ਬਰੈਂਪਟਨ/ਬਿਊਰੋ ਨਿਊਜ਼ : ”ਫੈੱਡਰਲ ਸਰਕਾਰ ਕੈਨੇਡੀਅਨ ਨੌਜਵਾਨਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਨਾਉਣ ਲਈ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ ਤਾਂ ਜੋ ਭਵਿੱਖ ਦੇ ਸਾਡੇ ਨੇਤਾ ਜੀਵਨ ਵਿਚ ਅੱਗੇ ਵਧ ਸਕਣ। ‘ਇੰਟਰਨੈਸ਼ਨਲ ਯੂਥ ਡੇਅ’ ਮੌਕੇ ਅਸੀਂ ਅੱਜ ਕੇਵਲ ਬਰੈਂਪਟਨ ਹੀ ਨਹੀਂ, ਸਗੋਂ ਕੈਨੇਡਾ-ਭਰ ਦੇ ਨੌਜਵਾਨਾਂ ਦਾ ਭਵਿੱਖ ਉੱਜਲਾ ਬਨਾਉਣ ਲਈ ਅੱਗੇ ਵੱਧ ਰਹੇ ਹਾਂ।” ਇਹ ਸ਼ਬਦ ਹਨ, ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ, ਜੋ ਉਨ੍ਹਾਂ ਬਰੈਂਪਟਨ ਵਿਚ ‘ਇੰਟਰਨੈਸ਼ਨਲ ਯੂਥ ਡੇਅ’ ਮਨਾਉਂਦੇ ਸਮੇਂ ਕਹੇ।
ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ‘ਤੇ ਬਹੁਤ ਸਾਰਾ ਦਬਾਅ ਅੱਜ ਕੱਲ੍ਹ ਰਿਹਾਇਸ਼ੀ ਸਥਾਨਾਂ ਦਾ ਹੈ। ਫੈੱਡਰਲ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੈਨੇਡਾ ਦੀ ਹਾਊਸਿੰਗ ਪਲੈਨ ਰਾਹੀਂ ਕਈ ਮਿਲੀਅਨ ਨਵੇਂ ਘਰ ਬਣਾਏ ਜਾ ਰਹੇ ਹਨ। ਅਸੀਂ ‘ਲਾਲ-ਫੀਤਾਸ਼ਾਹੀ’ ਨੂੰ ਖ਼ਤਮ ਕਰਕੇ ਬੜੀ ਤੇਜ਼ੀ ਨਾਲ ਲੋਕਾਂ ਲਈ ਨਵੇਂ ਘਰਾਂ ਦੀ ਉਸਾਰੀ ਕਰਵਾ ਰਹੇ ਹਾਂ ਤਾਂ ਜੋ ਸਾਡੇ ਨੌਜਵਾਨ ਵੀ ਜਲਦੀ ਹੀ ਆਪਣੇ ਘਰ ਲੈ ਸਕਣ। ਇਸ ਦੇ ਨਾਲ ਹੀ ਅਸੀਂ ‘ਹੋਮ ਬਾਇਰਜ਼ ਪਲੈਨ’ ਦੀ ‘ਵਿਦਡਰਾਅਲ ਲਿਮਿਟ’ ਵਿਚ ਵਾਧਾ ਕਰ ਰਹੇ ਹਾਂ ਤਾਂ ਜੋ ਕੈਨੇਡਾ-ਵਾਸੀ ਆਪਣੀ ਡਾਊਨਪੇਮੈਂਟ ਲਈ ਜਲਦੀ ਬੱਚਤ ਕਰ ਸਕਣ, ਆਪਣਾ ਕਰੈਡਿਟ ਬਿਹਤਰ ਕਰ ਸਕਣ ਅਤੇ ਆਪਣੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨਜ਼ਦੀਕ ਹੀ ਰਿਹਾਇਸ਼ ਕਰ ਸਕਣ ਜਿੱਥੇ ਬੱਸ ਜਾਂ ਰੇਲ ਦੀ ਸੁਵਿਧਾ ਵੀ ਉਪਲੱਭਧ ਹੋਵੇ। ਅਗਲਾ ਅਹਿਮ ਵਿਸ਼ਾ ਸਿਹਤ ਸੰਭਾਲ ਦਾ ਹੈ ਜਿਸ ਵੱਲ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ। ਨਵੇਂ ਆਰੰਭ ਕੀਤੇ ਗਏ ‘ਯੂਥ ਮੈਂਟਲ ਹੈੱਲਥ ਫੰਡ’ ਨਾਲ ਸਰਕਾਰ ਨੌਜਵਾਨਾਂ ਦੀ ਦਿਮਾਗੀ ਸਿਹਤ ਸੇਵਾਵਾਂ ਅਤੇ ਖੇਡਾਂ ਵੱਲ ਕੇਂਦ੍ਰਿਤ ਹੈ। ਏਸੇ ਤਰ੍ਹਾਂ ‘ਕੈਨੇਡੀਅਨ ਡੈਂਟਲ ਕੇਅਰ ਪਲੈਨ’ ਨਾਲ ਦੰਦਾਂ ਦੀ ਸੰਭਾਲ ਨੂੰ ਹੋਰ ਕਿਫਾਇਤੀ ਬਣਾਇਆ ਜਾ ਰਿਹਾ ਹੈ। ਮੁਫਤ ਗਰਭ-ਰੋਕੂ ਸਾਧਨਾਂ ਰਾਹੀਂ ਕੈਨੇਡਾ-ਵਾਸੀਆਂ ਨੂੰ ਸੁਰੱਖਿਅਤ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਹਰੇਕ ਕੈਨੇਡੀਅਨ ਨੂੰ ਬਚਪਨ ਤੋਂ ਹੀ ਜੀਵਨ ਵਿਚ ਸਫਲ ਹੋਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ‘ਨੈਸ਼ਨਲ ਸਕੂਲ ਫੂਡ ਪ੍ਰੋਗਰਾਮ’ ਤਹਿਤ ਵੱਡੇ-ਛੋਟੇ ਸ਼ਹਿਰਾਂ ਤੇ ਕਸਬਿਆਂ ਅਤੇ ਇੰਡੀਜੀਅਨੀਅਸ ਕਮਿਊਨਿਟੀਆਂ ਨੂੰ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿਹਤਮੰਦ ਖਾਣਾ ਮੁਹੱਈਆ ਕੀਤਾ ਜਾ ਰਿਹਾ ਹੈ। ‘ਕੈਨਕੋਡ’ ਤੇ ‘ਫ਼ਿਊਚਰਪਰੀਨੀਅਰ’ ਵਰਗੇ ਪ੍ਰੋਗਰਾਮਾਂ ਰਾਹੀਂ ਕੈਨੇਡਾ-ਵਾਸੀਆਂ ਨੂੰ ਡਿਜੀਟਲ-ਸੰਸਾਰ ਨਾਲ ਜੋੜਿਆ ਜਾ ਰਿਹਾ ਹੈ। ‘ਕੈਨੇਡਾ ਸੱਮਰ ਜੌਬਜ਼ ਪ੍ਰੋਗਰਾਮ’ ਦੇ ਨਾਲ ਨੌਜਵਾਨਾਂ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਹਰ ਸਾਲ ਨਵੇਂ ਸਕਿੱਲ ਸਿੱਖਣ ਅਤੇ ਤਜਰਬਾ ਹਾਸਲ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ।
ਨੌਜਵਾਨ ਕੈਨੇਡੀਅਨ ਸਾਡੇ ਸਮਾਜ ਵਿਚ ਤਬਦੀਲੀ ਲਿਆਉਣ ਵਾਲੀ ‘ਫੋਰਸ’ ਹਨ। ਉਨ੍ਹਾਂ ਦੀ ਅਸੀਮ ਤਾਕਤ, ਕੁਝ ਨਵਾਂ ਕਰਨ ਦੀ ਤੀਬਰ ਇੱਛਾ ਅਤੇ ਨਵੇਂ ਦਿਸਹਿੱਦੇ ਦੇਸ਼ ਨੂੰ ਬਿਹਤਰ ਬਨਾਉਣ ਵਿਚ ਆਪਣਾ ਭਰਵਾਂ ਯੋਗਦਾਨ ਪਾਉਂਦੇ ਹਨ। ਇਸ ‘ਇੰਟਰਨੈਸ਼ਨਲ ਯੂਥ ਡੇਅ’ ਮੌਕੇ ਅਸੀਂ ਅਸੀਂ ਸਾਰੀ ਦੁਨੀਆਂ ਨੂੰ ਚੰਗੇਰਾ ਬਨਾਉਣ ਅਤੇ ਕੈਨੇਡਾ ਵੀ ਬਹੁਤ ਵਧੀਆ ਮੁਲਕ ਬਨਾਉਣ ਦਾ ਅਹਿਦ ਲੈਂਦੇ ਹਾਂ।
ਸੋਨੀਆ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ, ”ਸਾਡੇ ਨੌਜਵਾਨ ਕੇਵਲ ਕੱਲ੍ਹ ਦੇ ਨੇਤਾ ਹੀ ਨਹੀਂ ਹਨ, ਉਹ ਤਾਂ ਅੱਜ ਵੀ ਸਾਡੀ ਅਗਵਾਈ ਕਰ ਰਹੇ ਹਨ। ਮੈਨੂੰ ਬਰੈਂਪਟਨ ਦੇ ਨੌਜਵਾਨਾਂ ਉੱਪਰ ਬੇਹੱਦ ਮਾਣ ਹੈ। ਉਹ ਬਿਜ਼ਨੈੱਸ, ਆਰਟ, ਸਪੋਰਟਸ, ਸੰਗੀਤ ਅਤੇ ਸਿੱਖਿਆ ਦੇ ਖ਼ੇਤਰ ਵਿਚ ਮੱਲਾਂ ਮਾਰ ਰਹੇ ਹਨ। ਸਾਡੀ ਫੈੱਡਰਲ ਸਰਕਾਰ ਉਨ੍ਹਾਂ ਦੇ ਲਈ ਸਮੇਂ-ਸਮੇਂ ਨਵੇਂ ਪ੍ਰੋਗਰਾਮ ਤਿਆਰ ਕਰਦੀ ਰਹਿੰਦੀ ਹੈ ਅਤੇ ਅਸੀ ਇਹ ਸਿਲਸਿਲਾ ਅੱਗੋਂ ਵੀ ਇੰਜ ਹੀ ਜਾਰੀ ਰੱਖਾਂਗੇ।”
Home / ਹਫ਼ਤਾਵਾਰੀ ਫੇਰੀ / ਸੋਨੀਆ ਸਿੱਧੂ ਨੇ ਟਰੂਡੋ ਸਰਕਾਰ ਵੱਲੋਂ ਨੌਜਵਾਨਾਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਦਿੱਤੀ ਜਾਣਕਾਰੀ
Check Also
ਕੈਨੇਡਾ ‘ਚ ਸੰਸਦੀ ਚੋਣਾਂ 28 ਅਪ੍ਰੈਲ ਨੂੰ
45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਹੋਵੇਗੀ ਚੋਣ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ …