ਚੰਡੀਗੜ੍ਹ : ਪੰਜਾਬੀ ਦੇ ਮਸ਼ਹੂਰ ਵਿਦਵਾਨ ਕਿਰਪਾਲ ਸਿੰਘ ਕਸੇਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਅੰਮ੍ਰਿਤਸਰ ਦੇ ਪਿੰਡ ਢੰਡ ਕਸੇਲ ਵਿਚ ਜਨਮੇ ਡਾ. ਕਸੇਲ ਦੇ ਪਰਿਵਾਰ ਦਾ ਪਿਛੋਕੜ ਇਨਕਲਾਬੀ ਸੀ। ਉਨ੍ਹਾਂ ਨੇ ਡਾ. ਪਰਮਿੰਦਰ ਸਿੰਘ ਨਾਲ ‘ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ’ ਕਿਤਾਬ ਲਿਖੀ, ਜੋ ਪੰਜਾਬੀ ਸਾਹਿਤ ਵਿਚ ਕਲਾਸਿਕ ਦਾ ਦਰਜਾ ਰੱਖਦੀ ਹੈ। ਉਨ੍ਹਾਂ ਨੇ ਪ੍ਰੋ. ਪੂਰਨ ਸਿੰਘ ਦੀਆਂ ਅੰਗਰੇਜ਼ੀ ਲਿਖਤਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਅਤੇ ਯਮਲਾ ਜੱਟ ਦੇ ਗੀਤਾਂ ਦਾ ਸੰਪਾਦਨ ਕੀਤਾ। ਸਰਕਾਰੀ ਕਾਲਜ ਲੁਧਿਆਣਾ ਵਿਚ ਪੜ੍ਹਾਉਂਦਿਆਂ ਉਨ੍ਹਾਂ ਦੀ ਨਜ਼ਰ ਚਲੀ ਗਈ ਸੀ ਪਰ ਉਨ੍ਹਾਂ ਦਾ ਸਾਹਿਤਕ ਸਫ਼ਰ ਸਾਰੀ ਉਮਰ ਜਾਰੀ ਰਿਹਾ। ਮੌਲਿਕ ਰਚਨਾ ਦੇ ਨਾਲ-ਨਾਲ ਉਨ੍ਹਾਂ ਬਹੁਤ ਸਾਰੀਆਂ ਕਿਤਾਬਾਂ ਸੰਪਾਦਿਤ ਕੀਤੀਆਂ।
Check Also
ਕੁਲਦੀਪ ਸਿੰਘ ਧਾਲੀਵਾਲ ਦੀ ਕੈਬਨਿਟ ਮੰਤਰੀ ਅਹੁਦੇ ਤੋਂ ਛੁੱਟੀ
ਸੀਐਮ ਮਾਨ ਵਲੋਂ ਧਾਲੀਵਾਲ ਨੂੰ ਜਲਦੀ ਨਵੀਂ ਜ਼ਿੰਮੇਵਾਰੀ ਸੌਂਪਣ ਦਾ ਭਰੋਸਾ ਚੰਡੀਗੜ੍ਹ/ਬਿਊਰੋ ਨਿਊਜ਼ ਕੈਬਨਿਟ ਮੰਤਰੀ …