ਅਦਾਲਤ ਨੇ ਅਸ਼ਰਫ਼ ਸਮੇਤ 7 ਵਿਅਕਤੀ ਕੀਤਾ ਬਰੀ
ਪ੍ਰਯਾਗਰਾਜ/ਬਿਊਰੋ ਨਿਊਜ਼ : ਅਤੀਕ ਅਹਿਮਦ ਸਮੇਤ ਤਿੰਨ ਵਿਅਕਤੀਆਂ ਨੂੰ ਪ੍ਰਯਾਗਰਾਜ ਦੀ ਐਮਪੀ-ਐਮਐਲਏ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 17 ਸਾਲ ਪੁਰਾਣੇ ਉਮੇਸ਼ ਪਾਲ ਅਗਵਾ ਮਾਮਲੇ ’ਚ ਇਹ ਸਜਾ ਸੁਣਾਈ ਗਈ ਹੈ। ਪੁਲਿਸ ਰਿਕਾਰਡ ’ਚ ਅਤੀਕ ਅਹਿਮਦ ’ਤੇ 101 ਮੁਕੱਦਮੇ ਦਰਜ ਹਨ ਅਤੇ ਇਹ ਪਹਿਲਾ ਮਾਮਲਾ, ਜਿਸ ’ਚ ਅਤੀਕ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ ਸਜ਼ਾ ਮਿਲੀ ਹੈ। ਅਤੀਕ ਅਹਿਮਦ ਤੋਂ ਇਲਾਵਾ ਖਾਨ ਸੌਤਲ ਅਤੇ ਦਿਨੇਸ਼ ਪਾਸੀ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਜੱਜ ਦਿਨੇਸ਼ ਚੰਦਰ ਸ਼ੁਕਲ ਨੇ ਇਸ ਮਾਮਲੇ ’ਚ ਅਤੀਕ ਦੇੇ ਭਰਾ ਅਸ਼ਰਫ਼ ਉਮਰ ਖਾਲਿਦ ਅਜ਼ੀਮ ਸਮੇਤ ਫਰਹਾਨ, ਜਾਵੇਦ, ਆਬਿਦ, ਇਸਰਾਰਾ, ਆਸ਼ਿਕ, ਏਜਾਜ ਅਖਤਰ ਨੂੰ ਬਰੀ ਕਰ ਦਿੱਤਾ ਹੈ। ਕੋਰਟ ਦੇ ਫੈਸਲੇ ਤੋਂ ਬਾਅਦ ਉਮੇਸ਼ ਪਾਲ ਦੀ ਮਾਂ ਸ਼ਾਂਤੀ ਦੇਵੀ ਨੇ ਕਿਹਾ ਕਿ ਮੇਰਾ ਬੇਟਾ ਸ਼ੇਰ ਦੀ ਤਰ੍ਹਾਂ ਲੜਿਆ ਸੀ ਅਤੇ ਇਸ ਮਾਮਲੇ ਅਤੀਕ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ। ਫੈਸਲੇ ਤੋਂ ਬਾਅਦ ਉਮੇਸ਼ ਪਾਲ ਦੀ ਪਤਨੀ ਜਯਾ ਪਾਲ ਨੇ ਕਿਹਾ ਕਿ ਮੈਂ ਘਰ ਵਿਚ ਇਕੱਲੀ ਹੈ। ਇਸ ਲਈ ਮੁੱਖ ਮੰਤਰੀ ਯੋਗੀ ਅੱਦਿਤਿਆ ਨਾਥ ਕੋਲੋਂ ਮੰਗ ਕਰਦੀ ਹਾਂ ਕਿ ਉਹ ਸਾਡੀ ਸੁਰੱਖਿਆ ਦਾ ਖਿਆਲ ਰੱਖਣ। ਅਤੀਕ ਨੂੰ ਅਗਵਾ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਮੈਂ ਮੁੱਖ ਮੰਤਰੀ ਕੋਲੋਂ ਮੰਗ ਕਰਦੀ ਹਾਂ ਕਿ ਮੇਰੇ ਪਤੀ ਦੇ ਕਤਲ ਮਾਮਲੇ ’ਚ ਅਤੀਕ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
Check Also
ਹਰਿਆਣਾ ’ਚ ਵੋਟਾਂ ਭਲਕੇ 5 ਨੂੰ ਅਤੇ ਨਤੀਜੇ 8 ਅਕਤੂਬਰ ਨੂੰ
90 ਵਿਧਾਨ ਸਭਾ ਸੀਟਾਂ ਲਈ 1031 ਉਮੀਦਵਾਰ ਚੋਣ ਮੈਦਾਨ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਚ ਭਲਕੇ …