ਅਮਰਜੀਤ ਸਿੰਘ ‘ਫ਼ੌਜੀ’
ਮਨੁੱਖ ਨੂੰ ਮਾਣਹੰਕਾਰ ਤਾਂ ਹੋ ਹੀ ਜਾਂਦਾ ਹੈ ਚਾਹੇ ਉਹ ਪੈਸੇ ਦਾਹੋਵੇ ਜਾਂ ਜ਼ਮੀਨਜਾਇਦਾਦ, ਜਾਤਬਰਾਦਰੀ, ਰੁਤਬੇ, ਸਿਆਸੀ ਤਾਕਤ, ਕੀਤੇ ਹੋਏ ਦਾਨ ਪੁੰਨ, ਅਖੌਤੀ ਗਿਆਨਵਾਨਹੋਣ ਜਾਂ ਧਾਰਮਿਕ ਕੱਟੜਤਾ ਦਾਹੰਕਾਰ।ਬੰਦੇ ਨੂੰ ਮਾਣਹੰਕਾਰਹੋਣਾਸੁਭਾਵਿਕ ਹੈ। ਚਾਹੇ ਸਾਰੇ ਧਰਮ ਗ੍ਰੰਥਅਤੇ ਗੁਰਬਾਣੀਵੀ ਮਨੁੱਖ ਨੂੰ ਸੁਚੇਤਕਰਦੀ ਹੈ ਕਿ ਹੰਕਾਰਹੋਣਨਾਲ ਮਨੁੱਖ ਦੇ ਹਿਰਦੇ ਵਿੱਚ ਵਿਕਾਰਪੈਦਾ ਹੋ ਜਾਂਦੇ ਹਨਜਿਨ੍ਹਾਂ ਕਰਕੇ ਮਨੁੱਖ ਅਗਿਆਨਤਾ ਵੱਸ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖ ਅਤੇ ਵੱਡਾ ਸਮਝਦਿਆਂ ਹੋਰਵੀਹੰਕਾਰਅਤੇ ਕੱਟੜਤਾ ਨਾਲਭਰਜਾਂਦਾ ਹੈ। ਮਨੁੱਖ ਨੂੰ ਚੰਗੇ ਮਨੁੱਖਾਂ ਦੀ ਸੰਗਤ ਕਰਨੀਅਤੇ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਕਿ ਇਸ ਚੰਦਰੀਬਲਾ ਤੋਂ ਬਚਿਆ ਜਾ ਸਕੇ। ਮੈਂ ਵੀ ਇਸ ਦਾਸਕਿਾਰ ਹੋ ਗਿਆ ਸੀ ਪਰ ਜ਼ਿੰਦਗੀ ਵਿੱਚ ਵਾਪਰੀ ਇੱਕ ਘਟਨਾ ਨੇ ਹੀ ਮੇਰੀ ਸੋਚ ਬਦਲ ਕੇ ਰੱਖ ਦਿੱਤੀ। ਘਟਨਾਤਕਰੀਬਨ 1985-1986 ਦੀਹੋਵੇਗੀ।
ਹੋਇਆ ਇੰਝ ਕਿ ਫ਼ੌਜੀ ਨੌਕਰੀ ਦੌਰਾਨ ਮੈਂ ਅਤੇ ਮੇਰੇ ਹੋਰਸਾਥੀਜਵਾਨਜੰਮੂ ਕਸ਼ਮੀਰ ਦੇ ਨਗਰੋਟਾਖੇਤਰ ਵਿੱਚ ਕਿਸੇ ਖ਼ਾਸਮਿਸ਼ਨ’ਤੇ ਤਾਇਨਾਤ ਸਾਂ। ਇੱਕ ਵਾਰ ਅਸੀਂ ਰਲ਼-ਮਿਲ਼ ਕੇ ਸਲਾਹਕੀਤੀ ਕਿ ਆਊਟਪਾਸ (ਤਕਰੀਬਨ ਅੱਠ ਦਸਘੰਟੇ ਦੀ ਛੁੱਟੀ) ਲੈ ਕੇ ਮਾਤਾਵੈਸ਼ਨੋ ਦੇਵੀ ਜੀ ਦੇ ਦਰਸ਼ਨਕਰਨਲਈ ਜਾਇਆ ਜਾਵੇ। ਸੋ ਅਸੀਂ ਸ਼ਨਿੱਚਰਵਾਰ ਸ਼ਾਮ ਨੂੰ ਸੀਨੀਅਰਅਧਿਕਾਰੀਆਂ ਕੋਲਰਿਪੋਰਟਕੀਤੀ ਕਿ ਅਸੀਂ ਕੱਲ੍ਹ ਨੂੰ ਐਤਵਾਰ ਦੇ ਦਿਨਮਾਤਾਵੈਸ਼ਨੋ ਦੇਵੀ ਜੀ ਦੇ ਅਸਥਾਨ’ਤੇ ਦਰਸ਼ਨਕਰਨਜਾਣਾ ਚਾਹੁੰਦੇ ਹਾਂ, ਇਸ ਲਈਸਾਨੂੰ ਇੱਕ ਦਿਨਲਈਆਊਟਪਾਸ ਦਿੱਤਾ ਜਾਵੇ। ਇਉਂ ਅਸੀਂ ਤਕਰੀਬਨਦਸਜਵਾਨਾਂ ਨੇ ਆਪਣੇ ਨਾਮਆਊਟਪਾਸਲਈਲਿਖਵਾ ਦਿੱਤੇ। ਅਗਲੇ ਦਿਨਐਤਵਾਰ ਨੂੰ ਤਕਰੀਬਨਸਵੇਰੇ ਅੱਠ ਵਜੇ ਸਾਨੂੰਸਾਰਿਆਂ ਨੂੰ ਆਊਟਪਾਸਸਾਈਨ ਹੋ ਕੇ ਮਿਲ ਗਿਆ ਅਤੇ ਹੁਕਮ ਹੋਇਆ ਕਿ ਸਿਵਲ ਕੱਪੜੇ ਨਹੀਂ ਪਾਉਣੇ ਸਗੋਂ ਸਾਰੇ ਫ਼ੌਜੀ ਵਰਦੀਪਾ ਕੇ ਹੀ ਜਾਣਗੇ। ਸੋ ਅਸੀਂ ਸਵੇਰੇ ਨਾਸ਼ਤਾਕਰ ਕੇ ਆਊਟਪਾਸਲੈ ਕੇ ਜਿਉਂ ਹੀ ਕੈਂਪ ਦੇ ਗੇਟ ਤੋਂ ਬਾਹਰ ਹੋਏ ਤਾਂ ਮੇਰੇ ਸਿਰ ਉੱਤੇ ਕੱਟੜਤਾ ਅਤੇ ਹੰਕਾਰਦਾਭੂਤਸਵਾਰ ਹੋ ਗਿਆ। ਮੈਂ ਆਪਣੇ ਸਾਥੀਆਂ ਨੂੰ ਕਿਹਾ, ”ਆਪਾਂ ਸਾਰੇ ਸਿੱਖ ਹਾਂ। ਇਸ ਲਈਆਪਾਂ ਨੂੰ ਮਾਤਾਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਨਹੀਂ ਜਾਣਾਚਾਹੀਦਾ ਕਿਉਂਕਿ ਮੂਰਤੀਪੂਜਾ ਸਿੱਖੀ ਸਿਧਾਂਤਾਂ ਦੇ ਉਲਟ ਹੈ। ਆਪਾਂ ਸਾਰੇ ਨਗਰੋਟੇ ਦੇ ਗੁਰਦੁਆਰਾਸਾਹਿਬਚਲਦੇ ਹਾਂ ਜਿੱਥੇ ਗੁਰੂ ਗ੍ਰੰਥਸਾਹਿਬ ਜੀ ਦੇ ਦਰਸ਼ਨਕਰਾਂਗੇ ਅਤੇ ਸਰਬੱਤ ਦੇ ਭਲੇ ਦੀਅਰਦਾਸਕਰਾਂਗੇ।” ਮੇਰੀ ਗੱਲ ਸੁਣ ਕੇ ਮੇਰੇ ਸਾਥੀਕਹਿਣ ਲੱਗੇ ਕਿ ‘ਗੁਰਦੁਆਰੇ ਤਾਂ ਆਪਾਂ ਆਮ ਹੀ ਜਾਂਦੇ ਰਹਿੰਦੇ ਹਾਂ, ਇਸ ਲਈਆਪਾਂ ਨੂੰ ਅੱਜ ਨਵੀਂ ਜਗ੍ਹਾ ਜਾਣਾਚਾਹੀਦਾ ਹੈ ਅਤੇ ਸਬੱਬ ਨਾਲ ਹੀ ਹੁਣਆਪਾਂ ਬਿਲਕੁਲਨੇੜੇ ਆਏ ਹੋਏ ਹਾਂ; ਫਿਰਪਤਾਨਹੀਂ ਕਦੇ ਸਮਾਂ ਮਿਲੇ ਜਾਂ ਨਾਮਿਲੇ। ਇਸ ਲਈਮਾਤਾਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਨੂੰ ਹੀ ਜਾਇਆ ਜਾਵੇ’।ਮੇਰੇ ਸਿਰ’ਤੇ ਕੱਟੜਤਾ ਅਤੇ ਹੰਕਾਰਦਾਭੂਤਚੜ੍ਹਿਆ ਹੋਇਆ ਸੀ। ਇਸ ਲਈਮੈਂ ਟੱਸ ਤੋਂ ਮੱਸ ਨਾ ਹੋਇਆ। ਵੱਖ ਵੱਖਤਰ੍ਹਾਂ ਦੀਆਂ ਨਾਵਾਜਬਉਦਾਹਰਣਾਂ ਦੇ ਕੇ ਉਨ੍ਹਾਂ ਨੂੰ ਗ਼ਲਤਠਹਿਰਾਉਣਦੀਕੋਸਸ਼ਿਵੀਕੀਤੀਪਰ ਉਹ ਵੀਆਪਣੀ ਗੱਲ ‘ਤੇ ਅੜੇ ਰਹੇ।ਉਨ੍ਹਾਂ ਨੇ ਮੈਨੂੰਹਰਤਰ੍ਹਾਂ ਨਾਲਸਮਝਾਉਣਦੀਕੋਸਿਸ਼ਕੀਤੀਪਰਮੈਂ ਉਨ੍ਹਾਂ ਦੀ ਕੋਈ ਗੱਲ ਨਾਮੰਨੀਅਤੇ ਉਨ੍ਹਾਂ ਨੂੰ ਬੁਰਾਭਲਾਵੀਬੋਲਿਆ।ਉਨ੍ਹਾਂ ਵਿੱਚੋਂ ਇੱਕ ਜਵਾਨ ਨੂੰ ਮੈਂ ਆਪਣੇ ਵੱਲ ਕਰਨ ਵਿੱਚ ਕਾਮਯਾਬ ਹੋ ਗਿਆ ਅਤੇ ਉਹ ਮੇਰੇ ਨਾਲ ਗੁਰਦੁਆਰਾਸਾਹਿਬਜਾਣਲਈਰਾਜ਼ੀ ਹੋ ਗਿਆ। ਸ਼ਾਇਦ ਉਹ ਅੰਮ੍ਰਿਤਸਰਜ਼ਿਲ੍ਹੇ ਦਾਜਸਵੰਤ ਸਿੰਘ ਸੀ। ਇਸ ਤਰ੍ਹਾਂ ਸਾਡੇ ਅੱਠ ਸਾਥੀਮਾਤਾਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਚਲੇ ਗਏ ਅਤੇ ਅਸੀਂ ਦੋ ਜਣੇ ਨਗਰੋਟੇ ਦੇ ਗੁਰਦੁਆਰਾਸਾਹਿਬਚਲੇ ਗਏ। ਇੰਨੇ ਨੂੰ ਕਰੀਬ ਨੌਂ ਸਾਢੇ ਨੌਂ ਵੱਜ ਚੁੱਕੇ ਸਨ। ਜਿਉਂ ਹੀ ਅਸੀਂ ਗੁਰਦੁਆਰਾਸਾਹਿਬ ਦੇ ਅੰਦਰ ਮੱਥਾ ਟੇਕ ਕੇ ਪੰਜ ਕੁ ਮਿੰਟਬੈਠ ਕੇ ਦਰਬਾਰਸਾਹਿਬ ‘ਚੋਂ ਬਾਹਰ ਆਏ ਤਾਂ ਬਾਹਰ ਇੱਕ ਗੁਰਸਿੱਖ ਸੱਜਣ ਕੁਰਸੀਡਾਹ ਕੇ ਬੈਠਾ ਕੁਝ ਪੜ੍ਹ ਰਿਹਾ ਸੀ। ਉਸ ਦੀਨਜ਼ਰਸਾਡੇ ‘ਤੇ ਪਈ ਤਾਂ ਸਾਡੇ ਫ਼ੌਜੀ ਵਰਦੀਆਂ ਪਾਈਆਂ ਹੋਣਕਾਰਨ ਉਸ ਨੇ ਉੱਠ ਕੇ ਸਾਨੂੰਫ਼ਤਹਿਬੁਲਾਈਅਤੇ ਆਪਣੇ ਕੋਲਬੁਲਾਲਿਆ। ਉਸ ਨੇ ਸਾਨੂੰਦੋਵਾਂ ਨੂੰ ਕੋਲਖਾਲੀਪਈਆਂ ਕੁਰਸੀਆਂ ‘ਤੇ ਬੈਠਣਦਾਇਸ਼ਾਰਾਕੀਤਾ। ਅਸੀਂ ਵੀਕੁਰਸੀਆਂ ‘ਤੇ ਬੈਠ ਗਏ। ਉਸ ਨੇ ਸਾਨੂੰਪ੍ਰਸ਼ਾਦਾਛਕਣਲਈ ਪੁੱਛਿਆ ਤਾਂ ਅਸੀਂ ਨਾਂਹਕਰ ਦਿੱਤੀ। ਉਸ ਨੇ ਸੇਵਾਦਾਰ ਨੂੰ ਸਾਡੇ ਲਈ ਚਾਹ ਲੈ ਕੇ ਆਉਣ ਨੂੰ ਆਵਾਜ਼ ਮਾਰੀ।ਫਿਰ ਅਸੀਂ ਗੱਲਾਂਬਾਤਾਂ ਅਤੇ ਵਿਚਾਰਵਟਾਂਦਰਾਕਰਨ ਲੱਗੇ। ਗੱਲਾਂਬਾਤਾਂ ਤੋਂ ਮੈਨੂੰ ਲੱਗਿਆ ਕਿ ਉਹ ਸਿੱਖ ਧਰਮ ਦੇ ਸਿਧਾਂਤਾਂ ਦੀਕਾਫ਼ੀ ਸੂਝ ਰੱਖਦਾ ਹੈ। ਉਸ ਦੇ ਵਿਚਾਰਾਂ ਨੇ ਮੈਨੂੰਕਾਫ਼ੀਪ੍ਰਭਾਵਿਤਵੀਕੀਤਾਪਰਮੇਰੇ ਸਿਰ’ਤੇ ਚੜ੍ਹਿਆ ਕੱਟੜਤਾ ਦਾਭੂਤਹੋਰਵੀਬਿਹਬਲ ਹੋ ਉੱਠਿਆ। ਮੈਂ ਬੜੇ ਹੰਕਾਰਨਾਲ ਉਸ ਨੂੰ ਕਿਹਾ, ”ਖਾਲਸਾ ਜੀ! ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ।” ਉਸ ਨੇ ਕਿਹਾ, ”ਜੀ ਜ਼ਰੂਰ ਪੁੱਛੋ। ਜੇ ਮੇਰੇ ਸਮਝ ਵਿੱਚ ਆਵੇਗਾ ਤਾਂ ਜ਼ਰੂਰਜਵਾਬ ਦੱਸਾਂਗਾ।” ਮੈਂ ਸੁਆਲਕੀਤਾ, ”ਭਾਈਸਾਹਿਬ! ਅਸੀਂ ਦਸ ਫ਼ੌਜੀ ਜਵਾਨਾਂ ਨੇ ਆਊਟਪਾਸਲਿਆ ਹੈ ਅਤੇ ਅਸੀਂ ਸਾਰੇ ਹੀ ਸਿੱਖ ਧਰਮਨਾਲਸਬੰਧਿਤ ਹਾਂ। ਅੱਠ ਜਵਾਨਮਾਤਾਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਗਏ ਹਨਅਤੇ ਅਸੀਂ ਦੋ ਜਣੇ ਗੁਰੂਘਰ ਆਏ ਹਾਂ। ਉਹ ਸਹੀ ਹਨ ਜਾਂ ਅਸੀਂ ਸਹੀ ਹਾਂ?” ਮੇਰਾਸੁਆਲਸੁਣ ਕੇ ਪਹਿਲਾਂ ਤਾਂ ਉਹ ਥੋੜ੍ਹਾ ਜਿਹਾ ਮਿੰਨ੍ਹਾਮਿੰਨ੍ਹਾ ਹੱਸਿਆ। ਫਿਰਮੇਰੇ ਵੱਲ ਗਹੁ ਨਾਲਦੇਖਦਾ ਹੋਇਆ ਮੈਨੂੰਮੁਖ਼ਾਤਿਬ ਹੋ ਕੇ ਕਹਿਣ ਲੱਗਾ, ”ਜੀ ਤੁਸੀਂ ਦੋਵੇਂ ਸਹੀ ਹੋ। ਉਹ ਵੀ ਸਹੀ ਹਨ, ਤੁਸੀਂ ਵੀ ਸਹੀ ਹੋ।” ਮੈਂ ਹੈਰਾਨ ਹੁੰਦਿਆਂ ਹੰਕਾਰ ਵੱਸ ਹੋ ਕੇ ਕਿਹਾ, ”ਜੀ ਉਹ ਕਿਵੇਂ ਸਹੀ ਹੋ ਸਕਦੇ ਹਨ? ਉਹ ਸਿੱਖ ਹੋ ਕੇ ਮਾਤਾ ਦੇ ਅਸਥਾਨ’ਤੇ ਚਲੇ ਗਏ ਜਦੋਂਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਗੁਰੂਘਰ ਆ ਕੇ ਮੱਥਾ ਟੇਕਦੇ ਅਤੇ ਸੁੱਖ ਸ਼ਾਂਤੀਦੀਅਰਦਾਸਬੇਨਤੀਕਰਦੇ ਜਿਵੇਂ ਕਿ ਅਸੀਂ ਦੋਵੇਂ ਉਧਰਨਾ ਜਾ ਕੇ ਗੁਰੂਘਰ ਆਏ ਹਾਂ।” ਮੇਰੀ ਇਹ ਗੱਲ ਸੁਣ ਕੇ ਉਸ ਨੇ ਬੜੇ ਪਿਆਰਅਤੇ ਠਰੰਮੇ ਨਾਲ ਜੋ ਸ਼ਬਦ ਕਹੇ ਉਨ੍ਹਾਂ ਨੇ ਮੇਰੀ ਸੋਚ ਹੀ ਬਦਲ ਕੇ ਰੱਖ ਦਿੱਤੀ। ਉਸ ਨੇ ਕਿਹਾ, ”ਭਾਈਸਾਹਿਬ, ਸਿੱਖ ਦਾਵਿਸ਼ਵਾਸ ਗੁਰੂ ਗ੍ਰੰਥਸਾਹਿਬ ਜੀ ਅਤੇ ਗੁਰਬਾਣੀਦੀਵਿਚਾਰਧਾਰਾ’ਤੇ ਅਟੱਲ ਹੋਣਾਚਾਹੀਦਾ ਹੈ। ਸਿੱਖ ਨੂੰ ਹਰਧਰਮਦਾਸਤਿਕਾਰਕਰਨਾਚਾਹੀਦਾ ਹੈ। ਸਾਡੇ ਗੁਰੂਆਂ ਨੇ ਦੂਸਰੇ ਧਰਮਖ਼ਾਤਰਸ਼ਹੀਦੀਆਂ ਦਿੱਤੀਆਂ ਹਨ।ਪਰਜਨਰਲ ਨੌਲੇਜ ਦੀਖ਼ਾਤਰ, ਗਿਆਨ ਦੇ ਵਾਧੇ ਲਈ ਸਿੱਖ ਨੂੰ ਹਰ ਥਾਂ ਜਾਣਾਚਾਹੀਦਾ ਹੈ ਤਾਂ ਕਿ ਪਤਾ ਲੱਗੇ ਬਈ ਉੱਥੇ ਕਿਸ ਤਰ੍ਹਾਂ ਦੇ ਲੋਕਰਹਿੰਦੇ ਹਨ, ਕਿਸ ਤਰ੍ਹਾਂ ਪਾਠਪੂਜਾਕੀਤੀਜਾਂਦੀ ਹੈ, ਸੰਗਤਾਂ ਲਈ ਕਿਸ ਤਰ੍ਹਾਂ ਦਾਪ੍ਰਬੰਧਕੀਤਾ ਗਿਆ ਹੈ, ਮਨੁੱਖਤਾ ਦੇ ਭਲੇ ਲਈ ਕੀ ਉਪਦੇਸ਼ ਦਿੱਤਾ ਜਾਂਦਾ ਹੈ। ਜੇ ਆਪਾਂ ਕਿਸੇ ਵੀਦੂਸਰੇ ਧਰਮਾਂ ਦੇ ਅਸਥਾਨਾਂ ‘ਤੇ ਨਾਜਾਵਾਂਗੇ ਤਾਂ ਆਪਾਂ ਅਗਿਆਨੀ ਹੀ ਰਹਿਜਾਵਾਂਗੇ। ਕੱਟੜਤਾ ਕਿਸੇ ਵੀ ਕੌਮ ਜਾਂ ਧਰਮ ਵਿੱਚ ਹੋਣੀ ਚੰਗੀ ਨਹੀਂ ਹੁੰਦੀ ਸਗੋਂ ਆਪਸ ਵਿੱਚ ਮਿਲ-ਜੁਲ ਕੇ ਰਹਿਣਾਅਤੇ ਪਿਆਰ ਮੁਹੱਬਤ ਵੰਡਣਾ, ਦੁਖੀ, ਗ਼ਰੀਬ, ਮਜਬੂਰਦੀਲੋੜਵੇਲੇ ਮਦਦਕਰਨਾ ਹੀ ਅਸਲ ਸਿੱਖ ਦੀਨਿਸ਼ਾਨੀ ਹੈ।” ਉਸ ਨੇ ਦੱਸਿਆ, ”ਮੈਂ ਸਿੱਖ ਮਿਸ਼ਨਰੀਕਾਲਜ ਵਿੱਚੋਂ ਸਿੱਖੀ ਸਿਧਾਂਤਾਂ ਦੀਵਿਦਿਆਲਈ ਹੈ ਅਤੇ ਮੈਂ ਹੁਣਏਥੇ ਬਤੌਰ ਮੈਨੇਜਰਡਿਊਟੀਨਿਭਾਅਰਿਹਾ ਹਾਂ।” ਇਸ ਦੌਰਾਨ ਹੀ ਗੁਰੂਘਰਦਾਸੇਵਾਦਾਰ ਚਾਹ ਦੇ ਤਿੰਨ ਗਲਾਸ ਰੱਖ ਗਿਆ ਸੀ ਜੋ ਕਿ ਸਾਡੇ ਗੱਲਾਂਬਾਤਾਂ ਵਿੱਚ ਰੁੱਝੇ ਹੋਣਕਾਰਨਬਿਲਕੁਲਪਾਣੀਵਰਗੀਠੰਢੀ ਹੋ ਚੁੱਕੀ ਸੀ ਪਰ ਉਹ ਚਾਹ ਸਾਨੂੰਪੀਣਵੇਲੇ ਬਹੁਤ ਹੀ ਸੁਆਦ ਲੱਗੀ। ਉਸ ਦੇ ਇਨ੍ਹਾਂ ਵਿਚਾਰਾਂ ਨੂੰ ਸੁਣ ਕੇ ਮੈਂ ਸੁੰਨ ਹੋ ਗਿਆ ਅਤੇ ਮਨ ਹੀ ਮਨਪਛਤਾਉਣ ਲੱਗਾ ਕਿ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋਈ ਹੈ। ਕੁਝ ਸਕਿੰਟਾਂ ਬਾਅਦਮੈਂ ਆਪਣੇ ਖਅਿਾਲਾਂ ‘ਚੋਂ ਬਾਹਰ ਆਇਆ ਅਤੇ ਹੱਥ ਜੋੜ ਕੇ ਬੇਨਤੀਕੀਤੀ ਕਿ ਖਾਲਸਾ ਜੀ ਸਾਨੂੰਹੁਣ ਛੁੱਟੀ ਦਿਓ ਤਾਂ ਕਿ ਅਸੀਂ ਵੀਮਾਤਾਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਗਏ ਆਪਣੇ ਸਾਥੀਆਂ ਨਾਲਜਲਦੀ ਤੋਂ ਜਲਦੀ ਜਾ ਰਲੀਏ।ਫ਼ਤਹਿਬੁਲਾ ਕੇ ਮਾਤਾਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਗਏ ਸਾਥੀਜਵਾਨਾਂ ਵੱਲ ਅਸੀਂ ਵੀ ਚੱਲ ਪਏ ਅਤੇ ਦੁੜੰਗੇ ਮਾਰਦੇ ਹੋਏ ਪਹਾੜਦੀਚੜ੍ਹਾਈਚੜ੍ਹ ਗਏ। ਜਦੋਂ ਅਸੀਂ ਮਾਤਾ ਦੇ ਮੰਦਰਪਹੁੰਚੇ ਤਾਂ ਸਾਡੇ ਦੋਸਤਦਰਸ਼ਨਕਰ ਕੇ ਬਾਹਰ ਆ ਚੁੱਕੇ ਸਨ।ਉਨ੍ਹਾਂ ਨੂੰ ਉੱਥੇ ਹੀ ਰੁਕ ਕੇ ਚਾਹ ਪਾਣੀਪੀਣਅਤੇ ਸਾਨੂੰਉਡੀਕਣਲਈ ਕਹਿ ਕੇ ਅਸੀਂ ਮਾਤਾ ਦੇ ਦਰਸ਼ਨਾਂ ਲਈਮੰਦਰ ਦੇ ਅੰਦਰਚਲੇ ਗਏ। ਦਰਸ਼ਨਕਰਨਉਪਰੰਤਆਪਣੇ ਦੋਸਤਾਂ ਨਾਲ ਆ ਰਲੇ।ਸਾਥੀਸਾਡੇ ਉੱਥੇ ਪਹੁੰਚਣ’ਤੇ ਹੈਰਾਨਵੀ ਹੋਏ ਅਤੇ ਖ਼ੁਸ਼ਵੀ।ਵਾਪਸੀਵੇਲੇ ਮੈਂ ਸਾਰੀਘਟਨਾਉਨ੍ਹਾਂ ਨਾਲ ਸਾਂਝੀ ਕੀਤੀਅਤੇ ਸਾਰੇ ਦੋਸਤਾਂ ਸਮੇਤਸਮੇਂ ਨਾਲਡਿਊਟੀ’ਤੇ ਆ ਹਾਜ਼ਰ ਹੋਏ। ਉਸ ਤੋਂ ਬਾਅਦਮੈਂ ਭਰੋਸਾ ਗੁਰੂ ਗ੍ਰੰਥਸਾਹਿਬ ਜੀ ਦੇ ਸਿਧਾਂਤਅਤੇ ਵਿਚਾਰਧਾਰਾ’ਤੇ ਬਣਾਈ ਰੱਖਿਆ ਪਰਜਦੋਂ ਵੀਸਮਾਂ ਮਿਲਦਾਮੰਦਰ, ਮਸਜਿਦ, ਗਿਰਜਾਘਰ, ਜੈਨਸਥਾਨਕਵਗੈਰਾਵੀਚਲਾਜਾਂਦਾ ਤਾਂ ਕਿ ਥੋੜ੍ਹਾਬਹੁਤਾਦੂਸਰੇ ਧਰਮਾਂ ਬਾਰੇ ਵੀਸਮਝਿਆ ਜਾ ਸਕੇ।
ੲੲੲ
Check Also
ਵਾਲਾਂ ਨੂੰ ਝੜਨ ਤੋਂ ਰੋਕਣ ਲਈ ਕੁੱਝ ਉਪਾਅ
ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …