ਕਿਹਾ : ‘ਆਪ’ ਵਾਲਿਆਂ ਨੇ ਸ਼ੀਸ਼ ਮਹਿਲ ਬਣਵਾਏ, ਅਸੀਂ ਗਰੀਬਾਂ ਲਈ ਬਣਾਵਾਂਗੇ ਘਰ
ਦਿੱਲੀ/ਬਿਊਰੋ ਨਿਊਜ਼ : ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਦਿੱਲੀ ਵਿਧਾਨ ਸਭਾ ’ਚ ਸਾਲ 2025-26 ਲਈ ਅੱਜ 1 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ, ਜੋ ਕਿ ਪਿਛਲੇ ਸਾਲ ਨਾਲੋਂ 31 ਫੀਸਦੀ ਵੱਧ ਹੈ। ਮਹਿਲਾ ਸਮਿ੍ਰਧੀ ਯੋਜਨਾ ਦੇ ਲਈ 5100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਰਾਹੀਂ ਦਿੱਲੀ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 2500 ਰੁਪਏ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਯਮੁਨਾ ਅਤੇ ਸੀਵਰੇਜ਼ ਦੀ ਸਫਾਈ ਲਈ 9 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਆਯੂਸ਼ਮਾਨ ਯੋਜਨਾ ਦੇ ਲਈ 2144 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਆਯੂਸ਼ਮਾਨ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਮਿਲਦਾ ਹੈ ਜਦਕਿ ਦਿੱਲੀ ਸਰਕਾਰ ਇਸ ’ਚ 5 ਲੱਖ ਰੁਪਏ ਹੋਰ ਜੋੜ ਰਹੀ ਹੈ। ਯਾਨੀ ਕਿ ਦਿੱਲੀ ਵਾਸੀਆਂ ਨੂੰ ਆਯੂਸ਼ਮਾਨ ਯੋਜਨਾ ਤਹਿਤ 10 ਲੱਖ ਰੁਪਏ ਤੱਕ ਮੁਫ਼ਤ ਇਲਾਜ਼ ਮਿਲ ਸਕੇਗਾ। ਆਮ ਆਦਮੀ ਪਾਰਟੀ ’ਤੇ ਹਮਲਾ ਕਰਦੇ ਹੋਏ ਰੇਖਾ ਗੁਪਤਾ ਨੇ ਕਿਹਾ ਕਿ ‘ਆਪ’ ਵਾਲਿਆਂ ਨੇ ਆਪਣੇ ਲਈ ਸ਼ੀਸ਼ ਮਹਿਲ ਬਣਵਾਏ ਜਦਕਿ ਅਸੀਂ ਗਰੀਬਾਂ ਲਈ ਘਰ ਬਣਾਵਾਂਗੇ।
Check Also
ਉਪ ਰਾਸ਼ਟਰਪਤੀ ਧਨਖੜ ਨੇ ਸੰਸਦ ਨੂੰ ਦੱਸਿਆ ਸੁਪਰੀਮ
ਕਿਹਾ : ਸੰਸਦ ਤੋਂ ਉਪਰ ਕੁਝ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ …