ਚੰਡੀਗੜ੍ਹ : ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿਚ ਨਿਊ ਡੈਮੋਕਰੇਟਿਕ ਪਾਰਟੀ ਨੇ ਸਰਕਾਰ ਬਣਾ ਲਈ ਹੈ। ਸਰਕਾਰ ਵਿਚ ਪੰਜਾਬੀ ਮੂਲ ਦੇ ਹੈਰੀ ਬੈਂਸ, ਜਿਨੀ ਸਿਮਜ਼ ਨੂੰ ਕੈਬਨਿਟ ਮੰਤਰੀ ਅਤੇ ਰਵੀ ਕਾਹਲੋਂ ਨੂੰ ਪਾਰਲੀਮਾਨੀ ਸਕੱਤਰ ਬਣਾਇਆ ਹੈ। ਪਹਿਲਾਂ ਰਾਜ ਚੌਹਾਨ ਨੂੰ ਵੀ ਮੰਤਰੀ ਬਣਾਏ ਜਾਣ ਦੀ ਗੱਲ ਚੱਲ ਰਹੀ ਸੀ। ਉਹਨਾਂ ਨੂੰ ਹੁਣ ਸਪੀਕਰ ਬਣਾਇਆ ਜਾਵੇਗਾ। ਐਨਡੀਪੀ ਸਰਕਾਰ ਵਿਚ ਹੈਰੀ ਬੈਂਸ ਸੀਨੀਅਰ ਮੰਤਰੀਆਂ ਵਿਚੋਂ ਇਕ ਹਨ। ਉਹਨਾਂ ਨੂੰ ਲੇਬਰ ਮੰਤਰੀ ਬਣਾਇਆ ਗਿਆ ਹੈ। ਉਥੇ ਜਿਨੀ ਸਿਮਜ਼ ਨੂੰ ਪਬਲਿਕ ਸਰਵਿਸਜ਼ ਮੰਤਰੀ ਬਣਾਇਆ ਗਿਆ ਹੈ। ਪੰਜਾਬੀ ਮੂਲ ਦੇ ਛੇ ਐਮਐਲਏਜ਼ ਵਿਚੋਂ ਇਕ ਮਾਤਰ ਕੈਨੇਡਾ ਵਿਚ ਪੈਦਾ ਹੋਏ ਰਵੀ ਕਾਹਲੋਂ ਨੂੰ ਸੰਸਦੀ ਸਕੱਤਰ ਬਣਾਇਆ ਗਿਆ ਹੈ। ਉਹ ਪਹਿਲੇ ਮੰਤਰੀ ਪਦ ਦੇ ਦਾਅਵੇਦਾਰ ਮੰਨੇ ਜਾ ਰਹੇ ਸਨ, ਪਰ ਪਹਿਲੀ ਵਾਰ ਹੀ ਜਿੱਤਣ ਦੇ ਕਾਰਨ ਉਹਨਾਂ ਨੂੰ ਸਪੋਰਟਸ ਐਂਡ ਮਲਟੀਕਲਚਰਿਜ਼ਮ ਸੰਸਦੀ ਸਕੱਤਰ ਬਣਾਇਆ ਗਿਆ ਹੈ। ਉਹ ਕੈਨੇਡਾ ਦੀ ਹਾਕੀ ਟੀਮ ਵਿਚ ਵੀ ਰਹੇ ਹਨ ਅਤੇ ਦੋ ਵਾਰ ਉਲੰਪਿਕ ਵਿਚ ਵੀ ਕੈਨੇਡਾ ਦੀ ਪ੍ਰਤੀਨਿਧਤਾ ਵੀ ਕਰ ਚੁੱਕੇ ਹਨ।
ਹੈਰੀ ਬੈਂਸ, ਐਨਡੀਪੀ ਦੇ ਸੀਨੀਅਰ ਨੇਤਾਵਾਂ ਵਿਚੋਂ ਇਕ ਹਨ ਅਤੇ ਉਹ ਸਰੀ-ਨਿਊਟਨ ਵਿਚੋਂ ਚੌਥੀ ਵਾਰ ਚੁਣੇ ਗਏ ਹਨ। ਉਹਨਾਂ ਨੇ ਸਭ ਤੋਂ ਪਹਿਲਾਂ ਮਈ, 2005 ਵਿਚ ਜਿੱਤ ਹਾਸਲ ਕੀਤੀ ਸੀ। ਉਸ ਤੋਂ ਬਾਅਦ ਮਈ 2009 ਅਤੇ ਮਈ 2013 ਵਿਚ ਵੀ ਜਿੱਤ ਹਾਸਲ ਕੀਤੀ ਹੈ। ਉਹ ਬੀਸੀ ਵਿਚ ਸਾਊਥ ਏਸ਼ੀਅਨ ਵੋਟਰਸ ਦੀ ਸਭ ਤੋਂ ਵੱਡੀ ਸੀਟ ਤੋਂ ਚੋਣ ਜਿੱਤੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …