Breaking News
Home / ਭਾਰਤ / ਹਰਿਆਣਾ ‘ਚ ਪੈਂਦੇ ਪਲਵਲ ਦੀ ਮਸਜਿਦ ‘ਚ ਲੱਗਾ ਲਸ਼ਕਰ-ਏ-ਤੋਇਬਾ ਦਾ ਪੈਸਾ

ਹਰਿਆਣਾ ‘ਚ ਪੈਂਦੇ ਪਲਵਲ ਦੀ ਮਸਜਿਦ ‘ਚ ਲੱਗਾ ਲਸ਼ਕਰ-ਏ-ਤੋਇਬਾ ਦਾ ਪੈਸਾ

ਐਨ ਆਈ ਏ ਦੀ ਜਾਂਚ ‘ਚ ਹੋਇਆ ਖੁਲਾਸਾ
ਪਲਵਲ/ਬਿਊਰੋ ਨਿਊਜ਼
ਰਾਸ਼ਟਰੀ ਸੁਰੱਖਿਆ ਏਜੰਸੀ (ਐਨ ਆਈ ਏ) ਦੀ ਜਾਂਚ ਵਿਚ ਵੱਡਾ ਖੁਲਾਸਾ ਹੋਇਆ ਹੈ। ਕਿਹਾ ਗਿਆ ਹੈ ਕਿ ਹਰਿਆਣਾ ਦੇ ਪਲਵਲ ਵਿਚ ਸਥਿਤ ਇਕ ਮਸਜਿਦ ਦੇ ਨਿਰਮਾਣ ਲਈ ਲਸ਼ਕਰ-ਏ-ਤੋਇਬਾ ਨੇ ਫੰਡ ਜਾਰੀ ਕੀਤਾ ਸੀ। ਇਹ ਮਸਜਿਦ ਪਲਵਲ ਜ਼ਿਲ੍ਹੇ ਦੇ ਉਤਾਵਰ ਪਿੰਡ ਵਿਚ ਹੈ, ਜਿਸਦਾ ਨਾਮ ਖੁਲਾਫਾ ਏਰਸ਼ੀਦੀਨ ਹੈ। ਹਾਲਾਂਕਿ ਪਿੰਡ ਦੇ ਪ੍ਰਧਾਨ ਨੇ ਜਾਂਚ ਰਿਪੋਰਟ ਨੂੰ ਨਕਾਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਐਨ ਆਈ ਏ ਅਧਿਕਾਰੀਆਂ ਨੇ ਤਿੰਨ ਅਕਤੂਬਰ ਨੂੰ ਜਾਂਚ ਕੀਤੀ ਸੀ, ਇਸ ਦੇ ਤਿੰਨ ਦਿਨ ਬਾਅਦ ਹੀ ਏਜੰਸੀ ਨੇ ਕਥਿਤ ਅੱਤਵਾਦੀ ਫੰਡਿੰਗ ਦੇ ਮਾਮਲੇ ਵਿਚ ਮਸਜਿਦ ਦੇ ਇਮਾਮ ਮੁਹੰਮਦ ਸਲਮਾਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਮਸਜਿਦ ਦੇ ਇਮਾਮ ਨੂੰ ਦੁਬਈ ਨਿਵਾਸੀ ਪਾਕਿਸਤਾਨੀ ਨਾਗਰਿਕ ਕਾਮਰਾਨ ਨੇ ਨਾਮ ਤੋਂ 70 ਲੱਖ ਰੁਪਏ ਦਾ ਚੈਕ ਮਲਿਆ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਾਮਰਾਨ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਲਈ ਕੰਮ ਕਰਦਾ ਹੈ ਅਤੇ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਲਈ ਪੈਸਾ ਉਪਲਬਧ ਕਰਵਾਉਂਦਾ ਹੈ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …