Breaking News
Home / ਭਾਰਤ / ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖ਼ਾਨ ਨੂੰ 5 ਸਾਲ ਦੀ ਸਜ਼ਾ

ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖ਼ਾਨ ਨੂੰ 5 ਸਾਲ ਦੀ ਸਜ਼ਾ

ਦੋਸ਼ ਸਾਬਤ ਹੁੰਦਿਆਂ ਸਲਮਾਨ ਤੇ ਉਸਦੀਆਂ ਭੈਣਾਂ ਰੋਣ ਲੱਗੀਆਂ
ਜੋਧਪੁਰ/ਬਿਊਰੋ ਨਿਊਜ਼
20 ਸਾਲ ਪੁਰਾਣੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਵਿੱਚ ਅਦਾਲਤ ਨੇ
ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ ਤੇ ਦੋ ਕਾਲ਼ੇ ਹਿਰਨ
ਮਾਰਨ ਦੇ ਦੋਸ਼ ਹੇਠ ਸਲਮਾਨ ਨੂੰ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ
ਲਗਾਇਆ ਗਿਆ। ਸਲਮਾਨ ਨੂੰ ਜ਼ਮਾਨਤ ਲਈ ਭਲਕੇ ਸੁਣਵਾਈ ਹੋਣੀ ਹੈ
ਅਤੇ ਅੱਜ ਦੀ ਰਾਤ ਉਸ ਨੂੰ ਜੋਧਪੁਰ ਦੀ ਕੇਂਦਰੀ ਜੇਲ੍ਹ ਵਿਚ ਹੀ
ਬਿਤਾਉਣੀ ਪਵੇਗੀ। ਜਦੋਂ ਜੋਧਪੁਰ ਅਦਾਲਤ ਦੇ ਮਾਨਯੋਗ ਜੱਜ ਦੇਵ
ਕੁਮਾਰ ਖੱਤਰੀ ਨੇ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਤਾਂ ਸਲਮਾਨ
ਦੀਆਂ ਅੱਖਾਂ ਭਰ ਆਈਆਂ ਅਤੇ ਸਲਮਾਨ ਦੀਆਂ ਦੋਵੇਂ ਭੈਣਾਂ ਵੀ ਰੋ
ਪਈਆਂ। ਜੱਜ ਨੇ ਸਲਮਾਨ ਤੋਂ ਇਲਾਵਾ ਬਾਕੀ ਚਾਰੇ ਸਿਤਾਰੇ ਸੈਫ਼
ਅਲੀ ਖ਼ਾਨ, ਸੋਨਾਲੀ ਬੇਂਦਰੇ, ਤੱਬੂ ਤੇ ਨੀਲਮ ਨੂੰ ਬਰੀ ਕਰ ਦਿੱਤਾ ਹੈ।
20 ਸਾਲ ਪਹਿਲਾਂ ਸਤੰਬਰ 1998 ਵਿਚ ਸਲਮਾਨ ਖਾਨ ਜੋਧਪੁਰ ‘ਚ ਸੂਰਜ
ਬੜਜਾਤਿਆ ਦੀ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਕਰ ਰਹੇ
ਸੀ। ਇਸੇ ਦੌਰਾਨ ਉਹ ਫਿਲਮ ਵਿਚ ਸਹਿਯੋਗੀ ਕਲਾਕਾਰਾਂ ਸੈਫ
ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ ਅਤੇ ਨੀਲਮ ਨਾਲ ਸ਼ਿਕਾਰ ਲਈ
ਚਲੇ ਗਏ। ਆਰੋਪ ਹੈ ਕਿ ਉਹਨਾਂ ਨੇ ਕਾਲੇ ਹਿਰਨ ਦਾ ਸ਼ਿਕਾਰ
ਕੀਤਾ ਸੀ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …