਼ਹਿਰਦਾਹਰ,
ਮਿਸਤਰੀਕੁਰਸੀਬਣਾਉਂਦਾ ਹੈ।
(ਐਸ. ਤਰਸੇਮ)
(‘ਅਜੀਤ’ਵਿਚੋਂ ਧੰਨਵਾਦਸਹਿਤ)

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …