ਹੁਣ ਤੱਕ ਪੈਸੇ ਕਢਵਾਉਣ ਦੀ ਹੱਦ 50 ਹਜ਼ਾਰ ਤੱਕ ਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਆਰ.ਬੀ.ਆਈ. ਨੇ ਕਿਹਾ ਹੈ ਕਿ ਲੋਕ ਹੁਣ ਬੱਚਤ ਖਾਤਿਆਂ ਵਿਚੋਂ ਆਪਣੀ ਮਰਜ਼ੀ ਨਾਲ ਪੈਸੇ ਕਢਵਾ ਸਕਦੇ ਹਨ। ਰਿਜ਼ਰਵ ਬੈਂਕ ਨੇ ਬੱਚਤ ਖਾਤਿਆਂ ਵਿਚੋਂ ਪੈਸੇ ਕਢਵਾਉਣ ਦੀ ਹੱਦ ਖ਼ਤਮ ਕਰ ਦਿੱਤੀ ਹੈ। ਹੁਣ ਤੱਕ ਕੈਸ਼ ਬੈਂਕ ਤੋਂ ਕੈਸ਼ ਕਢਵਾਉਣ ਦੀ ਹੱਦ 50 ਹਜ਼ਾਰ ਰੁਪਏ ਸੀ, ਜਿਸ ਨੂੰ ਹੁਣ ਖ਼ਤਮ ਕਰ ਦਿੱਤਾ ਗਿਆ ਹੈ।
ਪਿਛਲੇ ਸਾਲ 8 ਨਵੰਬਰ ਨੂੰ ਨੋਟਬੰਦੀ ਦੇ ਐਲਾਨ ਤੋਂ ਬਾਅਦ ਸਰਕਾਰ ਨੇ ਏਟੀਐਮ ਵਿਚੋਂ ਰੋਜ਼ਾਨਾ ਕੈਸ਼ ਕਢਵਾਉਣ ਦੀ ਲਿਮਟ ਤੈਅ ਕੀਤੀ ਸੀ। ਜਿਸ ਨੂੰ ਪਹਿਲਾਂ 2 ਹਜ਼ਾਰ ਅਤੇ ਕੁਝ ਦੇਰ ਬਾਅਦ 2500 ਰੁਪਏ ਕੀਤਾ ਗਿਆ ਸੀ। 16 ਜਨਵਰੀ ਨੂੰ ਆਰਬੀਆਈ ਨੇ ਏਟੀਐਮ ਤੋਂ ਇੱਕ ਦਿਨ ਵਿੱਚ ਪੈਸੇ ਕਢਵਾਉਣ ਦੀ ਹੱਦ 4500 ਤੋਂ 10 ਹਜ਼ਾਰ ਕੀਤੀ ਸੀ।
Check Also
ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ
5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …